ਫ਼ਿਰੋਜ਼ਪੁਰ 01ਅਗਸਤ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-
ਪੰਜਾਬੀ ਜਿੱਥੇ ਵੀ ਜਾਂਦੇ ਨੇ ਵੱਡੀਆਂ ਮੱਲਾਂ ਮਾਰਦੇ ਨੇ ਅਜਿਹਾ ਕਾਰਨਾਮਾ ਰਮਨਪ੍ਰੀਤ ਕੌਰ ਪੁੱਤਰੀ ਪਰਗਟ ਸਿੰਘ ਪਿੰਡ ਕਾਸੂਬੇਗੂ ਫ਼ਿਰੋਜ਼ਪੁਰ ਨੇ ਕੈਨੇਡਾ ਦੇ ਵੈਨਕੂਵਰ ਵਿੱਚ ਕਰ ਵਿਖਾਇਆ ਰਮਨਪ੍ਰੀਤ ਕੌਰ ਨੇ ਕੈਨੇਡਾ ਦੇ ਕੋਮੁੂਮਬੀਆ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ 2500 ਡਾਲਰ ਦਾ ਸਕਾਲਰਸ਼ਿਪ ਜਿੱਤਿਆ
ਰਮਨਪ੍ਰੀਤ ਕੌਰ ਦੇ ਪਿਤਾ ਸ:ਪਰਗਟ ਸਿੰਘ ਪੰਜਾਬ ਪੁਲਸ ਫ਼ਿਰੋਜ਼ਪੁਰ ਵਿੱਚ ਬਤੌਰ ਏਐਸਆਈ ਤਾਇਨਾਤ ਹਨ ਅਤੇ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਦੀ ਅਦਾਲਤ ਵਿਚ ਬਤੌਰ ਨੈਬ ਕੋਰਟ ਡਿਊਟੀ ਨਿਭਾ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਵਿੱਚ ਪੜ੍ਹਦੇ ਵਕਤ ਮੇਰੀ ਲੜਕੀ ਬਹੁਤ ਹੁਸ਼ਿਆਰ ਸੀ ਪਰ ਕੈਨੇਡਾ ਵਿਖੇ ਜਾ ਕੇ ਵੀ ਇਸ ਨੇ ਆਪਣੀ ਪੜ੍ਹਾਈ ਨੂੰ ਬਰਕਰਾਰ ਰੱਖਿਆ ਹੈ ਜਦ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਸਾਡੇ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਕੋਈ ਸੀਮਾ ਨਹੀਂ ਰਹੀ