ਜ਼ਿਲ੍ਹੇ ਫਿਰੋਜਪੁਰ ਵਿੱਚ ਦਾਖਿਲਾ ਮੁਹਿੰਮ ਜੰਗੀ ਪੱਧਰ ਤੇ ਪਹੁੰਚੀ-ਡੀਈਓ ਕਵਲਜੀਤ ਸਿੰਘ ਧੰਜੂ

ਜ਼ਿਲ੍ਹੇ ਫਿਰੋਜਪੁਰ ਵਿੱਚ ਦਾਖਿਲਾ ਮੁਹਿੰਮ ਜੰਗੀ ਪੱਧਰ ਤੇ ਪਹੁੰਚੀ-ਡੀਈਓ ਕਵਲਜੀਤ ਸਿੰਘ ਧੰਜੂ

ਨਕਲ ਵਿਰੋਧੀ ਮੁਹਿੰਮ ਤਹਿਤ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਕੀਤਾ ਨਿਰੀਖਣ

ਫਿਰੋਜ਼ਪੁਰ 25 ਮਾਰਚ 2023 [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]

ਮਾਨਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜੋ ਨੰਬਰ ਇੱਕ ਤੇ ਬਣਾਉਨ ਦਾ ਸੁਪਨਾ ਸਿਰਜਿਆ ਹੈ, ਉਸ ਲਈ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਾਲਾਨਾ ਬੋਰਡ ਪ੍ਰੀਖਿਆ ਵੀ ਨਕਲ ਰਹਿਤ ਕਰਵਾਈਆਂ ਜਾ ਰਹੀਆਂ ਹਨ । ਇਸ ਲੜੀ ਤਹਿਤ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਵਲਜੀਤ ਸਿੰਘ ਧੰਜੂ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਪ੍ਰਗਟ ਬਰਾੜ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਨੇ ਜ਼ਿਲ੍ਹੇ ਦੇ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ । ਜ਼ਿਲ੍ਹਾ ਸਿੱਖਿਆ ਅਫਸਰ ਕਵਲਜੀਤ ਸਿੰਘ ਧੰਜੁ ਨੇ ਖੁੱਦ ਸਾਂਦੇ ਹਾਸ਼ਮ, ਲੂੰਬੜੀ ਵਾਲਾ , ਬੱਗੇ ਕੇ ਪਿੱਪਲ਼, ਮੱਖੂ ਅਤੇ ਹੋਰ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ
ਉਹਨਾ ਦੱਸਿਆ ਕਿ ਸਿੱਖਿਆ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਦਾਖਿਲਾ ਮੁਹਿੰਮ ਜੰਗੀ ਪੱਧਰ ਤੇ ਚੱਲ ਰਹੀ ਹੈ ਜਿਸ ਦਾ ਮੁੱਖ ਫੋਕਸ ਡਰਾਪ ਆਊਟ ਬੱਚਿਆ ਅਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਕਰਨਾ ਹੈ । ਉਹਨਾਂ ਦਸਿਆ ਕਿ ਸਰਕਾਰੀ ਸਕੂਲਾਂ ਵਿਚ ਮਿਲ ਰਹੀ ਗੁਣਾਤਮਕ ਸਿੱਖਿਆ ਦੇ ਨਾਲ -ਨਾਲ ,ਵਜ਼ੀਫੇ ਮੁਫਤ ਕਿਤਾਬਾਂ , ਮਿਡ-ਡੇ ਮੀਲ , ਮੁਫ਼ਤ ਯੂਨੀਫਾਰਮ ਵਰਗੀਆ ਸਹੂਲਤਾ ਬਾਰੇ ਲੋਕਾਂ ਨੂੰ ਦਸਿਆ ਜਾ ਰਿਹਾ ਹੈ ।ਇਸ ਮੌਕੇ ਅੱਜ ਭੱਠਿਆਂ ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋ ਖੁੱਦ ਜਾ ਕੇ ਪਰਵਾਸੀ ਮਜ਼ਦੂਰਾਂ ਨੂੰ ਮਿਲੇ ਅਤੇ ਉਹਨਾਂ ਦੇ ਬੱਚਿਆਂ ਦੇ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ । ਇੱਥੇ ਦੱਸਣਯੋਗ ਹੈ ਕਿ ਫਿਰੋਜਪੁਰ ਜ਼ਿਲ੍ਹਾ ਪੰਜਾਬ ਭਰ ਵਿੱਚ ਦਾਖਿਲਾ ਮੁਹਿੰਮ ਵਿੱਚ ਤੀਜੇ ਸਥਾਨ ਤੇ ਚੱਲ ਰਿਹਾ ਹੈ ਅਤੇ ਟੀਚਾ ਸਾਰੇ ਸਕੂਲ ਮੁੱਖੀਆ ਅਤੇ ਅਧਿਆਪਕਾਂ ਦੇ ਯਤਨਾਂ ਸਦਕਾ ਪਹਿਲੇ ਨੰਬਰ ਤੇ ਲੈ ਕੇ ਆਉਣਾ ਹੈ। ਇਸ ਮੌਕੇ ਸਟੈਨੋਗ੍ਰਾਫ਼ਰ ਸੁਖਚੈਨ ਸਿੰਘ ਵੀ ਨਾਲ ਮੌਜੂਦ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>संस्कृत भाषा को पंजाब स्कूल शिक्षा बोर्ड में आठवीं कक्षा तक सभी सरकारी गैर सरकारी स्कूलों में लाजमी विषय किए जाने के उपलक्ष में मांग पत्र श्री ब्राह्मण सभा फिरोजपुर, पंडित एसपी शर्मा सरपरस्त तथा अमित कुमार प्रधान, वफद के साथ विधायक फिरोजपुर शहर श्री रणवीर सिंह भुल्लर को दिया गया</em>

Sat Mar 25 , 2023
संस्कृत भाषा को पंजाब स्कूल शिक्षा बोर्ड में आठवीं कक्षा तक सभी सरकारी गैर सरकारी स्कूलों में लाजमी विषय किए जाने के उपलक्ष में मांग पत्र श्री ब्राह्मण सभा फिरोजपुर, पंडित एसपी शर्मा सरपरस्त तथा अमित कुमार प्रधान, वफद के साथ विधायक फिरोजपुर शहर श्री रणवीर सिंह भुल्लर को दिया […]

You May Like

Breaking News

advertisement