ਪੈਨਸ਼਼ਨਰ ਦਿਵਸ 2021 ਅੱਸੀ ਸਾਲਾ ਬਜ਼ੁਰਗ ਪੈਨਸ਼ਨਰ ਕੀਤੇ ਗਏ ਸਨਮਾਨਿਤ

ਫਿ਼ਰੋਜ਼ਪੁਰ, 20 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:-

ਬੀਤੇ ਦਿਨ ਰਿਟਾਇਰਡ ਟੀਚਰਜ਼ ਅਤੇ ਹੋਰ ਪੈਨਸ਼ਨਰਜ਼਼ ਵੈਲਫੇਅਰ ਫਿ਼ਰੋਜ਼ਪੁਰ ਵੱਲੋਂ ਪੈਨਸ਼਼ਨ ਦਿਵਸ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਸਰਪ੍ਰਸਤ ਸੁਰਿੰਦਰ ਕੁਮਾਰ ਸ਼਼ਰਮਾ ਅਤੇ ਸਟੇਟ ਬਾਡੀ ਉਪ ਪ੍ਰਧਾਨ ਕ੍ਰਿਸ਼ਨ ਕੁਮਾਰ ਜੈਦਕਾ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ, ਚੁੰਗੀਖਾਨਾ ਰੋਡ, ਫਿ਼ਰੋਜ਼ਪੁਰ ਸ਼਼ਹਿਰ ਵਿਖੇ ਐਕਸਾਈਜ਼ ਅਤੇ ਟੈਕਸੇਸ਼ਨ ਅਫਸਰ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸਮਾਗਮ ਵਿਚ ਐਸੋਸੀਏਸ਼਼ਨ ਦੇ ਉਪ ਪ੍ਰਧਾਨ ਪ੍ਰੇਮ ਨਾਥ ਸੇਠੀ, ਜਨਰਲ ਸਕੱਤਰ ਰਮੇਸ਼਼ ਕੁਮਾਰ ਗਰੋਵਰ, ਜਾਇੰਟ ਸਕੱਤਰ ਦੀਵਾਨ ਚੰਦ ਸੁਖੀਜਾ ਪ੍ਰਬੰਧਕ ਸਕੱਤਰ ਬਲਵਿੰਦਰ ਪਾਲ ਸ਼ਰਮਾ ਅਤੇ ਰਾਜਿੰਦਰ ਗੁਪਤਾ, ਵਿੱਤ ਸਕੱਤਰ ਕਾਹਨ ਚੰੰਦ, ਉਮ ਪ੍ਰਕਾਸ਼ ਗਰੋਵਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂਂ ਸੇਵਾ ਨਵਿਰਤ ਹੋਏ ਪੁਰਸ਼ ਅਤੇ ਮਹਿਲਾ ਪੈਨਸ਼ਨਰ ਭਾਰੀ ਗਿਣਤੀ ਵਿਚ ਸ਼ਾਮਿਲ ਹੋਏ। ਸਮਾਗਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੋ੍ਰਗਰਾਮ ਦੇ ਸੰਚਾਲਕ ਅਤੇ ਜਨਰਲ ਸਕੱਤਰ ਸ੍ਰੀ ਰਮੇਸ਼ ਗਰੋਵਰ ਨੇ ਦਸਿਆ ਕਿ ਪੈਨਸ਼ਲਰ ਦਿਵਸ ਸਮਾਗਮ ਦਾ ਆਰੰਭ ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਨੇ ਹਾਜ਼ਰ ਸਮੂਹ ਪੈਨਸ਼ਨਰਾਂ ਸਮੇਤ ਬੀਤੇ ਸਮੇਂਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ ਪ੍ਰਤੀ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦੇਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਦੇਹ ਸਿ਼ਵਾ ਬਰ ਮੋਹੇ ਇਹੋ ਸ਼ੁਭ ਕਰਮਨ ਤੇ ਕਬਹੁ ਨਾ ਟਰੋ ਦੇ ਸੰਕਲਪ ਨਾਲ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਬੁਲਾਰਿਆਂ ਨੇ ਪੈਨਸ਼ਨਰ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਮੁੱਖ ਮਹਿਮਾਨ ਵੱਲੋਂ ਆਪਣੇ ਜੀਵਨ ਦੇ ਅੱਸੀ ਬਸੰਤ ਮਾਣ ਚੁੱਕੇ ਪੈਨਸ਼ਲਰ ਸ੍ਰੀ ਰਮੇਸ਼਼ ਚੰਦਰ ਗੋਇਲ, ਨੰਦ ਕਿਸ਼ੋਰ, ਕ੍ਰਿਸ਼ਨ ਚੰਦਰ ਗਲਹੋਤਰਾ, ਪ੍ਰਕਾਸ਼ ਚੰਦ ਕੁਮਾਰ, ਮਦਨ ਲਾਲ ਤਿਵਾੜੀ, ਮਨੋਹਰ ਲਾਲ, ਸ੍ਰੀਮਤੀ ਸਰੋਜ ਗੁਪਤਾ ਅਤੇ ਸ੍ਰੀਮਤੀ ਸਤਿਆ ਨਰੂਲਾ ਨੂੰ ਸੀਨੀਅਰ ਪੈਨਸ਼ਨਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੈਨਸ਼ਨਰਾਂ ਪ੍ਰਤੀ ਵਧੀਆ ਕਾਰਗੁਜਾਰੀ ਵਖਾਉਣ ਵਾਲੇ ਕੁਝ ਬੈਂਕ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਬੈਂਕ ਆਫ ਇੰਡੀਆ ਫਿ਼ਰੋਜ਼ਪੁਰ ਸ਼ਹਿਰ ਦੇ ਸੀਨੀਅਰ ਬਰਾਂਚ ਮੈਨੇਜਰ ਸ੍ਰੀ ਕਪਿਲ ਸਾਗਰ ਅਤੇ ਸਟੇਟ ਬੈਂਂਕ ਆਫ ਇੰਡੀਆ ਫਿ਼ਰੋਜ਼ਪੁਰ ਸ਼ਹਿਰ ਦੀ ਸ੍ਰੀਮਤੀ ਕੀਰਤੀ ਸਿੱਧੂ ਦੇ ਨਾਮ ਸ਼ਾਮਿਲ ਹਨ। ਐਸੋਸੀਏਸ਼ਨ ਦੇ ਪ੍ਰਧਾਨ ਪੂਰਨ ਸਿੰਘ ਸੇਠੀ ਜਨਰਲ ਸਕੱਤਰ ਰਮੇਸ਼ ਗਰੋਵਰ ਅਤੇ ਹੋਰ ਬੁਲਾਰਿਆਂ ਨੇ ਆਪਣੇ ਸੰਬੋਧ ਵਿਚ ਕਿਹਾ ਕਿ ਪੰਜਾਬ ਸਰਕਾਰ 6ਵੇਂ ਪੇ ਕਮਿਸ਼ਨ ਵਿਚ ਪੈਨਸ਼ਨਰਾਂ ਨੂੰ 2-59 ਦੀ ਬਡੋਤਰੀ ਦੇਣ ਦੀ ਬਜਾਏ ਕੇਵਲ 15 ਪ੍ਰਤੀਸ਼ਤ ਜੋ 2-45 ਬਣਦਾ ਹੈ, ਦਾ ਵਾਧਾ ਕਰਨਾ ਪੈਨਸ਼਼ਨਰਾਂ ਨਾਲ ਸਰਾ-ਸਰ ਧੋਖਾ ਹੈ, ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਪ੍ਰਤੀ ਸੁਹਿਰਦਤਾ ਦਿਖਾਉਂਦਿਆਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ 6ਵੇਂ ਪੇ ਕਮਿਸ਼ਨ ਦੇ ਬਣਦੇ ਬਕਾਇਆ ਦੀ ਅਦਾਇਗੀ 01.01.2016 ਤੋਂ 30.06.2021 ਤੱਕ ਯਕਮੁਸ਼ਤ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਬਜ਼਼ੁਰਗ ਪੈਨਸ਼ਨਰ ਇਨ੍ਹਾਂ ਬਕਾਇਆ ਨੂੰ ਉਡੀਕਦੇ-ਉਡੀਕਦੇ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਇਸ ਦੇ ਨਾਲ ਉਨ੍ਹਾਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਪੈਨਸ਼਼ਨ ਅਦਾਇਗੀ ਵਾਲੀਆਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਪੈਨਸ਼ਨਰਾਂ ਨੂੰ ਦਸੰਬਰ 2021 ਦੀ ਪੈਨਸ਼ਨ ਨਵੇਂ ਸਕੇਲ ਅਨੁਸਾਰ ਕੀਤੀ ਜਾਵੇ ਅਤੇ ਇਸ ਤੋਂ ਪਹਿਲਾ ਦਾ ਬਕਾਇਆ ਵੀ ਜਾਰੀ ਕੀਤਾ ਜਾਵੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

