ਦੇਸ਼ ਦੇ 37 ਹਜ਼ਾਰ ਆਹਲਾ ਮੁਖੀਆਂ ਦੀਆਂ ਸਰਕਾਰ ਤੋਂ ਅਜੇ ਤੱਕ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ

ਮੋਗਾ : [ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਡਾਕਟਰ ਸਾਧੂ ਰਾਮ ਸ਼ਰਮਾ ਜਿਲ੍ਹਾ ਪ੍ਰੈਸ ਸਕੱਤਰ ਨੰਬਰਦਾਰ ਅਸੈਸ਼ੋਸੀਏਸ਼ਨ ਪੰਜਾਬ ਗਾਲਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ਸਾਡੇ ਸਮਾਜ ਅੰਦਰ ਨੰਬਰਦਾਰ ਨੂੰ ਪਿੰਡ, ਸ਼ਹਿਰ ਦਾ ਆਹਲਾ ਮੁਖੀ ਮਤਲਬ ਸਭ ਤੋਂ ਮੂਹਰੇ ਪਤਵੰਤੇ ਸੱਜਣ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਨੰਬਰਦਾਰ ਬਣਨ ਦੀ ਨਿਯੁਕਤੀ ਇੱਕ ਅਜਿਹੀ ਨਿਯੁਕਤੀ ਹੁੰਦੀ ਜੋ ਇਨਸਾਨ ਦੇ ਆਖਰੀ ਸਾਹਾਂ ਤੱਕ ਬਰਕਰਾਰ ਰਹਿੰਦੀ ਹੈ ਬਾਕੀ ਸਭ ਐਮ ਪੀ,ਐਮ, ਐਲ, ਏ,ਪੰਚ- ਸਰਪੰਚਾਂ ਦੀ ਨਿਯੁਕਤੀ ਦਾ ਸਮਾਂ ਨਿਰਧਾਰਿਤ ਹੁੰਦਾ ਹੈ ਅਤੇ ਸਰਕਾਰੀ ਸੇਵਾਵਾਂ ਵੀ ਇਨਸਾਨ ਨੂੰ 58 ਸਾਲਾਂ ਤੱਕ ਨਿਭਾਉਣ ਦੀ ਪ੍ਰਵਾਨਗੀ ਹੁੰਦੀ ਹੈ ਪਰ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਇਹ ਨਿਯੁਕਤੀ ਇੱਕ ਵੱਖ਼ਰੇ ਹੀ ਕਿਸਮ ਦੀ ਸਿੱਧ ਹੋ ਰਹੀ ਹੈ ਜੋ ਬਗੈਰ ਵੋਟਾਂ ਤੋਂ ਇਨਸਾਨ ਦੇ ਚੰਗੇ ਕਿਰਦਾਰਾਂ ਦੀ ਇੱਕ ਮਿਸਾਲ ਦਿੰਦੀ ਹੈ।ਜੋ ਆਪਣੇ ਫਰਜ਼ ਵੀ ਤਨਦੇਹੀ ਨਾਲ ਜ਼ਿੰਦਗੀ ਦੇ ਆਖਰੀ ਦਮਾਂ ਤੱਕ ਨਿਭਾਉਂਦੇ ਹਨ। ਜਿਨ੍ਹਾਂ ਨੂੰ ਪਹਿਲਾਂ ਅਲੰਬੜਦਾਰ ਅਤੇ ਹੁਣ ਨੰਬਰਦਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਬਹੁਤ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਅਜੇ ਵੀ ਇਨ੍ਹਾਂ ਦਾ ਰਿਕਾਰਡ ਲੰਬੜਦਾਰ ਦੇ ਤੌਰ ਤੇ ਦੇਖਣ ਨੂੰ ਮਿਲਦਾ ਹੈ।