ਪਿੰਡ ਕੜਮਾ ਦੇ ਸਰਕਾਰੀ ਸਕੂਲ ਵਿਚ ਲਾਏ 100 ਦੇ ਕਰੀਬ ਪੌਦੇ

ਫਿ਼ਰੋਜ਼ਪੁਰ, 15 ਅਗਸਤ [ਕੇਲਾਸ਼ ਸ਼ਰਮਾ ਜਿਲ੍ਹਾ ਵਿਸ਼ੇਸ਼ ਸੁੰਵਾਦਦਾਤਾ]:-

ਵਾਤਾਵਰਣ ਦੀ ਸ਼ੁੱਧਤਾ ਲਈ ਸਾਉਣ ਮਹੀਨੇ ਦੀ ਮਹੱਤਤ ਨੂੰ ਦੇਖਦਿਆਂ ਇਲਾਕੇ ਵਿਚ ਬੂਟੇ ਲਗਾ ਰਹੀ ਸੰਸਥਾ ਇੰਡੀਅਨ ਸੋਸ਼ਲ ਵੈਲਫੇਅਰ ਸੁਸਾਇਟੀ ਫਿ਼ਰੋਜ਼ਪੁਰ ਵੱਲੋਂ ਅੱਜ ਪਿੰਡ ਕੜਮਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਪੌਦੇ ਲਗਾਏ ਗਏ। ਇਸ ਦੌਰਾਨ ਸੰਸਥਾ ਦੇ ਮੈਂਬਰਾਂ ਵੱਲੋਂ ਸਕੂਲ ਬੱਚਿਆਂ ਤੇ ਅਧਿਆਪਕਾਂ ਦੇ ਸਹਿਯੋਗ ਲਾਲ 100 ਦੇ ਕਰੀਬ ਪੌਦੇ ਲਗਾਏ ਗਏ, ਜਿਸ ਉਪਰੰਤ ਬੱਚਿਆਂ ਤੋਂ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਦਾ ਵਚਨ ਲਿਆ। ਇਸ ਮੌਕੇ ਬੋਲਦਿਆਂ ਸੁਸਾਇਟੀ ਪ੍ਰਧਾਨ ਯਸ਼ਪਾਲ ਸ਼ਰਮਾ, ਪੋ੍ਰਜੈਕਟ ਇੰਚਾਰਜ ਪ੍ਰੋਮੋਦ ਕਪੂਰ, ਪੈਟਰਨ ਸਮਸ਼ੇਰ ਸਿੰਘ ਸੰਧੂ, ਵਾਈਸ ਪ੍ਰਧਾਨ ਹਰਜੀਤ ਸਿੰਘ, ਸੈਕਟਰੀ ਰੋਸ਼ਨ ਲਾਲ ਸੰਤੋਸ਼ੀ, ਕੈਸ਼ੀਅਰ ਕੁਲਦੀਪ ਰਾਏ ਨੇ ਸਪੱਸ਼ਟ ਕੀਤਾ ਕਿ ਸੰਸਥਾ ਦਾ ਮੁੱਖ ਮਨੋਰਥ ਪੰਜਾਬ ਵਿਚ ਗਾਇਬ ਹੋਈ ਹਰਿਆਲੀ ਨੂੰ ਵਾਪਸ ਲਿਆਉਣਾ ਹੈ, ਜਿਸ ਦੇ ਫਲਸਰੂਪ ਇਲਾਕੇ ਦੀਆਂ ਅਲੱਗ ਅਲੱਗ ਥਾਵਾਂ ਤੇ ਪਹੁੰਚ ਕਰਕੇ ਬੂਟੇ ਲਗਾਏ ਜਾ ਰਹੇ ਹਨ। ਪਿੰਡ ਕੜਮਾ ਪਹੁੰਚੀ ਇੰਡੀਅਨ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਸਮਾਜ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾਉਣ ਤੇ ਪ੍ਰਸੰਸਾ ਕਰਦਿਆਂ ਸਰਪੰਚ ਬਲਜੀਤ ਸਿੰਘ ਨੇ ਆਪਣੇ ਕੋਲੋਂ ਸੁਸਾਇਟੀ ਨੂੰ ਫੰਡ ਦੇ ਕੇ ਸਕੂਲ ਕੈਂਪਸ ਵਿਚ ਪੌਦੇ ਲਗਾਉਣ ਬਦਲੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਚਰਨ ਸਿੰਘ ਅਤੇ ਸਟਾਫ ਸਮੇਤ ਬੱਚਿਆਂ ਨੇ ਸਪੱਸ਼ਟ ਕੀਤਾ ਕਿ ਉਹ ਸਕੂਲ ਕੈਂਪਸ ਵਿਚ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਪੂਰੀ ਸਿ਼ਦਤ ਨਾਲ ਕਰਨਗੇ ਤਾਂ ਜੋ ਇਹ ਬੂਟੇ ਵੱਡੇ ਹੋ ਕੇ ਆਉਣ ਵਾਲੇ ਬੱਚਿਆਂ ਲਈ ਛਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸ਼ੁੱਧ ਵਾਤਾਵਰਣ ਪੈਦਾ ਕਰਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

75वे स्वतंत्रता दिवस के उपलक्ष्य में 75 पौधों का आदित्य वाहिनी एवं आनंद वाहिनी पंडित नंदलाल करोड़ी मल धर्म सभा के सहयोग से छावनी परिषद के बाग में पौधारोपण किया गया

Mon Aug 16 , 2021
फिरोजपुर 15 अगस्त {कैलाश शर्मा जिला विशेष संवाददाता} :- स्वतंत्रता दिवस  के शुभ अवसर पर आदित्य वाहिनी एवं आनंद वाहिनी पंडित नंदलाल किरोड़ीमल धर्मा सभा फिरोजपुर के सहयोग से डीसी मॉडल स्कूल के  सामने छावनी परिषद के बाग में पौधारोपण कार्यक्रम किया गया जिसमें  आजादी की 75 वें वर्ष गांठ […]

You May Like

advertisement