ਸਰਕਲ ਮਮਦੋਦ ਦੀ ਜੰਥੇਬੰਦੀ ਵਿੱਚ ਆਹੁਦੇਦਾਰਾਂ ਦੀਆਂ ਨਵੀਂਆਂ ਨਿਯੁਕਤੀਆਂ ਅਤੇ ਪੰਜ ਮੈਂਬਰੀ ਕਮੇਟੀ ਨਿਯੁਕਤ -ਭੁੱਲਰ

Mon Dec 20 , 2021
ਫਿ਼ਰੋਜ਼ਪੁਰ, 20 ਦਸੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:- ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਜਿ਼ਲ੍ਹਾ ਫਿ਼ਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਅਤੇ ਪਾਰਟੀ ਆਹੁਦੇਦਾਰਾਂ ਦੀ ਇੱਕ ਮੀਟਿੰਗ ਜਥੇਦਾਰ ਮੋਹਨ ਸਿੰਘ ਮੁਹੰਮਦ ਖਾਂ ਨਿਆਜੀਆ ਸਰਕਲ ਮਮਦੋਟ ਵਿਖੇ ਕੀਤੀ ਗਈ, ਜਿਸ ਵਿੱਚ ਸਰਕਲ ਮਮਦੋਟ ਦੀ ਜੱਥੇਬੰਦੀ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਸਰਕਲ ਦੀ […]

You May Like

Breaking News

advertisement