ਇਸ ਸਮਾਗਮ ਵਿੱਚ ਮੁਖ ਮਹਿਮਾਨ ਦੇ ਤੌਰ ਤੇ ਫੁੱਲਾਂ ਵਾਲੇ ਬਾਬਾ ਜੀ ਗਗਰੇਡ ਹਿਮਾਚਲ ਵਾਲਿਆਂ ਨੇ “ਬਜਰੰਗ ਬਲੀ ਮੇਰੀ ਨਾਵ ਚਲੀ” ਭਜਨ ਦਾ ਕੀਤਾ ਵੀਮੋਚਨ।
ਫਿਰੋਜਪੁਰ 01 ਜੁਲਾਈ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ) ਵੱਲੋਂ ਆਪਣੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਦਾ ਮੁੱਖ ਮੰਤਵ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਮਿਸ਼ਨ ਨੂੰ ਅੱਗੇ ਵਧਾਉਦੇ ਹੋਏ ਉਹਨਾਂ ਵੱਲੋਂ ਆਪਣੇ 101ਵੇਂ ਭਜਨ ਰਿਕਾਰਡ ਹੋਣ ਦੀ ਖੁਸ਼ੀ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ । ਇਸ ਸਮਾਗਮ ਵਿੱਚ ਇੱਕ “ਭਜਨ ਬਜਰੰਗ ਬਲੀ ਮੇਰੀ ਨਾਵ ਚਲੀ” ਰੀਲਿਜ਼ ਕੀਤਾ ਗਿਆ। ਅੱਜ ਦੇ ਇਸ ਦੌਰ ਵਿੱਚ ਵੀ ਆਪਣੀਆਂ ਪਰਿਵਾਰਕ ਅਤੇ ਕਾਰੋਬਾਰੀ ਜ਼ਿੰਮੇਵਾਰੀਆਂ ਹੋਣ ਦੇ ਬਾਵਜੂਦ ਸਮਾਜਿਕ ਅਤੇ ਧਾਰਮਿਕ ਕੰਮਾਂ ਲਈ ਅੱਗੇ ਆ ਕੇ ਕੰਮ ਕਰ ਰਹੇ ਹਨ। ਜਿਵੇ ਕਿ ਸੰਨਾਤਨ ਧਰਮ ਦਾ ਪ੍ਰਚਾਰ ਫਰੀ ਆਫ ਕੋਸਟ ਘਰ–ਘਰ ਜਾ ਕੇ ਸ਼੍ਰੀ ਸੁੰਦਰ ਕਾਂਡ ਦੇ ਪਾਠ ਅਤੇ ਕੀਰਤਨ ਆਦਿ ਕਰ ਰਹੇ ਹਨ। ਧਰਮਪਾਲ ਬਾਂਸਲ ਵੱਲੋਂ ਭਜਨ ਦੀ ਸ਼ੁਰੂਆਤ ਸ਼੍ਰੀ ਗਣੇਸ਼ ਵੰਧਨਾ ਅਤੇ ਸ਼੍ਰੀ ਹਨੂਮਾਨ ਚਾਲਿਸਾ ਦਾ ਪਾਠ ਕਰਕੇ ਕੀਤੀ ਗਈ। ਜਿਸ ਦਾ ਸਮਾਜ ਦੇ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ। ਸ਼੍ਰੀ ਸੰਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਹੈਤੂ ਹਰ ਕੰਮ ਲਈ ਸਾਰੇ ਲੋਕਾਂ ਵੱਲੋਂ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਵਾਇਆ ਗਿਆ। ਇਹਨਾ 101ਵੇਂ ਭਜਨਾਂ ਨੂੰ ਰਿਕਾਰਡ ਕਰਨ ਵਿੱਚ ਮੁੱਖ ਭੂਮਿਕਾ (ਗੋਰਵ ਅਨਮੋਲ ਮਿਉਜਿਂਕ ਡਾਇਰੈਕਟਰ ) ਵੱਲੋਂ ਨਿਭਾਈ ਗਈ । ਇਹਨਾ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਸ਼੍ਰੀ ਧਰਮਪਾਲ ਬਾਸਲ ਜੀ ਦੇ ਭਜਨਾ ਨੂੰ ਇੱਕ ਬਹੁਤ ਹੀ ਸ਼ਰਧਾ ਪੂਰਵਕ ਸੰਗੀਤ ਦੀ ਲੜੀ ਵਿੱਚ ਪਰੋਇਆ ਅਤੇ ਗੋਰਵ ਅਨਮੋਲ ਵੱਲੋਂ ਦੱਸਿਆ ਗਿਆ ਕਿ ਪੂਰੇ ਫਿਰੋਜਪੁਰ ਵਿੱਚ ਉਹਨਾ ਦੀ ਮਿਉਜਿਕ ਅਕੈਡਮੀ ਵਿਖੇ 101 ਭਜਨ ਰਿਕਾਰਡ ਕਰਨ ਦਾ ਵੀ ਇੱਕ ਰਿਕਾਰਡ ਸ਼੍ਰੀ ਧਰਮਪਾਲ ਬਾਂਸਲ ਜੀ ਵੱਲੋਂ ਸਥਾਪਿਤ ਕੀਤਾ । ਅੱਜ ਦੇ ਇਸ ਧਾਰਮਿਕ ਪ੍ਰਭਾਵਸ਼ਾਲੀ ਸਮਾਗਮ ਮੌਕੇ ਬਹੁਤ ਸਾਰੀਆ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਫੂਲਾਂ ਵਾਲੇ ਬਾਬਾ ਜੀ (ਸ਼੍ਰੀ ਦੁਰਗਾ ਮੰਦਿਰ ਗਗਰੇਟ ਹਿਮਾਚਲ ਪ੍ਰਦੇਸ਼) ਸ਼੍ਰੀ ਚੰਦਰਕਾਂਤ ਜੀ (ਗਉ ਰਖਸ਼ਾ ਸਮਿਤੀ ਪੰਜਾਬ ) ਸ਼੍ਰੀ ਅਨਿਰੁਧ ਗੁਪਤਾ (ਸੀਈਓ ਡੀਸੀਐਮ ਗਰੁੱਪ ਆਫ ਸਕੂਲਜ) ਸੀਏ ਗਗਨ ਸਿੰਗਾਲ (ਡਾਇਰੈਕਟਰ, ਜੈਨਸਿਸ ਡੈਂਟਲ ਕਾਲਜ) ਰਾਜੇਸ਼ ਮਲਹੋਤਰਾ (ਕੇਂਸਨ ਹੋਟਲ) ਕੁਲਦੀਪ ਗੱਖੜ, ਪਵਨ ਕਾਲੀਆ, ਸੁਰਿੰਦਰ ਅਗਰਵਾਲ, ਡਾਂ ਬਿਨੀ ਨੰਦਾ(ਯੂਰੋ ਕਿਡਜ਼) ਡਾਂ ਸਤਿੰਦਰ (ਐਸ ਬੀ ਐਸ ਕਾਲਜ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਦੇ ਸਟਾਫ, ਭਗਤੀ ਭਜਨ ਗਰੁੱਪ ਦੇ ਪ੍ਰਧਾਨ ਅਸ਼ੋਕ ਗਰਗ ਅਤੇ ਗਰੁੱਪ ਮੈਂਬਰ ਆਦਿ ਸ਼ਾਮਿਲ ਹੋਏ। ਸ਼੍ਰੀ ਧਰਮਪਾਲ ਬਾਂਸਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਦਾ ਸਰੋਪੇ ਪਾ ਕੇ ਸਨਮਾਨ ਕੀਤਾ ਗਿਆ ਅਤੇ ਭੋਜਨ ਪ੍ਰਸ਼ਾਦ ਦੀ ਬਹੁਤ ਸੁੰਦਰ ਢੰਗ ਨਾਲ ਵਿਵਸਥਾ ਕੀਤੀ ਗਈ ਅਤੇ ਸ਼੍ਰੀ ਧਰਮਪਾਲ ਬਾਂਸਲ ਵੱਲੋਂ ਇੱਹ ਪ੍ਰਣ ਕੀਤਾ ਗਿਆ ਕਿ ਮੈਂ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਕੋਸ਼ਿਸ਼ ਜਾਰੀ ਰੱਖਾਂਗਾ। ਇਸ ਦਾ ਮੁੱਖ ਮੰਤਵ ਸਾਡੀਆਂ ਆਉਣ ਵਾਲੀਆ ਪੀੜ੍ਹੀਆਂ ਨੂੰ ਆਪਣੇ-ਆਪਣੇ ਧਰਮਾਂ ਨਾਲ ਜੋੜ ਕੇ ਰੱਖਿਆ ਜਾਵੇ ਤੇ ਜਾਣਕਾਰੀ ਦਵਾਈ ਜਾਵੇ।