7 ਨਵੰਬਰ ਨੂੰ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਚੌਥਾ ਮਹਾਨ ਕੀਰਤਨ ਦਰਬਾਰ ਯੂ ਐਸ ਏ ਸਿੱਖਾਂ ਵੱਲੋਂ ਕਰਵਾਇਆ ਜਾ ਰਿਹਾ ਹੈ

ਫਿ਼ਰੋਜ਼ਪੁਰ, 3 ਨਵੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਚੌਥਾ ਮਹਾਨ ਕੀਰਤਨ ਦਰਬਾਰ ਯੂ.ਐਸ.ਏ ਸਿੱਖਾਂ ਵੱਲੋਂ 7 ਨਵੰਬਰ ਰਾਤ ਸਾਢੇ 6 ਵਜੇ ਤੋਂ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਭਾਈ ਮਰਦਾਨਾ ਜੀ ਦੀ ਯਾਦ ਵਿਚ ਕਰਵਾਇਆ। ਇਸ ਦੇ ਪ੍ਰਧਾਨ ਹਨ ਡਾ: ਗੁਰਿੰਦਰਪਾਲ ਸਿੰਘ ਜੋਸਨ ਯੂ.ਐਸ.ਏ, ਮੀਤ ਪ੍ਰਧਾਨ ਨਾਇਸ ਫਾਇਰ ਲਾਲ ਕੋਆਰਡੀਨੇਟਰ ਸਨੀ ਸਿੰਘ, ਇਹ ਖਬਰ ਟੈਲੀਫੂਨ ਉਪਰ ਨਾਇਸ ਫਾਇਰ ਲਾਲ ਸਰਫਰਾਜ ਹੁਸੈਨ ਲਾਲ ਲਾਹੌਰ ਵਾਲਿਆਂ ਨੇ ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੂੰ ਦੱਸਦਿਆਂ ਆਖਿਆ ਕਿ ਇਹ ਸਮਾਗਮ 7 ਨਵੰਬਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਕੀਰਤਨ ਦਰਬਾਰ ਚੱਲੇਗਾ, ਜਿਸ ਵਿਚ ਰਾਗੀ ਪੋ੍ਰ: ਗੁਰਚਰਨ ਸਿੰਘ ਹਜ਼ੂਰੀ ਰਾਗੀ ਨਨਕਾਣਾ ਸਾਹਿਬ, ਭਾਈ ਸੰਤੋਖ ਸਿੰਘ ਹਜ਼ੂਰੀ ਰਾਗੀ ਨਨਕਾਣਾ ਸਾਹਿਬ, ਬੀਬੀ ਮਨਬੀਰ ਕੌਰ ਹਜ਼ੂਰੀ ਰਾਗੀ ਨਨਕਾਣਾ ਸਾਹਿਬ, ਭਾਈ ਮਨਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਛੇਹਰਾ ਸਾਹਿਬ ਲਾਹੌਰ ਫਿਰ ਰਬਾਬੀ ਭਾਈ ਲਾਲ ਦਾ ਜਥਾ ਰਬਾਬੀ ਨਾਇਸ ਤਾਇਰ ਲਾਲ ਰਬਾਬੀ ਮੁਹੰਮਦ
ਹੂਸੈਨ ਲਾਲ ਅਤੇ ਸਾਥੀ ਕੀਰਤਨ ਕਰਨਗੇ। ਇਸ ਮੌਕੇ ਉਕਾਫ ਬੋਰਡ ਦੇ ਪ੍ਰਬੰਧਕ ਪੀ.ਐਸ.ਜੀ.ਪੀ.ਸੀ ਦੇ ਪ੍ਰਧਾਨ ਅਮੀਰ ਸਿੰਘ ਜੀ, ਬਿਸ਼ਨ ਸਿੰਘ ਅਤੇ ਹੋਰ ਅਹੁਦੇਦਾਰ ਪੁੱਜ ਰਹੇ ਹਨ। ਇਸ ਮੌਕੇ ਗੁਰਿੰਦਰ ਸਿੰਘ ਜੋਸਨ ਵਿਚਾਰ ਰੱਖਣਗੇ ਅਤੇ ਮਾਨ ਸਨਮਾਨ ਕਰਨਗੇ। ਹਰਪਾਲ ਸਿੰਘ ਭੁੱਲਰ ਨੇ ਆਖਿਆ ਕਿ 7 ਨਵੰਬਰ ਨੂੰ ਸਾਡਾ ਪੋ੍ਰਗਰਾਮ ਰੱਖਿਆ ਹੈ, ਇਸ ਲਈ ਅਸੀਂ ਪਾਕਿ ਸਮਾਗਮ ਵਿਚ ਨਹੀਂ ਜਾ ਸਕਦੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਵਿਚ ਕਈ ਅਹਿਮ ਵਿਚਾਰਾਂ ਹੋਈਆਂ

Thu Nov 4 , 2021
ਫਿ਼ਰੋਜ਼ਪੁਰ, 3 ਨਵੰਬਰ{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:- ਬਾਬਾ ਬੁੱਢਾ ਜੀ ਗ੍ਰੰਥੀ ਪਾਠੀ ਸਭਾ ਰਜਿ: ਫਿ਼ਰੋਜ਼ਪੁਰ ਦੀ ਇਕ ਮੀਟਿੰਗ ਗੁਰਦੁਆਰਾ ਪ੍ਰਗਟ ਸਾਹਿਬ ਨਵੀਂ ਆਬਾਦੀ ਫਿ਼ਰੋਜ਼ਪੁਰ ਸ਼ਹਿਰ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਭਾਈ ਅਵਤਾਰ ਸਿੰਘ ਫੌਜੀ ਅਤੇ ਭਾਈ ਕੁਲਵੰਤ ਸਿੰਘ ਚੇਅਰਮੈਨ ਦੀ ਦੇਖ ਰੇਖ ਹੇਠ ਹੋਈ। ਇਸ ਮੀਟਿੰਗ ਵਿਚ ਕਈ ਵਿਚਾਰ […]

You May Like

advertisement