ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੁਹਿੰਮ “Vocational Literacy For Jal Inmates” ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਮੁਹਿੰਮ “ਅੰਧੇਰੋ ਸੇ ਉਜਾਲੋਂ ਕੀ ਔਰ” ਭਾਗ-3 ਅਤੇ “ਬੰਦੀ ਸਸ਼ਕਤੀਕਰਨ” ਭਾਗ-2 ਦੀ ਸ਼ੁਰੂਆਤ ਕੇਂਦਰੀ ਜ਼ੇਲ੍ਹ, ਫਿਰੋਜਪੁਰ ਤੋਂ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੁਹਿੰਮ “Vocational Literacy For Jal Inmates” ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਮੁਹਿੰਮ “ਅੰਧੇਰੋ ਸੇ ਉਜਾਲੋਂ ਕੀ ਔਰ” ਭਾਗ-3 ਅਤੇ “ਬੰਦੀ ਸਸ਼ਕਤੀਕਰਨ” ਭਾਗ-2 ਦੀ ਸ਼ੁਰੂਆਤ ਕੇਂਦਰੀ ਜ਼ੇਲ੍ਹ, ਫਿਰੋਜਪੁਰ ਤੋਂ

ਫਿਰੋਜ਼ਪੁਰ 20 ਸਤੰਬਰ, 2023 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਜੀਆਂ ਦੇ ਕਾਰਜਕਾਰੀ ਚੇਅਰਮੈਨ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਮੈਡਮ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੁਹਿੰਮ “Vocational Literacy For Jail Inmates” ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀ ਮੁਹਿੰਮ “ਅੰਧੇਰੋ ਸੇ ਉਜਾਲੋਂ ਕੀ ਔਰ” ਭਾਗ-3 ਅਤੇ “ਬੰਦੀ ਸਸ਼ਕਤੀਕਰਨ” ਭਾਗ-2 ਦੀ ਸ਼ੁਰੂਆਤ ਕੇਂਦਰੀ ਜ਼ੇਲ੍ਹ, ਫਿਰੋਜਪੁਰ ਤੋਂ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਸ੍ਰੀ ਸਤਨਾਮ ਸਿੰਘ, ਜੇਲ੍ਹ ਸੁਪਰਡੈਂਟ, ਸ੍ਰੀਮਤੀ ਗੀਤਾ ਮਹਿਤਾ, ਲੀਡ ਬੈਂਕ ਮੈਨੇਜ਼ਰ, ਫਿਰੋਜਪੁਰ, ਸ੍ਰੀ ਗੁਰਜੀਤ ਸਿੰਘ ਬਰਾੜ, ਸਕਿਊਰਟੀ ਅਫਸਰ, ਸ੍ਰੀ ਯੋਗੇਸ਼ ਜੈਨ, ਫੈਕਟਰੀ ਇੰਚਾਰਜ, ਕੇਂਦਰੀ ਜ਼ੇਲ੍ਹ, ਫਿਰੋਜਪੁਰ ਅਤੇ ਹੋਰ ਜ਼ੇਲ੍ਹ ਸਟਾਫ ਮੌਜੂਦ ਸੀ। ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਅੱਜ ਟੇਲਰਿੰਗ ਅਤੇ ਕਾਰਪੇਂਟਰ ਦੇ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਕੈਦੀਆਂ/ਹਵਾਲਾਤੀਆਂ ਨੂੰ ਵੱਖ-ਵੱਖ ਕੋਰਸਾਂ ਜਿਵੇਂ ਕਿ ਪਲੰਬਰ, ਇਲੈਕਟ੍ਰੀਕਲ, ਐਗਰੀਕਲਚਰ, ਹੋਰਟੀਕਲਚਰ, ਫਲੋਰੀਕਲਚਰ ਅਤੇ ਬੇਕਰੀ ਆਦਿ ਕੋਰਸ ਕਰਵਾਏ ਜਾਣਗੇ। ਇਸ ਦੇ ਨਾਲ ਹੀ ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕਿ ਇਹਨਾਂ ਕੋਰਸਾਂ ਦੀ ਮੱਦਦ ਨਾਲ ਉਹ ਜ਼ੇਲ੍ਹ ਤੋਂ ਰਿਹਾਅ ਹੋ ਕੇ ਆਪਣਾ ਰੋਜ਼ਗਾਰ ਖੁਦ ਕਰ ਸਕਣਗੇ ਅਤੇ ਆਪਣੇ ਜੀਵਨ ਵਿੱਚ ਸੁਧਾਰ ਲਿਆ ਸਕਣਗੇ। ਇਸ ਦੇ ਨਾਲ ਜੱਜ ਸਾਹਿਬ ਦਾ ਇੱਥੇ ਮੌਜੂਦ ਸਾਰੇ ਅਫਸਰ ਸਾਹਿਬਾਨਾਂ ਨੇ ਧੰਨਵਾਦ ਕੀਤਾ ਅਤੇ ਅੰਤ ਵਿੱਚ ਜੱਜ ਸਾਹਿਬ ਨੇ ਇੱਥੋਂ ਵਿਦਾਇਗੀ ਲਈ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

संजय साहू मंडल रेल प्रबंधक फिरोजपुर की अध्यक्षता में मंडल राजभाषा कार्यनन्वयन समिति फिरोजपुर की बैठक का किया गया आयोजन

Wed Sep 20 , 2023
संजय साहू मंडल रेल प्रबंधक फिरोजपुर की अध्यक्षता में मंडल राजभाषा कार्यनन्वयन समिति फिरोजपुर की बैठक का किया गया आयोजन फिरोजपुर दिनांक-20.09.2023{कैलाश शर्मा जिला विशेष संवाददाता}= श्री संजय साहू, मंडल रेल प्रबंधक फिरोजपुर की अध्यक्षता में मंडल राजभाषा कार्यान्वयन समिति, फिरोजपुर की बैठक का आयोजन किया गया। बैठक में श्री […]

You May Like

Breaking News

advertisement