ਮੋਗਾ [ ਸ਼ੰਕਰ ਯਾਦਵ ਵਿਸ਼ੇਸ਼ ਸੰਵਾਦਦਾਤਾ]:=ਪ੍ਰਜਾਪਤ ਨੌਜਵਾਨ ਸਭਾ ਦੇ ਚੇਅਰਮੈਨ ਅਜੀਤ ਵਰਮਾ ਐਡਵੋਕੇਟ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਵੋਟਰ ਬਹੁਤ ਹੀ ਸਮਝਦਾਰ ਅਤੇ ਸੂਝਵਾਨ ਹੈ l ਇਸ ਵਾਰ ਹਲਕੇ ਦੇ ਵੋਟਰ ਪੜ੍ਹੇ ਲਿਖੇ, ਇਮਾਨਦਾਰ, ਬੇਦਾਗ ਅਤੇ ਕਾਬਿਲ ਉਮੀਦਵਾਰ ਨੂੰ ਹੀ ਆਪਣੀ ਵੋਟ ਪਾਉਣਗੇ। ਚੇਅਰਮੈਨ ਐਡਵੋਕੇਟ ਵਰਮਾ ਨੇ ਸਾਰੇ ਸਮਾਜ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਵਿਧਾਨ ਸਭਾ ਦੀਆ ਚੋਣਾਂ ਵਿੱਚ ਸਾਨੂੰ ਲਾਮਬੰਦ ਹੋਕੇ ਇੱਕ ਉਚਿਤ ਵਿਧਾਇਕ ਚੁਣਨ ਦੀ ਲੋੜ ਹੈ। ਇਸ ਲਈ ਪਰਿਵਾਰ ਦੇ ਹਰੇਕ ਵੋਟਰ ਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ ਕਿਉਂ ਕਿ ਇਹ ਸਾਡਾ ਸੰਵਿਧਾਨਿਕ ਅਧਿਕਾਰ ਹੈlਇਸ ਮੌਕੇ ਸੀਨੀਅਰ ਮੈਂਬਰ ਜੈ ਚੰਦ ਬੇਵਾਲ,ਵਿਜੈ ਕੁਮਾਰ , ਹੰਸਰਾਜ, ਖਜ਼ਾਨਚੀ ਸੱਤਪਾਲ, ਚਮਨ ਲਾਲ, ਸ਼ਰਣ ਦਾਸ, ਜੁਗਰਾਜ, ਰਾਜ ਕੁਮਾਰ,ਵੀਰੂ ਠੇਕੇਦਾਰ ,ਸੁਰੇਸ਼ ਕੁਮਾਰ,ਨੱਥੂ ਰਾਮ,ਚੌਧਰੀ ਖੁਸ਼ੀ ਰਾਮ,ਮੋਹਿੰਦਰ ਪਾਲ ਆਦ ਹਾਜ਼ਰ ਸਨ।
You May Like
-
11 months ago
मेहनगर आज़मगढ़: राजस्व निरीक्षक मेहनगर की लू लगने से मौत
-
3 years ago
ਕਰੋਨਾ ਦੀ ਰੋਕਥਾਮ :ਸੁਰੱਖਿਆ