ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਕੇ ਪ੍ਰਧਾਨ ਮੰਤਰੀ ਨੇ ਓਬੀਸੀ ਵਰਗ ਨੂੰ ਦਿੱਤਾ ਮਾਣ ਸਤਿਕਾਰ-ਡਾ.ਅਰਮਿੰਦਰ ਸਿੰਘ ਫਰਮਾਹ

ਫਿਰੋਜ਼ਪੁਰ 15 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਾਰਤੀਯ ਜਨਤਾ ਪਾਰਟੀ ਵਲੋਂ ਨਾਇਬ ਸਿੰਘ ਸੈਣੀ ਐਮ.ਪੀ ਕੁਰਕਸੇਤਰਾਂਸ਼ ਨੂੰ ਓਬੀਸੀ ਵਰਗ ਵਿਚ ਹਰਿਆਣੇ ਦਾ ਮੱਖ ਮੰਤਰੀ ਬਣਾਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਮੁੱਚੇ ਓਬੀਸੀ ਵਰਗ ਡਾ ਮਾਣ ਵਧਾਈਆਂ ਹੈ। ਇਸ ਗੱਲ ਦਾ ਪ੍ਰਗਟਾਵਾ ਬੀਜੇਪੀ ਓਬੀਸੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਤੇ ਜਿਲ੍ਹਾ ਮੋਗਾ ਦੇ ਪ੍ਰਭਾਰੀ ਡਾ. ਅਰਮਿੰਦਰ ਸਿੰਘ ਫਰਮਾਹ ਨੇ ਕੀਤਾ। ਓਹਨਾ ਨੇ ਕਿਹਾ ਕਿ ਓਬੀਸੀ ਮੋਰਚਾ ਪਹਿਲਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਟਾਨ ਵਾਂਗ ਖੜਾ ਸੀ ਤੇ ਹੁਣ ਹੋਰ ਵੀ ਡੱਟ ਕੇ ਖੜ੍ਹਾ ਦਿਖਾਈ ਦੇਵੇਗਾ। ਓਹਨਾ ਕਿਹਾ ਕਿ ਓਬੀਸੀ ਸਮਾਜ ਦਾ ਪੰਜਾਬ ਦੇ ਵਿਚ ਬਹੁਤ ਵੱਡਾ ਵੋਟ ਬੈਂਕ ਹੈ। ਭਾਰਤੀਆਂ ਜਨਤਾ ਪਾਰਟੀ ਅਤੇ ਹਾਈ ਕਮਾਂਡ ਵਲੋਂ ਲੋਕ ਸਭਾ ਦੀਆ 13 ਸੀਟਾਂ ਤੇ ਪੰਜਾਬ ਦਾ ਓਬੀਸੀ ਸਮਾਜ ਇਹਨਾਂ ਸੀਟਾਂ ਨੂੰ ਜਿਤਾਉਣ ਲਈ ਆਪਣਾ ਪੂਰੀ ਤਨਦੇਹੀ ਅਤੇ ਮਿਹਨਤ ਦੇ ਨਾਲ ਕੰਮ ਕਰੇਗਾ। ਡਾ. ਫਰਮਾਹ ਨੇ ਕਿਹਾ ਕੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਓਬੀਸੀ ਸਮਾਜ ਨੂੰ ਬਣਦੇ ਹੱਕ ਦਿੱਤੇ ਜਾ ਰਹੇ ਹਨ। ਜਿਸ ਨੂੰ ਵੇਖਦੇ ਹੋਏ ਪਿਛਲੇ ਸਮਿਆ ਵਿਚ ਮਧੱ ਪ੍ਰਦੇਸ਼ ਤੋਂ ਓਬੀਸੀ ਸਮਾਜ ਦੇ ਮੋਹਨ ਲਾਲ ਯਾਦਵ ਜੀ ਨੂੰ ਮੁਖ ਮੰਤਰੀ ਬਣਾਇਆ ਗਿਆ । ਇਸੇ ਤਰਾਂ ਹਰਿਆਣਾ ਵਿਚੋ ਸ੍ਰੀ ਨਾਇਬ ਸਿੰਘ ਸੈਣੀ ਜੀ ਜੋ ਕੀ ਓਬੀਸੀ ਸਮਾਜ ਦੇ ਬਹੁਤ ਵੱਡੇ ਆਗੂ ਨੇ ਓਹਨਾ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਹਾਈ ਕਮਾਂਡ ਨੇ ਓਬੀਸੀ ਸਮਾਜ ਨੂੰ ਬਹੁਤ ਵੱਡਾ ਮਾਣ ਸਤਿਕਾਰ ਦਿਤਾ ਹੈ। ਇਹਨਾਂ ਦੋਹਣਾ ਓਬੀਸੀ ਸਮਾਜ ਦੇ ਆਗੂਆਂ ਦੇ ਮੱਖ ਮੰਤਰੀ ਬਣਨ ਨਾਲ ਓਬੀਸੀ ਸਮਾਜ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਦਿਲਜੀਤ ਸਿੰਘ ਖੁਰਮੀ ਵਿਸਥਾਰਕ ਵਿਧਾਨ ਸਭਾ ਦਿਹਾਤੀ ਫਿਰੋਜਪੁਰ ਤੇ ਸੂਬਾ ਕਾਰਜ ਕਾਰੀ ਮੈਬਰ ਓਬੀਸੀ ਮੋਰਚਾ, ਗੁਰਵਿੰਦਰ ਸਿੰਘ ਕੰਬੋਜ ਜਿਲ੍ਹਾ ਪ੍ਰਧਾਨ ਓਬੀਸੀ ਮਰੋਚਾ ਫਿਰੋਜਪਰ ,ਸੁਰਜੀਤ ਸਿੰਘ ਮੇਂਬਰ ਸੂਬਾ ਕਾਰਜ ਕਾਰੀ ਓਬੀਸੀ ਮੋਰਚਾ, ਸਾਬਕਾ ਜਰਨਲ ਸਕੱਤਰ ਜੋਹਰੀ ਲਾਲ ਯਾਦਵ ,ਬੀਰਿੰਦਰ ਸਿੰਘ ਜੱਸਲ ,ਨਿਰਮਲ ਸਿੰਘ ਮੀਨੀਆ ਜਿਲ੍ਹਾ ਪ੍ਰਧਾਨ ਓਬੀਸੀ ਮੋਰਚਾ ਮੋਗਾ, ਡਾ. ਜਸਵਿੰਦਰ ਸਿੰਘ ਖੀਵਾ ਸਾਬਕਾ ਜਿਲ੍ਹਾ ਪ੍ਰਧਾਨ ਓਬੀਸੀ ਮੋਰਚਾ ਫਰੀਦਕੋਟ ਅਤੇ ਹੋਰ ਓਬੀਸੀ ਮੋਰਚਾ ਦੇ ਆਗੂ ਹਾਜਰ ਸਨ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅਨਾਥ ਆਸ਼ਰਮ, ਫਿਰੋਜਪੁਰ ਕੈਂਟ ਦਾ ਕੀਤਾ ਦੌਰਾ

Fri Mar 15 , 2024
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅਨਾਥ ਆਸ਼ਰਮ, ਫਿਰੋਜਪੁਰ ਕੈਂਟ ਦਾ ਕੀਤਾ ਦੌਰਾ। ਫਿਰੋਜ਼ਪੁਰ 15.03.2024{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡਮ ਏਕਤਾ ੳੱੁਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅਨਾਥ ਆਸ਼ਰਮ, ਫਿਰੋਜਪੁਰ […]

You May Like

advertisement