Uncategorized
ਐਗਰੀਡ ਫਾਊਂਡੇਸ਼ਨ ਵੱਲੋਂ ਸਰਹੱਦੀ ਪਿੰਡ ਖੁੰਦੜ ਗੱਟੀ ਵਿੱਚ ਪੰਜਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਹੜਾਂ ਦੌਰਾਨ ਸ਼ੁਰੂ ਕੀਤੀ ‘ਈਚ ਵਨ ਅਡਾਪਟ ਵਨ’ ਮੁਹਿੰਮ ਦੀ ਸਮਾਪਤੀ ਤੇ ਲਗਾਇਆ ਮੈਡੀਕਲ ਕੈਂਪ।
ਹਾਰਮੋਨੀ ਮੈਡੀਕਲ ਕਾਲਜ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 125 ਤੋਂ ਵੱਧ ਮਰੀਜ਼ਾਂ ਨੂੰ ਦਿੱਤੀਆਂ ਦਵਾਈਆਂ।
ਫਿਰੋਜ਼ਪੁਰ 21 ਦਸੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਐਗਰੀਡ ਫਾਊਂਡੇਸ਼ਨ ਵੱਲੋਂ ਹੜ ਪ੍ਰਭਾਵਿਤ ਸਰਹੱਦੀ ਖੇਤਰ ਦੇ ਲੋੜਵੰਦ ਲੋਕਾਂ ਦੀ ਸਿਹਤ ਸੰਭਾਲ ਲਈ ਸ਼ੁਰੂ ਕੀਤੀ ਗਈ ਮੈਡੀਕਲ ਸੇਵਾ ਮੁਹਿੰਮ ਅਧੀਨ ਪੰਜਵਾਂ ਮੈਡੀਕਲ ਕੈਂਪ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਸਰਹੱਦੀ ਪਿੰਡ ਖੁੰਦੜ ਗੱਟੀ ਦੇ ਸਰਕਾਰੀ ਹਾਈ ਸਕੂਲ ਵਿੱਚ ਆਯੋਜਿਤ ਕੀਤਾ ਗਿਆ।
ਐਗਰੀਡ ਫਾਊਂਡੇਸ਼ਨ ਦੇ ਪ੍ਰਧਾਨ ਡਾ. ਸਤਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਸਮੇਂ ਵਿੱਚ ਸਰਹੱਦੀ ਖੇਤਰ ਵਿੱਚ ਆਏ ਹੜਾਂ ਦੌਰਾਨ ਪ੍ਰਭਾਵਿਤ ਸਕੂਲੀ ਵਿਦਿਆਰਥੀਆਂ ਦੀ ਮੱਦਦ ਲਈ ਸ਼ੁਰੂ ਕੀਤੀ 'ਈਚ ਵਨ ਅਡਾਪਟ ਵਨ' ਮੁਹਿੰਮ ਤਹਿਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ 30 ਤੋਂ ਵੱਧ ਸਕੂਲਾ ਦੇ 2900 ਵਿਦਿਆਰਥੀਆਂ ਨੂੰ ਫੀਸਾਂ, ਵਰਦੀਆਂ, ਸਟੇਸ਼ਨਰੀ, ਮੂਫਤ ਮੈਡੀਕਲ ਕੈਂਪ ਅਤੇ ਹੋਰ ਲੋੜੀਦੀ ਵਿਦਿਅਕ ਸਮੱਗਰੀ ਪ੍ਰਦਾਨ ਕਰਨ ਯਤਨ ਕੀਤੇ। ਉਹਨਾਂ ਨੇ ਇਸ ਮੁਹਿੰਮ ਦੋਰਾਨ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੁਹਿੰਮ ਦੀ ਸਮਾਪਤੀ ਮੈਡੀਕਲ ਕੈਂਪ ਲਗਾ ਕੇ ਕੀਤੀ ਗਈ,ਇਸ ਕੈਂਪ ਵਿੱਚ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਦੀ ਮਾਹਰ ਡਾਕਟਰਾਂ ਦੀ ਟੀਮ ਵੱਲੋਂ 125 ਤੋਂ ਵੱਧ ਮਰੀਜ਼ਾਂ ਅਤੇ ਵਿਦਿਆਰਥੀਆਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ।
