ਮੋਗਾ [ਕੈਪਟਨ ਸੁਭਾਸ਼ ਚੰਦਰ ਸ਼ਰਮਾ] :=ਵਿਸ਼ੇਸ ਮਾਈਗਰੇਟਰੀ ਪੁਲਸ ਪੋਲੀਓ ਮੁਹਿੰਮ ਅਧੀਨ 26 ਤੌ 28 ਸਤੰਬਰ 2021 ਤਕ ਮਾਈਗਰੇਟਰੀ ਆਬਾਦੀ ਵਿੱਚ 0 ਤੋਂ 5 ਸਾਲ ਤਕ ਦੇ ਸਾਰੇ ਬੱਚਿਆਂ ਨੂੰ ਸਿਹਤ ਵਿਭਗ ਵਲੋ ਪੋਲੀਓ ਬੂੰਦਾ ਪਿਲਾਇਆਂ ਜਾਣਗੀਆਂ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਰਾਜੇਸ਼ ਅੱਤਰੀ ਸਿਵਿਲ ਸਰਜਨ ( ਕਾਰਜੁਕਰੀ) ਮੋਗਾ ਨੇ ਦਸਿਆ ਕਿ ਇਸ ਪਲਸ ਪੋਲੀਓ ਮੁਹਿੰਮ ਦੌਰਾਨ 0ਤੋ 5 ਸਾਲ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਇਆਂ ਜਾ ਰਹੀਆਂ ਹਨ। ਉਹਨਾਂ ਸਮੂਹ ਅਧਿਕਾਰੀਆਂ/ ਕਰਮਚਰੀਆਂ/ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੇ ਏਸ ਨੋਬਲ ਕਾਰਜ ਵਿੱਚ ਸਹਿਜੋਗ ਦੇਣ ਤਾਂ ਜੋਂ ਏਸ ਮੁਹਿੰਮ ਨੂੰ ਮਿਥੇ ਟੀਚੇ ਅਨੁਸਾਰ ਨੇਪਰੇ ਚੜਿਆ ਜਾ ਸਕੇ।ਇਸ ਮੌਕੇ ਤੇ ਜਿਲਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਨੇ ਦਸਿਆ ਕਿ ਇਸ ਮਾਈਗਰੇਟਰੀ ਰਾਊਂਡ ਦੌਰਾਨ ਕੁਲ 49 ਟੀਮਾਂ ਬਣਾਇਆ ਹਨ ਜਿਸ ਵਿਚ 119 ਮੈਂਬਰ ਕੰਮ ਕਰ ਰਹੇ ਹਨ ਅਤੇ 12 ਸੁਪਰਵਾਈਜ਼ਰ ਜਿਸ ਵਿੱਚ 11668 ਘਰ ਕਵਰ ਕਰਨੇ ਹਨ। 8392 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤ ਸ਼ਰਮਾ ਵੀ ਹਾਜ਼ਿਰ ਸਨ।
ਫੋਟੋ ਕੈਪਸ਼ਨ := ਡਾਕਟਰ ਰਾਜੇਸ਼ ਅੱਤਰੀ ਸਿਵਿਲ ਸਰਜਨ ਮੋਗਾ [ਕਾਰਜੁਕਾਰੀ] ਜਾਣਕਾਰੀ ਸਾਂਝੀ ਕਰਦੇ ਹੋਏ