ਵਿਸ਼ਵ ਹਿੰਦੂ ਪਰਿਸ਼ਦ ਨੰਗਲ ਨਗਰ (ਜਿਲਾ ਰੋਪੜ) ਦੇ ਪ੍ਰਧਾਨ ਸ੍ਰੀ ਵਿਕਾਸ ਪ੍ਰਭਾਕਰ ਦੇ ਬੇਰਹਿਮੀ ਨਾਲ ਕਤਲ ਦੇ ਸਬੰਧ ਵਿੱਚ ਪੰਜਾਬ ਦੇ ਰਾਜਪਾਲ ਲਈ ਮੰਗ ਪੱਤਰ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ

ਫਿਰੋਜਪੁਰ 15 ਅਪ੍ਰੈਲ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਵਿਸ਼ਵ ਹਿੰਦੂ ਪਰਿਸ਼ਦ ਨੰਗਲ ਨਗਰ (ਜਿਲਾ ਰੋਪੜ) ਦੇ ਪ੍ਰਧਾਨ ਸ੍ਰੀ ਵਿਕਾਸ ਪਰਭਾਕਰ ਪੁੱਤਰ ਸ੍ਰੀ ਕਿਸ਼ੋਰੀ ਲਾਲ ਪਰਭਾਕਰ ਦਾ ਪਿਛਲੇ ਦਿਨੀ 13 ਅਪ੍ਰੈਲ ਨੂੰ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ। ਜਦ ਕਿ ਉਹ ਆਪਣੀ ਦੁਕਾਨ ਤੇ ਸ਼ਾਂਤ ਮਈ ਢੰਗ ਨਾਲ ਬੈਠੇ ਸਨ। ਇਸ ਮਾਮਲੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਰੋਜਪੁਰ ਵਿਸ਼ਵ ਹਿੰਦੂ ਪਰਿਸ਼ਦ ਦੀ ਅਗਵਾਈ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਮਿਲ ਕੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਡਿਪਟੀ ਕਮਿਸ਼ਨਰ ਫਿਰੋਜਪੁਰ ਰਾਹੀ ਸੌਂਪਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕੀਤੀ ਜਾਵੇ। ਇਸ ਕਤਲੇਆਮ ਵਿੱਚ ਮਾਸਟਰ ਮਾਇੰਡਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਮੁਕਦਮੇ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਜਲਦੀ ਤੋਂ ਜਲਦੀ ਸਜ਼ਾ ਦਿਵਾਈ ਜਾਵੇ। ਵਿਸ਼ਵ ਹਿੰਦੂ ਫਿਰੋਜਪੁਰ ਦੇ ਪ੍ਰਧਾਨ ਸ੍ਰੀ ਵਿਜੈ ਬਹਿਲ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਕਈ ਹਿੰਦੂ ਆਗੂ ਆਗੂਆਂ ਨੂੰ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾ ਕੇ ਉਹਨਾਂ ਦਾ ਕਤਲ ਕੀਤਾ ਜਾ ਚੁੱਕਾ ਹੈ। ਜਦਕਿ ਹਰੇਕ ਨਾਗਰਿਕ ਦੀ ਸੁਰੱਖਿਆ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਬਣਦੀ ਹੈ। ਪੰਜਾਬ ਸਰਕਾਰ ਤੋਂ ਉਹਨਾਂ ਨੇ ਪੀੜਿਤ ਪਰਿਵਾਰ ਲਈ ਘੱਟ ਤੋਂ ਘੱਟ ਇਕ ਕਰੋੜ ਰੁਪਏ ਦਾ ਮੁਆਵਜਾ ਅਤੇ ਉਹਨਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ ਤਾਂ ਜੋ ਪੀੜਤ ਪਰਿਵਾਰ ਦਾ ਗੁਜ਼ਾਰਾ ਚਲ ਸਕੇ। ਇਸ ਮੌਕੇ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਅਧਿਅਕਸ਼ ਹਰੀਸ਼ ਗੋਇਲ ਜਿਲਾ ਮੰਤਰੀ ਨਰੇਸ਼ ਗੋਇਲ ਜਿਲਾ ਸੰਗਠਨ ਮੰਤਰੀ ਅਜੈ ਜੈਨ ਆਰਐਸਐਸ ਦੇ ਵਿਭਾਗ ਪ੍ਰਚਾਰਕ ਪ੍ਰੇਮ ਪ੍ਰਕਾਸ਼ ਵਿਭਾਗ ਕਾਰਿਆਵਾਹ ਜਸਬੀਰ ਸੈਨੀ ਪ੍ਰਚਾਰਕ ਅਮਿਤ ਨਗਰ ਕਾਰਿਆਵਾਹ ਨਰੇਸ਼ ਸੈਨੀ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਪੰਜਾਬ ਕਾਰਜਕਰਨੀ ਦੇ ਮੈਂਬਰ ਦਵਿੰਦਰ ਬਜਾਜ, ਆਸ਼ਵਨੀ ਗਰੋਵਰ ਅਤੇ ਮੰਡਲ ਪ੍ਰਧਾਨ ਇੰਦਰ ਗੁਪਤਾ ਤੋਂ ਇਲਾਵਾ ਫਿਰੋਜਪੁਰ ਦੇ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਸਥਾਵਾਂ ਦੇ ਆਗੂ ਮੌਜੂਦ ਸਨ। ਜਿਨਾਂ ਨੇ ਪੰਜਾਬ ਸਰਕਾਰ ਦੇ ਮੁਰਦਾਬਾਦ ਦੇ ਨਾਰੇ ਵੀ ਲਗਾਏ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਕਾਤਲਾਂ ਨੂੰ ਜਲਦੀ ਤੋਂ ਜਲਦੀ ਨਾ ਫੜਿਆ ਗਿਆ ਤਾਂ ਫਿਰੋਜਪੁਰ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

महंत राजेंद्र पुरी ने नवरात्रों में कन्या पूजन का महत्व बताया

Mon Apr 15 , 2024
वैद्य पण्डित प्रमोद कौशिक। सनातन धर्म में शक्ति की आराधना के पर्व नवरात्र को बहुत ही शुभ माना गया। कुरुक्षेत्र, 15 अप्रैल : जग ज्योति दरबार के महंत राजेंद्र पुरी ने सातवें नवरात्र के पूजन के उपरांत कन्या पूजन का महत्व बताया। उन्होंने बताया कि सनातन धर्म में शक्ति की […]

You May Like

Breaking News

advertisement