ਸੀਪੀਐਫ਼ ਕਰਮਚਾਰੀ ਯੂਨੀਅਨ ਵੱਲੋਂ 9 ਦਸੰਬਰ ਦੀ ਸੂਬਾ ਪੱਧਰੀ ਰੋਸ ਰੈਲੀ ਲਈ ਕੀਤੀ ਗਈ ਭਰਵੀਂ ਮੀਟਿੰਗ

ਫ਼ਿਰੋਜ਼ਪੁਰ 04 ਦਿਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਪਿਛਲੇ ਲੰਬੇ ਸਮੇਂ ਤੋਂ ਆਪਣੀ ਇੱਕੋ ਇੱਕ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਲੰਬੇ ਸਮੇਂ ਤੋਂ ਜੱਦੋ ਜਹਿਦ ਕਰਦੀ ਆ ਰਹੀ ਸੀ ਪੀ ਐੱਫ ਕਰਮਚਾਰੀ ਯੂਨੀਅਨ ਦੀ ਇਕ ਮੀਟਿੰਗ ਫਿਰੋਜ਼ਪੁਰ ਵਿਖੇ ਕੀਤੀ ਗਈ l ਜਿਸ ਚ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨ ਨੂੰ ਲੈ ਕੇ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਨੌੰ ਦਸੰਬਰ ਨੂੰ ਪਟਿਆਲਾ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਘਿਰਾਓ ਕਰਨ ਅਤੇ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਅਤੇ ਹੋਰ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ l ਸੀਪੀਐਫ਼ ਕਰਮਚਾਰੀ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਓਮ ਪ੍ਰਕਾਸ਼ ਰਾਣਾ ਨੇ ਜਾਣਕਾਰੀ ਦਿੱਤੀ ਕਿ 02 ਮਾਰਚ ਦੋ 2004 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ 01 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਤੇ ਨਵੀਂ ਪੈਨਸ਼ਨ ਸਕੀਮ ਨੂੰ ਲਾਗੂ ਕਰ ਦਿੱਤਾ ਗਿਆ l ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਲਗਪਗ 1.87 ਹਜ਼ਾਰ ਕਰਮਚਾਰੀ ਤੇ ਅਧਿਕਾਰੀ ਇਸ ਸਕੀਮ ਤਹਿਤ ਆ ਗਏ l ਇਸ ਲਈ ਸੂਬਾ ਸਰਕਾਰ ਨੂੰ ਫਿਰ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਨੀ ਚਾਹੀਦੀ ਹੈ l ਯੂਨੀਅਨ ਦੇ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਹੈ ਕਿ ਵੱਡੀ ਗਿਣਤੀ ਵਿੱਚ ਫ਼ਿਰੋਜ਼ਪੁਰ ਤੋਂ ਕਰਮਚਾਰੀ ਪਟਿਆਲਾ ਰੈਲੀ ਵਿਚ ਸ਼ਮੂਲੀਅਤ ਕਰਨਗੇ l ਇਸ ਸਮੇਂ ਮੀਟਿੰਗ ਵਿੱਚ ਸੀਪੀਐਫ਼ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ, ਮਨੋਹਰ ਲਾਲ ਪ੍ਰਧਾਨ ਪੀਐਸਯੂ ਫ਼ਿਰੋਜ਼ਪੁਰ , ਜਗਰੂਪ ਸਿੰਘ ਚੇਅਰਮੈਨ , ਸੋਨੂੰ ਕਸ਼ਅਪ ਜਨਰਲ ਸੈਕਟਰੀ, ਅਸ਼ੋਕ ਕੁਮਾਰ ਸਹਾਇਕ ਜਨਰਲ ਸਕੱਤਰ ਫਿਰੋਜ਼ਪੁਰ , ਇੰਦਰਜੀਤ ਸਿੰਘ ਵਾਈਸ ਪ੍ਰਧਾਨ , ਵੀਰਪਾਲ ਕੌਰ ਵਾਈਸ ਪ੍ਰਧਾਨ , ਪਵਨ ਕੁਮਾਰ ਜ਼ਿਲ੍ਹਾ ਖ਼ਜ਼ਾਨਚੀ, ਪਿੱਪਲ ਸਿੰਘ ਜਨਰਲ ਸੈਕਟਰੀ ਪੀਐੱਸਯੂ , ਪ੍ਰਦੀਪ ਵਿਨਾਇਕ ਖਜ਼ਾਨਚੀ ਪੀਐੱਸਯੂ , ਸੁਖਚੈਨ ਸਿੰਘ ਪ੍ਰਧਾਨ ਸਟੈਨੋ ਯੂਨੀਅਨ ਫਿਰੋਜ਼ਪੁਰ , ਸੁਖਚੈਨ ਸਿੰਘ ਪ੍ਰਧਾਨ ਖੇਤੀਬਾਡ਼ੀ ਵਿਭਾਗ , ਜਗਸੀਰ ਗੋਲਡ ਅਤੇ ਹੋਰ ਬਹੁਤ ਸਾਰੇ ਆਦਿ ਅਹੁਦੇਦਾਰ ਹਾਜ਼ਰ ਸਨ l

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: पूर्व मंत्री यशपाल आर्य और संजीव आर्य हुआ जानलेवा हमला,

Sat Dec 4 , 2021
ऊधमसिंह नगर : बाजपुर में पूर्व कैबिनेट मंत्री यशपाल आर्य और उनके पुत्र संजीव आर्य पर हमला हुआ है। समर्थकों ने दोनों को बचाकर थाने पहुंचाया। पूर्व जिला पंचायत सदस्य कुलविंदर सिंह किंदा पर हमले का है आरोप। संजीव आर्य ने आरोप लगाया है कि पुलिस की मौजूदगी में 20 लोगों […]

You May Like

advertisement