ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ 5 ਦਸੰਬਰ ਨੂੰ ਮਨਾਇਆ ਜਾਵੇਗਾ-ਮੁੱਖ ਸਮਾਗਮ 27 ਤੇ 28 ਫਰਵਰੀ ਨੂੰ ਹੋਵੇਗਾ-ਭੁੱਲਰ

ਫਿ਼ਰੋਜ਼ਪੁਰ, 02 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦ ਦਾਤਾ]:-

ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਭਾਈ ਮਰਦਾਨਾ ਯਾਦਗਾਰੀ ਹਾਲ ਵਿਖੇ ਮਨਾਇਆ ਜਾਵੇਗਾ। 5 ਦਸੰਬਰ ਨੂੰ ਸ਼ਾਮ ਸਾਢੇ 6 ਵਜੇ ਤੋਂ ਸਾਢੇ 7 ਵਜੇ ਤੱਕ ਭਾਈ ਨਿਰਮਲ ਸਿੰਘ, ਰਾਤ ਸਾਢੇ 7 ਵਜੇ ਤੋਂ ਸਾਢੇ 9 ਵਜੇ ਤੱਕ ਭਾਈ ਗੁਰਸ਼ਰਨ ਸਿੰਘ ਲੁਧਿਆਣਾ ਵਾਲੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਨ ਸਿੰਘ, ਹਰਜੀਤ ਸਿੰਘ ਨੇ ਦੱਸਿਆ ਕਿ ਭਾਈ ਮਰਦਾਨਾ ਯਾਦਗਾਰੀ ਸਮਾਗਮ 27 ਅਤੇ 28 ਫਰਵਰੀ ਨੂੰ ਮਨਾਇਆ ਜਾਵੇਗਾ। ਇਸ ਦਿਨ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 28 ਫਰਵਰੀ ਨੂੰ ਖਾਲਸਾ ਰਤਨ ਦੇ 4 ਪੁਰਸਕਾਰ ਦਿੱਤੇ ਜਾਣਗੇ, ਡਾ: ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ, ਡਾ: ਐਸ.ਪੀ ਸਿੰਘ ਜੀ ਉਬਰਾਏ, ਪੋ੍ਰ: ਪੀਟਰ ਵਿਰਦੀ ਯੂ.ਕੇ ਵਾਲੇ ਤੇ ਸ: ਰਿਪੁਦਮਨ ਸਿੰਘ ਜੀ ਮਲਕ ਕਨੇਡਾ ਵਾਲਿਆਂ ਨੂੰ ਭੇਂਟ ਕੀਤੇ ਜਾਣਗੇ ਅਤੇ ਰਬਾਬੀ ਆਰਟ ਗੈਲਰੀ ਦੀ ਨੀਂਹ ਰੱਖੀ ਜਾਵੇਗੀ। ਮਈ ਮਹੀਨੇ ਵਿਚ ਪਹਿਲੀ ਵਾਰ ਭਾਈ ਸੱਤਾ ਡੂਮ ਤੇ ਰਾਇ ਬਲਵੰਤ ਦਾ ਜਨਮ ਦਿਨ ਮਨਾਇਆ ਜਾਵੇਗਾ। ਭਾਈ ਮਰਦਾਨਾ ਜੀ ਦੀ ਯਾਦਗਾਰ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਹ ਦੁਨੀਆਂ ਭਰ ਵਿਚ ਇਕ ਅਨੋਖੀ ਯਾਦਗਾਰ ਹੋਵੇਗੀ, ਜਿਸ ਨੂੰ ਦੇਖਣ ਲਈ ਲੋਕ ਦੂਰ-ਦੁਰਾਡੇ ਤੋਂ ਆਇਆ ਕਰਨਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

सीमा सुरक्षा बल के स्थापना दिवस पर अंतरराष्ट्रीय सादगी बॉर्डर फाजिल्का पर विशेष कार्यक्रम का किया गया आयोजन

Fri Dec 3 , 2021
कार्यक्रम के प्रारंभ में स्कूल के बच्चों द्वारा भंगड़ा व गिद्दा नृत्य की दी गई प्रस्तुति फिरोजपुर 02 दिसंबर {कैलाश शर्मा जिला विशेष संवाददाता}:- जिला फिरोजपुर सीमा सुरक्षा बल (BSF) के स्थापना दिवस के अवसर पर अंतर्राष्ट्रीय सादकी बॉर्डर फाजिल्का पर एक विशेष कार्यक्रम रखा गया।कार्यक्रम के प्रारंभ में स्कूल […]

You May Like

advertisement