ਕੈਂਪ ਵਿੱਚ ਡਾ. ਸੰਦੀਪ ਕੁਮਾਰ ਐਮ ਡੀ, ਡਾ. ਆਭਾ ਅਤੇ ਉਹਨਾਂ ਦੀ ਟੀਮ ਨੇ ਆਪਣੀਆਂ ਅਹਿਮ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ। ਹਾਰਮੋਨੀ ਕਾਲਜ ਦੇ ਡਾਇਰੈਕਟਰ ਸ਼੍ਰੀ ਯੋਗੇਸ਼ ਬਾਂਸਲ ਅਤੇ ਪ੍ਰਿੰਸੀਪਲ ਡਾ. ਸੁਮਨ ਲਤਾ ਵੱਲੋਂ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ, ਜਿਸ ਕਰਕੇ ਕੈਂਪ ਦੀ ਸੇਵਾਵਾਂ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਿੰਡ ਵਾਸੀਆਂ ਤੱਕ ਪਹੁੰਚ ਸਕੀਆਂ।
ਕੈਂਪ ਦੀ ਸਫਲਤਾ ਵਿੱਚ ਹਨੀ ਕੁਮਾਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਖੁੰਦੜ ਗੱਟੀ ਅਤੇ ਸਮੂਹ ਸਟਾਫ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਸਟਾਫ ਮੈਂਬਰਾਂ ਵੱਲੋਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਪ੍ਰਬੰਧ ਅਤੇ ਸੁਵਿਧਾਂ ਲਈ ਹਰ ਸੰਭਵ ਸਹਿਯੋਗ ਦਿੱਤਾ ਗਿਆ।
ਫਾਊਂਡੇਸ਼ਨ ਦੇ ਅਹੁਦੇਦਾਰਾ ਨੇ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ, ਖੁੰਦੜ ਗੱਟੀ ਸਕੂਲ ਦੇ ਮੁੱਖ ਅਧਿਆਪਕ ਹਨੀ ਕੁਮਾਰ, ਰੁਪਿੰਦਰ ਸਿੰਘ ਸਾਇੰਸ ਮਾਸਟਰ ਅਤੇ ਸਕੂਲ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਐਗਰੀਡ ਫਾਊਂਡੇਸ਼ਨ ਵੱਲੋਂ ਹੜ ਪੀੜਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਅਤੇ ਸਿਖਿਆ ਦੇ ਖੇਤਰ ਹਰ ਸੰਭਵ ਮਦਦ ਲਈ ਹਮੇਸ਼ਾ ਯਤਨ ਕੀਤੇ ਜਾਂਦੇ ਰਹਿਣਗੇ।
'ਈਚ ਵਨ ਅਡਾਪਟ ਵਨ' ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਵਿਸ਼ਾਲ ਗੁਪਤਾ, ਅਰੁਣ ਕੁਮਾਰ, ਪ੍ਰਿਤਪਾਲ ਸਿੰਘ ਇੰਦਰਪਾਲ ਸਿੰਘ ਅਤੇ ਰੁਪਿੰਦਰ ਸਿੰਘ ਨੇ ਸ਼ਲਾਘਾਯੋਗ ਕੰਮ ਕੀਤਾ।
ਇਸ ਮੌਕੇ ਸਕੂਲ ਸਟਾਫ ਕੁਲਵਿੰਦਰ ਕੌਰ, ਸ਼ੀਨਮ ਭਾਟੀਆ ,ਵੰਸ਼ਿਕਾ ,ਮਨੀਸ਼ ਸਿੰਘਲਾ ਤੋਂ ਇਲਾਵਾ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਪਿੰਡ ਵਾਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।




