ਸੀ. ਪਾਈਟ ਕੈਂਪ ਵਿੱਚ 15 ਨਵੰਬਰ ਤੋਂ ਸੁਰੂ ਹੋਵੇਗੀ ਫੌਜ ਦੀ ਭਰਤੀ ਲਈ ਮੁਫ਼ਤ ਟ੍ਰੇਨਿੰਗ

12 ਤੋਂ 15 ਨਵੰਬਰ ਤੱਕ ਕੀਤੀ ਜਾਵੇਗੀ ਉਮੀਦਵਾਰਾਂ ਦੀ ਸਕਰੀਨਿੰਗ

-ਯੋਗ ਉਮੀਦਵਾਰ ਲੈਣ ਮੌਕੇ ਦਾ ਵੱਧ ਤੋਂ ਵੱਧ ਲਾਹਾ-ਇਕਬਾਲ ਸਿੰਘ

ਮੋਗਾ, 10 ਨਵੰਬਰ: [ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਇੰਚਾਰਜ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵੱਲੋਂ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਸਰੀਰਿਕ ਟੈਸਟ ਅਤੇ ਲਿਖਤੀ ਪੇਪਰ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।  

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਜ਼ਿਲ੍ਹਾ ਮੋਗਾ ਦੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਦੀ ਇਸ ਭਰਤੀ ਵਿੱਚੋਂ ਸਫ਼ਲ ਹੋਣ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ। ਕੈਂਪ ਵਿੱਚ ਸਰਕਾਰ ਵੱਲੋਂ ਕੋਵਿਡ-19 ਦੀਆਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਹਾਇਸ਼ ਦੀ ਸਹੂਲਤ ਵੀ ਉਮੀਦਵਾਰਾਂ ਨੂੰ ਦਿੱਤੀ ਜਾਵੇਗੀ। ਟ੍ਰੇਨਿੰਗ ਲੈਣ ਲਈ ਸਕਰੀਨਿੰਗ 12 ਨਵੰਬਰ ਤੋਂ 15 ਨਵੰਬਰ 2021 ਤੱਕ ਸਵੇਰੇ 9 ਵਜੇ ਤੋਂ 11 ਵਜੇ ਤੱਕ ਕੀਤੀ  ਜਾ ਰਹੀ ਹੈ। ਕੈਂਪ ਵਿੱਚ ਸਕਰੀਨਿੰਗ ਸਮੇਂ ਉਮੀਦਵਾਰ ਕੋਲ ਰਿਹਾਇਸ਼ ਦੇ ਸਰਟੀਫਿਕੇਟ, ਜਾਤੀ ਦੇ ਸਰਟੀਫਿਕੇਟ, ਦਸਵੀਂ ਅਤੇ ਬਾਰਵ੍ਹੀਂ ਪਾਸ ਅਸਲ ਸਰਟੀਫਿਕੇਟ ਨਾਲ ਹੋਣੇ ਲਾਜ਼ਮੀ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਵਿੱਚੋਂ ਜੋ ਯੁਵਕ ਪਹਿਲਾਂ ਟ੍ਰੇਨਿੰਗ ਲੈ ਚੁੱਕੈ ਹਨ ਉਹ ਯੁਵਕ ਕੈਂਪ ਵਿੱਚ ਦੁਬਾਰਾ ਆਉਣ ਦੀ ਖੇਚਲ ਨਾ ਕਰਨ। ਭਰਤੀ ਦੀ ਟ੍ਰੇਨਿੰਗ 15 ਨਵੰਬਰ 2021 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ  ਵਧੇਰੇ ਜਾਣਕਾਰੀ ਲਈ 94638-31615, 70093-17626, 83601-63527, 94639-03533 ਨੰਬਰਾਂ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਇਕਬਾਲ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਫੌਜ਼ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕ ਹਨ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ।  

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਕਾਰਪੋਰੇਸ਼ਨ ਵਲੌਂ ਸਟ੍ਰੀਟ ਲਾਈਟਾਂ ਜਗਾਉਣ ਦੇ ਸਮੇਂ ਵਿੱਚ ਕੀਤਾ ਜਾਵੇ ਬਦਲਾਅ : ਵਿਜੇ ਸ਼ਰਮਾ

Wed Nov 10 , 2021
ਮੋਗਾ : ਨਵੰਬਰ 10 [ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਬ੍ਰਾਹਮਣ ਸਭਾ ਪੰਜਾਬ ਜਿਲਾ ਮੋਗਾ ਦੇ ਸਕੱਤਰ ਵਿਜੇ ਸ਼ਰਮਾ ਨੇ ਪ੍ਰੈੱਸ ਨੋਟ ਜਾਰੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ ਮੌਸਮ ਦੇ ਬਦਲਾਅ ਕਾਰਨ ਦਿਨ ਦਾ ਜਲਦੀ ਛਿਪਣਾ ਤੇ ਸਵੇਰੇ ਦੇਰ ਨਾਲ ਚਾਨਣ ਹੋਣਾ ਸ਼ੁਰੂ ਹੋ ਰਿਹਾ ਹੈ। ਇਸ ਤਰਾਂ ਸਟ੍ਰੀਟਲਾਈਟਾਂ ਦੇ […]

You May Like

Breaking News

advertisement