ਰੋਟਰੀ ਕੱਲਬ ਫਿਰੋਜਪੁਰ ਕੈਂਟ ਵੱਲੋਂ ਮੈਨੂਸਰਲ ਹਾਈਜੀਨ ਵਿਸ਼ੇ ਤੇ ਸੈਮੀਨਾਰ ਆਯੋਜਿਤ

ਸ਼ਰੀਰਕ ਸਾਫ -ਸਫਾਈ ਦਾ ਸੰਦੇਸ਼ ਦੇਣ ਲਈ ਵਿਦਿਆਰਥਣਾਂ ਨੂੰ ਹਾਈਜੀਨ ਕਿੱਟਾਂ ਅਤੇ ਸੈਨਟਰੀ ਪੈਡ ਵੰਡੇ

ਫ਼ਿਰੋਜ਼ਪੁਰ 28 ਮਾਰਚ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:-

ਫਿਰੋਜਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕੱਲਬ ਫਿਰੋਜਪੁਰ ਕੈਂਟ ਵੱਲੋਂ ਪ੍ਰਧਾਨ ਕਮਲ ਸ਼ਰਮਾ, ਸੀਨੀਅਰ ਰੋਟੈਰੀਅਨ ਅਸ਼ੋਕ ਬਹਿਲ ਅਤੇ ਸੱਕਤਰ ਗੁਲਸ਼ਨ ਸਚਦੇਵਾ ਦੀ ਅਗਵਾਈ ਵਿੱਚ ਸਮਾਜ ਸੇਵਾ ਦੇ ਕੰਮ ਲਗਾਤਾਰ ਜਾਰੀ ਹਨ । ਅੱਜ ਇਸ ਲੜੀ ਵਿੱਚ ਕੱਲਬ ਦੀਆਂ ਮਹਿਲਾ ਮੈਂਬਰਾਂ ਰੋਟੈਰੀਅਨ ਅਨੁਰਾਧਾ ਸ਼ਰਮਾ, ਰੋਟੈਰੀਅਨ ਸੁਨੀਤਾ ਅਰੋੜਾ , ਰੋਟੈਰੀਅਨ ਪੁਸ਼ਪਾਂ ਬਹਿਲ ਅਤੇ ਰੋਟੈਰੀਅਨ ਅੰਜੂ ਸਚਦੇਵਾ ਆਦਿ ਨੇ ਰੋਟਰੈਕਟ ਕੱਲਬ ਦੇਵ ਸਮਾਜ ਕਾਲਜ ਆਫ ਐਜੂਕੈਸ਼ਨ ਫਾਰ ਵੂਮੈਨ ਦੇ ਸਹਿਯੋਗ ਨਾਲ ਸਕੂਲੀ ਅਤੇ ਕਾਲਜ ਵਿਦਿਆਰਥਣਾਂ ਲਈ ਮੈਨਸੂਰਲ ਹਾਈਜੀਨ ਦੇ ਸੰਬੰਧ ਵਿੱਚ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ ਡਾ. ਗਗਨਦੀਪ ਕੌਰ ਅਤੇ ਰੋਟਰੈਕਟ ਪ੍ਰਧਾਨ ਕੁਮਾਰੀ ਦਿਵਯਾ ਨੇ ਲਗਭਗ 200 ਤੋਂ ਵੀ ਵੱਧ ਵਿਦਿਆਰਥਣਾ ਨੂੰ ਆਪਣੇ ਆਪਣੇ ਸੰਬੋਧਨ ਵਿੱਚ ਸ਼ਰੀਰਕ ਸਾਫ਼ -ਸਫਾਈ ਦੇ ਨਾਲ ਨਾਲ ਕਿਸ਼ੋਰ ਅੱਵਸਥਾ ਵਿੱਚ ਮਾਹਵਾਰੀ ਬਾਰੇ ਫੈਲੇ ਹੋਏ ਗਲਤ ਠਰ ਆਦਿ ਆਪਣੇ ਦਿਮਾਗ਼ ਵਿੱਚੋਂ ਰੂੜੀਵਾਦੀ ਧਾਰਨਾਵਾਂ ਕੱਢ ਕੇ ਆਪਣੀ ਊਰਜਾ ਸਿਰਜਣਾਾਮਕ ਕੰਮਾਂ ਵਿੱਚ ਖਰਚ ਕਰਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੱਲਬ ਵੱਲੋਂ ਰੋਟਰੀ ਡਿਸਟਿਕ 3090 ਗਵਰਨਰ ਪ੍ਰਵੀਨ ਜਿੰਦਲ ਅਤੇ ਸਹਾਇਕ ਗਵਰਨਰ ਸੀ.ਏ ਰਾਜੀਵ ਗੋਇਲ ਦੇ ਉਪਰਾਲੇ ਸਦਕਾ ਹਰੇਕ ਕੱਲਬ ਨੂੰ ਸੈਨਟਰੀ ਪੈੱਡ ਅਤੇ ਰੈੱਡ ਕਰਾਸ ਵੱਲੋਂ ਜਾਰੀ ਹਾਈਜੀਨ ਕਿੱਟਾ ਵਿਦਿਆਰਥਣਾਂ ਦੀ ਸਿਹਤ ਸੰਭਾਲ਼ ਲਈ ਵੰਡੀਆਂ ਗਈਆਂ । ਇਸ ਮੌਕੇ ਡਾ.ਰਜਨੀ ਨਾਗਪਾਲ, ਡਾ.ਹਰਸੰਗੀਤ ਕੌਰ, ਅਰਸ਼, ਪਰਮਿੰਦਰਪਾਲ, ਗੀਤਾ, ਰਜਨੀ ਬੱਬਰ , ਸਿਮਰਨ , ਅੰਨੂ, ਲੀਜਾ, ਕੁਲਵਿੰਦਰ ਅਤੇ ਮੈਡਮ ਮਨਦੀਪ ਆਦਿ ਹਾਜ਼ਰ ਸਨ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अम्बेडकर नगर: उत्तर प्रदेश कृषि अनुसंधान परिषद के महानिदेशक का महाविद्यालय भ्रमण

Mon Mar 28 , 2022
उत्तर प्रदेश कृषि अनुसंधान परिषद के महानिदेशक का महाविद्यालय भ्रमणउत्तर प्रदेश कृषि अनुसंधान परिषद लखनऊ के महानिदेशक डॉक्टर संजय सिंह एवं उप महानिदेशक डॉक्टर संजीव कुमार ने महामाया कृषि अभियंत्रण एवं प्रौद्योगिकी महाविद्यालय शिव बाबा अंबेडकर नगर का भ्रमण किया। डॉक्टर संजय सिंह ने उपकार द्वारा संचालित महाविद्यालय गतिविधियों की […]

You May Like

Breaking News

advertisement