
(ਪੰਜਾਬ) ਫਿਰੋਜ਼ਪੁਰ 25 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਮਾਂ ਬਗਲਾ ਮੁਖੀ ਜੰਯਤੀ ਦੇ ਸ਼ੁੱਭ ਅਵਸਰ ਤੇ ਭਗਤੀ ਭਜਨ ਗਰੁੱਪ ਸੰਧਿਆ ਵੱਲੋ ਡਾਂ ਬਨੀ ਨੰਦਾ ਡਾਇਰੈਕਟਰ (ਯੂਰੋਕਿਡਜ ਸਕੂਲ) ਜੀ ਦੇ ਗ੍ਰਹਿ ਵਿਖੇ (ਏਕ ਸ਼ਾਮ ਮਾਂ ਕੇ ਨਾਮ ) ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸਦੀ ਸ਼ੂਰੁਆਤ ਮਾਂ ਦੀ ਪਵਿੱਤਰ ਜੋਤ ਡਾਂ ਬਨੀ ਨੰਦਾ ਦੇ ਭਰਾ ਨੋਨੀ ਨੰਦਾ ਵੱਲੋਂ ਪ੍ਰਕਾਸ਼ ਕਰ ਕੇ ਕੀਤੀ ਗਈ। ਚੈਅਰਮੇਨ ਧਰਮਪਾਲ ਬਾਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲ਼ੋਂ ਇਸ ਪੂਰੇ ਪ੍ਰੋਗਰਾਮ ਦੀ ਸ਼ੂਰੁਆਤ ਸ੍ਰੀ ਗਣੇਸ਼ ਵੰਦਨਾ, ਮਾਂ ਸਰਸਵਤੀ ਵੰਦਨਾ ਤੋ ਕੀਤੀ ਗਈ। ਇਸ ਤੋ ਉਪਰੰਤ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਪਰਿਵਾਰ ਵੱਲੋਂ ਬਹੁਤ ਹੀ ਸੁੰਦਰ ਭਵਨ ਸਜਾਇਆ ਗਿਆ । ਭਗਤੀ ਭਜਨ ਗਰੁੱਪ ਦੇ ਮੈਬਰਾ ਵੱਲੋਂ ਗਾਏ ਗਏ ਹਰ ਇਕ ਭਜਨ ਵਿੱਚ ਰੂਹਾਨੀ ਅਰਥ ਅਤੇ ਪ੍ਰਭੂ ਪ੍ਰਤੀ ਅਟੱਲ ਵਿਸ਼ਵਾਸ ਦੀ ਝਲਕ ਮਿਲੀ। ਸੁਰਾਂ ਦੀ ਮਿੱਠਾਸ ਅਤੇ ਸ਼ਬਦਾਂ ਦੀ ਗਹਿਰਾਈ ਨੇ ਮਾਹੌਲ ਨੂੰ ਇੰਨਾ ਪਵਿੱਤਰ ਬਣਾ ਦਿੱਤਾ ਕਿ ਹਰ ਕਿਸੇ ਨੇ ਆਪਣੇ ਆਪ ਨੂੰ ਰੱਬ ਦੇ ਨੇੜੇ ਮਹਿਸੂਸ ਕੀਤਾ। ਧਰਮਪਾਲ ਬਾਸਲ ਨੇ ਦੱਸਿਆ ਕਿ ਭਜਨਾਂ ਵਿੱਚ ਭਗਤੀ ਦੇ ਨਾਲ-ਨਾਲ ਜੀਵਨ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਵਾਲੇ ਸੰਦੇਸ਼ ਵੀ ਦਿੱਤੇ ਗਏ। ਇਸ ਤਰ੍ਹਾਂ ਦੇ ਆਧਿਆਤਮਿਕ ਸਮਾਗਮ ਮਨੁੱਖ ਦੇ ਜੀਵਨ ਵਿੱਚ ਸਕਾਰਾਤਮਕ ਸੋਚ ਅਤੇ ਸ਼ਾਂਤੀ ਲਿਆਉਂਦੇ ਹਨ। ਅੱਜ ਦੇ ਦੌਰ ਵਿੱਚ ਜਿੱਥੇ ਮਨੁੱਖ ਤਣਾਅ ਅਤੇ ਭੌਤਿਕਤਾ ਵਿੱਚ ਫਸਿਆ ਹੋਇਆ ਹੈ, ਉੱਥੇ ਇਸ ਤਰ੍ਹਾਂ ਦੇ ਕੀਰਤਨ ਉਸ ਨੂੰ ਅੰਦਰੂਨੀ ਸੁੱਖ ਅਤੇ ਸੰਤੁਲਨ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਗਤੀ ਸਿਰਫ ਮੰਦਰ ਜਾਂ ਸਮਾਗਮ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਹ ਸਾਡੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਨੀ ਚਾਹੀਦੀ ਹੈ।
ਡਾ. ਬੰਨੀ ਨੰਦਾ ਨੇ ਸਮਾਗਮ ਦੇ ਆਯੋਜਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਵੱਡੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਉਨ੍ਹਾਂ ਦੇ ਘਰ ਵਿੱਚ ਇਸ ਤਰ੍ਹਾਂ ਦਾ ਪਵਿੱਤਰ ਕਿਰਤਨ ਹੋਇਆ। ਉਨ੍ਹਾਂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਦਿਲੋਂ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ।
ਇਸ ਦੌਰਾਨ ਭਗਤੀ ਭਜਨ ਗਰੁੱਪ ਵੱਲੋ ਇੱਕ ਹਨੂੰਮਾਨ ਜੀ ਦਾ ਸਰੂਪ ਪਰਿਵਾਰ ਨੂੰ ਭੇਂਟ ਕੀਤਾ ਗਿਆ ਅਤੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਮੀਨਾਕਸ਼ੀ ਸਿਂਗਾਲ, ਨਵਿਤਾ ਸਿਂਗਾਲ, ਐਡਵੋਕੇਟ ਜਸਬੀਰ ਕਾਲੜਾ, (CA) ਪ੍ਰਿਯੰਕਾ ਜੈਨ ਖਾਸ ਤੌਰ ਤੇ ਸ਼ਾਮਿਲ ਹੋਏ ਅਤੇ ਭਗਤੀ ਭਜਨ ਗਰੁੱਪ ਦੇ ਮੈਬਰ ਕਿਰਨ ਬਾਂਸਲ, ਪ੍ਰਾਸ਼ੀ ਅਗਰਵਾਲ, ਸਰਵਿਕਾ ਅਗਰਵਾਲ ਅਤੇ ਮੁਕੇਸ਼ ਗੋਇਲ,ਰਾਕੇਸ਼ ਪਾਠਕ, ਰਾਜੇਸ਼ ਮਲਹੋਤਰਾ(ਪ੍ਰਧਾਨ), ਸੰਨੀ, ਪੰਡਤ ਪਵਨ ਕਾਲੀਆ, ਰਾਜੂ ਖੱਟਰ, ਰਾਜਿੰਦਰ ਦੁੱਗਲ, ਰਾਜ ਕੁਮਾਰ ਕੱਕੜ, ਸੁਭਾਸ਼ ਚੌਧਰੀ, ਐੱਸ ਪੀ ਗਰੋਵਰ, ਰਾਜਿੰਦਰ ਬਾਂਗਾ, ਵਿਪਨ ਗੁਲਾਟੀ ਸ਼ਾਮਿਲ ਹੋਏ। ਡਾਂ ਬਨੀ ਨੰਦਾ ਦੇ ਸਾਰੇ ਪਰਿਵਾਰ ਵੱਲੋ ਭਗਤੀ ਭਜਨ ਗਰੁੱਪ ਦਾ ਧੰਨਵਾਦ ਕੀਤਾ ਗਿਆ।


