ਭਗਤੀ ਭਜਨ ਗਰੁੱਪ ਫਿਰੋਜ਼ਪੁਰ ਵੱਲੋਂ ਜੰਗਾ ਵਾਲਾ ਮੋੜ ਬੀ ਐੱਸ ਐੱਫ 136 ਦੇ ਹੈਡ ਕੁਆਟਰ ਤੇ ਸਥਾਪਿਤ ਮੰਦਰ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਦਾ ਕੀਤਾ ਆਯੋਜਨ

ਭਗਤੀ ਭਜਨ ਗਰੁੱਪ ਫਿਰੋਜ਼ਪੁਰ ਵੱਲੋਂ ਜੰਗਾ ਵਾਲਾ ਮੋੜ ਬੀ ਐੱਸ ਐੱਫ 136 ਦੇ ਹੈਡ ਕੁਆਟਰ ਤੇ ਸਥਾਪਿਤ ਮੰਦਰ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਦਾ ਕੀਤਾ ਆਯੋਜਨ

ਫਿਰੋਜ਼ਪੁਰ 25 ਦਸੰਬਰ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਭਗਤੀ ਭਜਨ ਗਰੁੱਪ ਫ਼ਿਰੋਜ਼ਪੁਰ ਵਲੋੰ ਜੰਗਾ ਵਾਲਾ ਮੋੜ (ਬੀਐਸਐਫ) (136) ਬਟਾਲੀਅਨ ਦੇ ਹੈਡ ਕੁਆਟਰ ਤੇ ਸਥਾਪਿਤ ਮੰਦਿਰ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਕੀਤਾ ਗਿਆ। ਇਸ ਦੌਰਾਨ ਭਗਤੀ ਭਜਨ ਗਰੁੱਪ ਦੇ ਸਾਰੇ ਮੈਂਬਰਾਂ ਵਲੋ ਬਹੁਤ ਹੀ ਭਗਤੀ ਭਾਵ ਅਤੇ ਸ਼ਰਧਾ ਨਾਲ ਭਜਨ ਗਾਏ ਗਏ। ਇਸ ਸਾਰੇ ਸਮਾਗਮ ਦਾ ਸੰਚਾਲਨ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਚੇਅਰਮੈਨ ਸ਼ਹੀਦ ਭਗਤ ਸਿੰਘ (ਕਾਲਜ ਆਫ ਨਰਸਿੰਗ & ਹਾਰਮੋਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫਿਰੋ਼ਜਪੁਰ ) ਵਾਈਸ ਪ੍ਰਧਾਨ ਸਰਹੱਦੀ ਲੋਕ ਸੇਵਾ ਸਮਿਤੀ ਫਿਰੋ਼ਜਪੁਰ ਅਤੇ ਪ੍ਰਧਾਨ ਕਮਲ ਕਾਲੀਆ ਵਲੋੰ ਆਪਣੇ ਸਾਰੇ ਮੈਂਬਰਾ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਸੰਦੇਸ਼ ਬੀ ਐਸ ਐੱਫ ਦੇ ਜਵਾਨਾਂ ਜੋਂ ਕੇ ਸਰਹੱਦ ਤੇ ਡਿਊਟੀ ਕਰਕੇ ਸਾਨੂੰ ਸੁਰੱਖਿਅਤ ਰੱਖਦੇ ਹਨ। ਜਵਾਨਾਂ ਅਤੇ ਓਹਨਾ ਦੇ ਪਰਿਵਾਰ ਜੋਂ ਕੇ ਧਾਰਮਕ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਪਾਉਂਦੇ ਓਹਨਾ ਨੂੰ ਧਿਆਨ ਵਿੱਚ ਰੱਖ ਕੇ ਕਰਾਇਆ ਗਿਆ।ਇਸ ਦੌਰਾਨ ਧਰਮਪਾਲ ਬਾਂਸਲ ਜੀ ਨੇ ਕਿਹਾ ਕਿ ਇਹ ਨੌਜਵਾਨ ਸਰਹੱਦ ਤੇ ਬੈਠ ਕੇ ਦਿਨ ਰਾਤ ਸਾਡੀ ਰਖਵਾਲੀ ਕਰਦੇ ਹਨ ਤਾਂ ਹੀ ਅਸੀਂ ਸੁਰੱਖਿਆ ਹਾਂ। ਇਸ ਸਮਾਗਮ ਲਈ ਡਾ: ਐਸ ਕੇ ਸੋਨਕਰ ਕਮਾਂਡੈਂਟ ਆਫ਼ਿਸਰ ਵਲੋਂ ਦਿਲੋ ਸਹਿਯੋਗ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਦੀ ਮੁੱਖ ਵਿਵਸਥਾ ਸ: ਗੁਰਪ੍ਰੀਤ ਸਿੰਘ ਗਿੱਲ , ਸ਼੍ਰੀ ਅਨਿਲ ਜੀ (ਡਿਪਟੀ ਕਮਾਂਡੈਂਟ) ਵਲੋ ਕੀਤੀ ਗਈ। ਇਸ ਪ੍ਰੋਗਰਾਮ ਵਿਚ ਸ੍ਰ ਕੁਲਦੀਪ ਸਿੰਘ ਜੀ( ਡੀ ਆਈ ਜੀ) ਜਲੰਧਰ, ਸ਼੍ਰੀ ਪਵਨ ਬਜਾਜ (ਡੀਆਈਜੀ) ਫ਼ਿਰੋਜ਼ਪੁਰ, ਸ੍ਰੀ ਕਰੁਣਾ ਨਿਧੀ ਤ੍ਰਿਪਾਠੀ (ਸੀਈੳ), ਸ਼੍ਰੀ ਐਸ ਕੇ ਸੋਨਕਰ (ਸੀਈੳ) ਸ਼੍ਰੀ ਪੀ ਕੇ ਸਿੰਘ ਅਤੇ ਸੁਖਦੇਵ ਭੁਮਿਪਾਲ (ਟੂ ਆਈ ਸੀ) ਰਜਿੰਦਰ ਰਾਵਤ ਅਤੇ ਸ੍ਰੀ ਜੀ ਕ੍ਰਿਸ਼ਨਾ ਮੂਰਤੀ, ਸ੍ਰੀ ਅਨਿਲ ਕੁਮਾਰ ਅਤੇ ਸਰਦਾਰ ਗੁਰਪ੍ਰੀਤ ਸਿੰਘ ਗਿੱਲ (ਡਿਪਟੀ ਕਮਾਂਡੈਂਟ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਵਿਚ ਗਰੁੱਪ ਦੇ ਮੈਂਬਰ ਅਸ਼ੋਕ ਗਰਗ ,ਮਹਿੰਦਰ ਬਜਾਜ,ਹੇਮੰਤ ਸਿਆਲ,ਮੁਕੇਸ਼ ਗੋਇਲ ਆਪਣੇ ਪਰਿਵਾਰ ਸਮੇਤ ਪਹੁੰਚੇ। ਭਗਤੀ ਭਜਨ ਗਰੁੱਪ ਦੇ ਮਿਊਜਿਕ ਡਾਇਰੈਕਟਰ ਗੌਰਵ ਅਨਮੋਲ ਵਲੋੰ ਸਾਰੇ ਭਗਤੀ ਭਜਨ ਨੂੰ ਮਿਊਜ਼ਿਕ ਦੇ ਕੇ ਸਾਰੀ ਸੰਗਤ ਨੂੰ ਭਗਤੀ ਭਾਵ ਵਿਚ ਲੀਨ ਕਰ ਦਿੱਤਾ ਅਤੇ ਅੰਤ ਵਿਚ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਵਲੋ ਆਏ ਹੋਏ ਸਾਰੇ ਸੀਨੀਅਰ ਅਫਸਰਾਂ ਨੂੰ ਸਰੋਪੇ, ਸਨਮਾਨ ਚਿੰਨ੍ਹ ਅਤੇ ਪਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਪ੍ਰੋਗਰਾਮ ਤੋਂ ਬਾਅਦ ਕਾਲਜ ਦੇ ਸਟਾਫ਼ ਵਲੋ ਅਤੁੱਟ ਲੰਗਰ ਦੀ ਸੇਵਾ ਕੀਤੀ ਗਈ ਅਤੇ ਕਮਲ ਕਾਲੀਆ ਪ੍ਰਧਾਨ ਵੱਲੋਂ ਭਗਤੀ ਭਜਨ ਗਰੁੱਪ ਦੇ ਡੀਪੀ ਲਾਈਵ ਚੈਨਲ ਨੂੰ ਸਬਸਕਰਾਈਬ ਕਰਨ ਲਈ ਕਿਹਾ ਅਤੇ ਦੱਸਿਆ ਕੇ ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਕਮਾਈ ਹੋਵੇਗੀ ਉਹ ਗਰੀਬ ਬੱਚਿਆਂ ਦੀ ਪੜਾਈ ਉੱਤੇ ਖਰਚ ਕੀਤੀ ਜਾਵੇਗੀ ਅੰਤ ਵਿੱਚ ਉਨ੍ਹਾਂ ਨੇ ਭਗਤੀ ਭਜਨ ਗਰੁੱਪ ਵਲੋੰ ਸਾਰੀ ਬਟਾਲੀਅਨ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

जालौन: प्रधानमंत्री को सम्बोधित एक ज्ञापन एस डी एम को सौंपा

Mon Dec 26 , 2022
प्रधानमंत्री को सम्बोधित एक ज्ञापन एस डी एम को सौंपा रिपोर्टर :- अविनाश शाण्डिल्य के साथ विबेक द्ववेदी कोंच जालौन कोंच जालौन बुन्देलखण्ड राष्ट्र समिति के जिला सोशल मीडिया प्रभारी अंकित चन्देरिया राणा जी की अगुआई में दिन रबिबार को देश के प्रधानमंत्री नरेंद्र मोदी को सम्बोधित एक ज्ञापन उपजिलाधिकारी […]

You May Like

Breaking News

advertisement