ਸਾਡੇ ਦੇਸ਼ ਅੰਦਰ ਇਨ੍ਹਾਂ ਦੇ ਗਿਣਤੀ ਪਿੰਡਾਂ ਅਤੇ ਸ਼ਹਿਰਾਂ ਵਿੱਚ 37 ਹਜ਼ਾਰ ਦੇ ਕਰੀਬ ਦੱਸੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਸੰਨ 2017 ਚ ਆਪਣੀ ਸਰਕਾਰ ਬਣਾਉਣ ਵਾਸਤੇ ਚੋਣ ਜਿੱਤਣ ਲਈ ਪੰਜਾਬ ਦੇ ਸਮੂਹ ਨੰਬਰਦਾਰ ਸਾਹਿਬਾਨਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਨੰਬਰਦਾਰ ਭਰਾਵਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ,ਬੱਸ ਸਫ਼ਰ ਮੁਫ਼ਤ , ਟੋਲ ਪਲਾਜ਼ਾ ਫਰੀ ਅਤੇ ਨੰਬਰਦਾਰੀ ਪ੍ਰੀਵਾਰਿਕ ਤੌਰ ਤੇ ਜੱਦੀ ਪੁਸ਼ਤੀ ਕੀਤੀ ਜਾਵੇਗੀ ਆਦਿ।ਪਰ ਹੁਣ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਸਮਾਂ ਸਾਢੇ ਚਾਰ ਸਾਲ ਦੇ ਕਰੀਬ ਟੱਪ ਚੁੱਕਾ ਹੈ ਪ੍ਰੰਤੂ ਕਾਂਗਰਸ ਪਾਰਟੀ ਦੇ ਵਾਅਦੇ ਵਫ਼ਾ ਨਹੀਂ ਹੋਏ । ਇਨ੍ਹਾਂ ਵਾਅਦਿਆਂ ਨੂੰ ਨੇਪਰੇ ਚਾੜ੍ਹਨ ਲਈ ਨੰਬਰਦਾਰ ਯੂਨੀਅਨ ਗ਼ਾਲਿਬ ਗਰੁੱਪ ਦੇ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵੱਲੋਂ ਮੌਜੂਦਾ ਸਰਕਾਰ ਦੇ ਵੱਖ-ਵੱਖ ਹਾਕਮਾਂ ਨੂੰ ਅਰਜ਼ ਕਰਦੇ ਹੋਏ ਮੀਟਿੰਗਾਂ ਕੀਤੀਆਂ ਗਈਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਮੰਗ ਪੱਤਰ ਸੌਂਪ ਕੇ ਸਰਕਾਰ ਦੇ ਕੰਨਾਂ ਤੱਕ ਆਪਣੀਆਂ ਮੰਗਾਂ ਮਨਾਉਣ ਲਈ ਆਪਣੀ ਗੱਲ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ।ਪਰ ਕਿਸੇ ਪਾਸਿਉਂ ਹੁੰਗਾਰਾ ਨਹੀਂ ਮਿਲਿਆ ਅਤੇ ਹਮੇਸ਼ਾ ਨਿਰਾਸ਼ਾ ਪੱਲੇ ਪੈਂਦੀ ਰਹੀ ਆਖਰ ਇਨ੍ਹਾਂ ਆਹਲਾ ਮੁੱਖੀਆਂ ਦੇ ਸਬਰ ਦਾ ਬੰਨ ਟੁੱਟਦਾ ਨਜ਼ਰ ਆਉਣ ਲੱਗਾ ਹੈ ਅਤੇ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਸਰਕਾਰ ਪ੍ਰਤੀ ਕਮਰਕੱਸੇ ਕੱਸਣ ਲਈ ਲਾਮਬੰਦ ਹੁੰਦਿਆਂ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਮੂਹਰੇ ਧਰਨਾ ਲਗਾਉਣ ਲਈ ਹਜ਼ਾਰਾਂ ਦੀ ਗਿਣਤੀ ਚ ਪੰਜਾਬ ਦੇ ਕੋਨੇ ਕੋਨੇ ਚੋਂ ਨੰਬਰਦਾਰਾਂ ਦੇ ਕਾਫ਼ਲਿਆਂ ਦੇ ਵਹੀਕਲਾਂ ਨੇ ਪਟਿਆਲਾ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਮੋਤੀ ਮਹਿਲ ਮੂਹਰੇ ਧਰਨੇ ਦਾ ਸਮਾਂ ਦੁਪਹਿਰ 1 ਵਜੇ ਤੋਂ 3 ਤੱਕ ਦਾ ਮਿਥਿਆ ਗਿਆ ਸੀ ਨਿਰਧਾਰਤ ਸਮੇਂ ਤੋਂ ਪਹਿਲਾਂ ਇਸ ਹਜ਼ੂਮ ਨੇ ਪਟਿਆਲਾ ਦੇ ਮੋਤੀ ਬਾਗ ਗੁਰਦੁਆਰਾ ਸਾਹਿਬ ਵਿਖੇ ਸਭ ਪਲੇਨਿੰਗ ਤਹਿਅ ਕੀਤੀ ਉਪਰੰਤ ਪੈਦਲ ਮਾਰਚ ਸ਼ੁਰੂ ਹੋਇਆ ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ ਵੱਡੀ ਪੱਧਰ ਤੇ ਨਾਅਰੇਬਾਜ਼ੀ ਹੁੰਦੀ ਰਹੀ ਅਤੇ ਸਮੂਹ ਨੰਬਰਦਾਰਾਂ ਦੇ ਹੱਥਾਂ ਵਿੱਚ ਰੋਸ ਨਾਅਰੇਬਾਜ਼ੀ ਵਾਲੀਆਂ ਤਖ਼ਤੀਆਂ ਅਤੇ ਕਾਲ਼ੀਆਂ ਝੰਡੀਆਂ ਮੌਜੂਦ ਸਨ ਗਰਮੀ, ਮੁੜ੍ਹਕੇ ਦੀ ਪਰਵਾਹ ਨਾ ਕਰਦਿਆਂ ਆਖ਼ਰ ਇਹ ਹਜ਼ੂਮ ਆਪਣੇ ਮਿਥੇ ਹੋਏ ਨਿਸ਼ਾਨੇ ਤੇ ਜਾ ਪੁੱਜਿਆ ਜਿੱਥੇ ਚਾਰ ਚੁਫੇਰੇ ਪੁਲਿਸ ਪ੍ਰਸ਼ਾਸਨ ਦੀ ਨਾਕਾਬੰਦੀ ਕੀਤੀ ਹੋਈ ਸੀ ਵਰਦੀ ਅੱਗ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਆਪਣਾ ਭਾਸ਼ਣ ਚੱਲਦਾ ਰਿਹਾ ਇਸ ਦੌਰਾਨ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਾਰ ਵਾਰ ਗੱਲ ਕਰਨ ਦੀ ਕੋਸ਼ਿਸ਼ ਜਾਰੀ ਰਹੀ ਪਰ ਇਹ ਗੱਲਾਂ ਟਰਕਾਊ ਸਨ ਜਿਨ੍ਹਾਂ ਤੇ ਨੰਬਰਦਾਰ ਯੂਨੀਅਨ ਨੇ ਭਰੋਸਾ ਨਹੀਂ ਕੀਤਾ ਆਖਰ ਯੂਨੀਅਨ ਵੱਲੋਂ ਮੋਤੀ ਮਹਿਲ ਦੇ ਬੈਰੀਕੇਟ ਟੱਪ ਜਾਣ ਲਈ ਫੈਸਲਾ ਤਹਿ ਕੀਤਾ ਗਿਆ । ਦੂਸਰੇ ਪਾਸੇ ਜ਼ਿਮੇਵਾਰ ਪ੍ਰਸ਼ਾਸਨ ਨੇ ਵੀ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ। ਦੋਵਾਂ ਧਿਰਾਂ ਦੀ ਸਥਿਤੀ ਟਕਰਾਊ ਬਣ ਚੁੱਕੀ ਸੀ ਯੂਨੀਅਨ ਵੱਲੋਂ ਆਖਰੀ ਸਮੇਂ ਅੱਧੇ ਘੰਟੇ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ।ਸਟੇਜ ਸੈਕਟਰੀ ਨੇੜੇ ਆ ਰਹੇ ਸਮੇਂ ਬਾਰੇ ਸਟੇਜ ਤੋਂ ਵਾਰ ਵਾਰ ਬੋਲੀ ਜਾ ਰਿਹਾ ਸੀ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਸੀ ਪੁਲਿਸ ਨੇ ਬੈਰੀਕੇਟਾਂ ਮੂਹਰੇ ਮਹਿਲਾ ਪੁਲਿਸ ਦੀ ਚੇਨ ਬਣਾ ਦਿੱਤੀ ਸੀ ਦੂਸਰੇ ਪਾਸੇ 30 ਸਾਲ ਤੋਂ 80-85 ਸਾਲ ਉਮਰ ਦੇ ਨੰਬਰਦਾਰਾਂ ਦਾ ਖ਼ੂਨ ਬੈਰੀਕੇਟ ਟੱਪਣ ਲਈ ਖੌਲਦਾ ਜਾ ਰਿਹਾ ਸੀ। ਇੱਕ ਪਾਸੇ ਮੀਡੀਏ ਵਾਲੇ ਭਰਾ ਵੀ ਆਪਣੇ ਕੈਮਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰੱਖ ਕੇ ਚੌਕੰਨੇ ਹੋਏ ਖੜ੍ਹੇ ਸਨ ਨੰਬਰਦਾਰਾਂ ਦੇ ਵਫ਼ਦ ਨਾਲ ਕੁਝ ਮਹਿਲਾ ਨੰਬਰਦਾਰ ਵੀ ਮੌਜੂਦ ਸਨ ਸਟੇਜ ਸੈਕਟਰੀ ਨੇ ਜਿਉਂ ਹੀ ਪੌਣੇਂ ਚਾਰ ਮਿੰਟ ਬਾਕੀ ਸਮਾਂ ਰਹਿ ਜਾਣ ਅਤੇ ਇਸ ਸੰਘਰਸ਼ ਦੌਰਾਨ ਕਿਸੇ ਨੰਬਰਦਾਰ ਦਾ ਜਾਨੀ ਮਾਲੀ ਨੁਕਸਾਨ ਹੋਣ ਬਾਰੇ ਹਾਜ਼ਰ ਪ੍ਰਸ਼ਾਸਨ ਨੂੰ ਜ਼ਿਮੇਵਾਰ ਹੋਣ ਲਈ ਠਹਿਰਾਉਣ ਦਾ ਐਲਾਨ ਕੀਤਾ ਗਿਆ ਤਾਂ ਸਿਰ ਤੋਂ ਪਾਣੀ ਲੰਘਦਾ ਵੇਖ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਹਰਕਤ ਵਿਚ ਆਏ ਅਤੇ ਯੂਨੀਅਨ ਦੇ ਪ੍ਰਧਾਨ ਅਤੇ ਬਾਕੀ ਨੁਮਾਇੰਦਿਆਂ ਨੂੰ ਗੱਲ ਬਾਤ ਲਈ ਸੱਦਾ ਦਿੱਤਾ ਜਿੱਥੇ ਉਨ੍ਹਾਂ ਨੇ ਅਗਲੇ ਕੁਝ ਦਿਨਾਂ ਤੱਕ ਚੀਫ਼ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਹਾਜ਼ਰ ਹੋਣ ਵਾਸਤੇ ਲਿਖ਼ਤੀ ਭਰੋਸਾ ਪੱਤਰ ਦਿੱਤਾ ਉਪਰੰਤ ਪੁਲਿਸ ਪ੍ਰਸ਼ਾਸਨ ਅਤੇ ਬਾਕੀਆਂ ਨੂੰ ਸੁਖ ਦਾ ਸਾਹ ਆਉਂਦਾ ਨਜ਼ਰ ਆਇਆ ਇਸ ਮੌਕੇ ਕੁਝ ਪ੍ਰਸ਼ਾਸਨ ਅਧਿਕਾਰੀ ਵੀ ਸਰਕਾਰ ਨੂੰ ਅੰਦਰੋਂ ਅੰਦਰ ਕੋਸਦੇ ਨਜ਼ਰ ਆ ਰਹੇ ਹਨ ਅਤੇ ਉਹ ਬਾਅਦ ਵਿੱਚ ਪੁਲਿਸ ਕਰਮਚਾਰੀ ਇਹ ਵੀ ਮਹਿਸੂਸ ਕਰ ਰਹੇ ਸਨ ਕਿ ਕੁਝ ਨੰਬਰਦਾਰ ਉਨ੍ਹਾਂ ਦੇ ਪਿਤਾ ਤੇ ਕੁਝ ਭਰਾਵਾਂ ਅਨੁਸਾਰ ਹਨ ਜੋ ਪਿੰਡਾਂ ਦੇ ਆਹਲਾ ਮੁੱਖੀਆਂ ਦੇ ਦਰਜੇ ਵਿੱਚ ਸ਼ਾਮਲ ਹਨ ਉਨ੍ਹਾਂ ਨੂੰ ਸੂਰਜ ਦੀ ਵਰਦੀ ਅੱਗ ਵਿੱਚ ਸੰਘਰਸ਼ ਕਰਦਿਆਂ ਦੇਖ ਕੇ ਤਰਸ ਆ ਰਿਹਾ ਸੀ ਪਰ ਮਜ਼ਬੂਰਨ ਜੇਕਰ ਉਹ ਉਪਰਲੇ ਹੁਕਮਾਂ ਅਨੁਸਾਰ ਉਨ੍ਹਾਂ ਉਪਰ ਹੱਥ ਚੁੱਕ ਲੈਂਦੇ ਤਾਂ ਇੱਕ ਬਹੁਤ ਵੱਡਾ ਗੁਨਾਹ ਹੋ ਜਾਣ ਦੇ ਬਰਾਬਰ ਸੀ। ਭਾਵੇਂ ਨੰਬਰਦਾਰ ਯੂਨੀਅਨ ਦੇ ਨੁਮਾਇੰਦਿਆਂ ਨੇ ਇਸ ਭਰੋਸਾ ਪੱਤਰ ਤੇ ਇੱਕ ਵਾਰ ਫੇਰ ਆਪਣੇ ਸੰਘਰਸ਼ ਨੂੰ ਰੋਕ ਦਿੱਤਾ ਹੈ ਅਤੇ ਮੀਟਿੰਗ ਦੀ ਉਡੀਕ ਰੱਖ ਲਈ ਹੈ ਪਰ ਦੂਸਰੇ ਪਾਸੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੌਜੂਦਾ ਸਰਕਾਰ ਨੇ ਮੰਗਾਂ ਸਬੰਧੀ ਕੋਈ ਠੋਸ ਨੀਤੀ ਨਾਂ ਅਪਣਾਈ ਤਾਂ ਇਹ 37 ਹਜ਼ਾਰ ਪਤਵੰਤੇ ਆਪਣਾ ਸੰਘਰਸ਼ ਅੱਗੇ ਨਾਲੋਂ ਵੀ ਵੱਡੇ ਪੱਧਰ ਤੇ ਤੇਜ਼ ਕਰਨਗੇ।

