ਬਲਾਕ ਪੱਧਰੀ ਸਾਇੰਸ ਸੈਮਿਨਾਰ 2024 ਅਮਿੱਟ ਯਾਦਾ ਛੱਡਦਾ ਹੋਇਆ ਸੰਪੰਨ

ਫਿਰੋਜਪੁਰ 17 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਬਲਾਕ ਫਿਰੋਜਪਰ ਨਾਲ ਸੰਬੰਧਿਤ ਦੱਸ ਟੀਮਾਂ ਨੇ ਬਣਾਉਟੀ ਬੁੱਧੀ ਵਿਸ਼ੇ ਤੇ ਆਪਣੇ ਪ੍ਰੋਜੈਕਟ ਪੇਸ਼ ਕੀਤੇ
ਮਿਨੀਸਟਰੀ ਆਵ ਕੱਲਚਰ ਭਾਰਤ ਸਰਕਾਰ , ਨੈਸ਼ਨਲ ਕਾਉਸਿਲ ਆਵ ਸਾਇੰਸ ਮੁਉਜਿਅਮ , ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨਿਲਾ ਅਰੋੜਾ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਸਿੰਘ, ਡੀ ਆਰ ਸੀ ਸੁਮਿਤ ਗਲਹੋਤਰਾ ਦੀ ਆਗਵਾਈ ਵਿੱਚ ਜ਼ਿਲ੍ਹੇ ਦੇ 11 ਬਲਾਕਾਂ ਵਿੱਚ ਸਾਇੰਸ ਸੈਮਿਨਾਰ ਆਯੋਜਿਤ ਕੀਤੇ ਗਏ । ਡੀ .ਆਰ .ਸੀ ਸੁਮਿਤ ਗਲਹੋਤਰਾ ਨੇ ਦੱਸਿਆ ਕਿ ਇਸੇ ਲੜੀ ਵਿੱਚ ਅੱਜ ਸਰਕਾਰੀ ਸੀਨਿਅਰ ਸਕੈੰਡਰੀ ਸਕੂਲ ਲੜਕੇ ਵਿੱਚ ਵਿਚ ਬੀਐਨਓ ਰਾਜੇਸ਼ ਮਹਿਤਾ .
ਪ੍ਰਿ.ਜਗਦੀਪ ਪਾਲ ਸਿੰਘ ਦੀ ਦੇਖ-ਰੇਖ ਵਿੱਚ ਫਿਰੋਜਪੁਰ-1 ਦਾ ਸਾਇੰਸ ਸੈਮਿਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਲਾਕ ਦੀਆਂ ਦਸ ਟੀਮਾਂ ਨੇ ਆਰਟੀਫਿਸ਼ਲ ਇਨਟੈਲੀਜੈਂਸ ਵਿਸ਼ੇ ਤੇ ਸਭੰਵਾਨਾਵਾਂ ਅਤੇ ਚੁਣੋਤੀਆਂ ਬਾਰੇ ਵਿਚਾਰ ਪੇਸ਼ ਕੀਤੇ। ਬੀ.ਆਰ.ਸੀ ਕਮਲ ਸ਼ਰਮਾ ਅਤੇ ਗੌਰਵ ਤ੍ਰਿਖਾ ਨੇ ਆਪਣੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਕਿਵੇਂ ਏ .ਆਈ ਨੇ ਸਾਡਾ ਜੀਵਨ ਸੋਖਾਲਾ ਕੀਤਾ ਹੈ ਪਰ ਤਕਨੀਕੀ ਦੀ ਜਿਆਦਾ ਵਰਤੋ ਕਿਵੇਂ ਸਾਰੀ ਮਨੁੱਖਤਾ ਲਈ ਹਾਣੀਕਾਰਕ ਹੈ । ਇਹਨਾਂ ਮੁਕਾਬਿਆ ਵਿੱਚ ਸਰਕਾਰੀ ਹਾਈ ਸਕੂਲ ਤੂਤ ਦੀ ਵਿਦਿਆਰਥਣ ਸਿਮਰਨ ਕੌਰ ਗਾਇਡ ਅਧਿਆਪਕ ਦਿਨੇਸ਼ ਚੌਹਾਨ ਨੇ ਪਹਿਲਾ , ਸਰਕਾਰੀ ਹਾਈ ਦੀ ਵਿਦਿਆਰਥਣ ਮਨਜੋਤ ਕੌਰ ਗਾਇਡ ਅਧਿਆਪਕ ਅਸ਼ਵਨੀ ਸ਼ਰਮਾ ਅਤੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਨੂਰਪੁਰ ਸੇਠਾਂ ਤੋਂ ਖ਼ੁਸ਼ੀ ਗਾਇਡ ਅਧਿਆਪਕ ਪੰਕਜ ਨੇ ਦੂਜਾ ਸਥਾਨ ਸਰਕਾਰੀ ਆਦਰਸ਼ ਸਕੂਲ ਬੁਕਣ ਖਾਂ ਵਾਲਾ ਤੋ ਸਿਮਰਨਜੀਤ ਕੌਰ ਗਾਇਡ ਜਸਪ੍ਰੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਸਾਇਆਵਾਲਾ ਤੋ ਜਸਮੀਨ ਕੌਰ ਗਾਈਡ ਵਨਿਤਾ ਬਜਾਜ ਨੇ ਤੀਜਾ ਸਥਾਨ ਹਾਸਲ ਕੀਤਾ। ਫਿਜਿਕਸ ਲੈਕਚਰਰ ਰਜੇਸ਼ ਗਰੋਵਰ , ਸਾਇੰਸ ਮਾਸਟਰ ਜਸਬੀਰ ਸਿੰਘ ਤੂਤ ਅਤੇ ਕਪਿਊਟਰ ਫੈਕਲਟੀ ਕਵਿਤਾ ਬਤੌਰ ਜੱਜ ਭੂਮਿਕਾ ਨਿਭਾਈ । ਬਲਾਕ ਵਿੱਚ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੇ ਵਿੱਦਿਆਰਥੀ ਜਿਲੇ ਪੱਧਰ ਤੇ ਬਲਾਕ ਦਾ ਪ੍ਰਤੀਨਿਧਵ ਕਰਣਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

प्रेरणा वृद्धाश्रम में चल रहे श्री गणेश उत्सव के समापन पर आमंत्रित ग्रहों एवं भगवान श्री गणेश को दी गई विधि पूर्वक विदाई

Wed Sep 18 , 2024
वैद्य पण्डित प्रमोद कौशिक। प्रेरणा वृद्धाश्रम में श्री गणेश उत्सव के समापन पर पूजन के उपरांत भंडारे का हुआ आयोजन। कुरुक्षेत्र, 17 सितम्बर : धर्मनगरी के प्रेरणा वृद्धाश्रम में 10 दिन से चल रहे श्री गणेश उत्सव का अनंत चतुर्दशी पर विधि विधान के साथ समापन किया गया। प्रेरणा वृद्धाश्रम […]

You May Like

Breaking News

advertisement

call us