ਫੋਟੋ ਕੈਪਸ਼ਨ: ਪਟਿਆਲਾ ਸੰਘਰਸ਼ ਦੀਆਂ ਤਸਵੀਰਾਂ

ਜਾਰੀ ਕਰਤਾ= ਨੰਬਰਦਾਰ ਐਸ. ਆਰ. ਸ਼ਰਮਾਂ ਲੰਗੇਆਣਾ, ਜ਼ਿਲ੍ਹਾ ਮੋਗਾ ਪਰੈਸ ਸਕੱਤਰ ਨੰਬਰਦਾਰ ਐਸੋਸੀਏਸ਼ਨ ਗ਼ਾਲਿਬ (ਪੰਜਾਬ) (ਪਿੰਡ ਲੰਗੇਆਣਾ ਪੁਰਾਣਾ) 9417389370

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

क्षमा करने वालो को ही परमात्मा क्षमा करता हैं

Tue Aug 10 , 2021
फिरोजपुर 9 अगस्त {कैलाश शर्मा जिला विशेष संवाददाता}:- अमृत वेला प्रभात सोसाइटी ने जनकराज अरोड़ा जी के निवास स्थान पर सत्संग किया सत्संग में श्री नारायण दास पाली करन मोंगा अरुण नन्दा सचिन नारंग जी ने बहुत सुन्दर भजन गा आई संगत को मंत्रमुग्ध कर दिया सभी आए भक्तो पूर्ण […]

You May Like

Breaking News

advertisement