ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਉਨਾਂ ਦੇ ਸਹਿਯੋਗੀਆਂ ਨੇ ਕੜਾਕੇ ਦੀ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਦਾਣਾ ਮੰਡੀ ਵਿੱਚ ਜਰੂਰਤ ਮੰਦ ਵਿਅਕਤੀਆਂ ਨੂੰ ਗਰਮ ਸੂਟ ਕੋਟੀਆ ਸਵੈਟਰ ਅਤੇ ਬੂਟ ਜਰਾਬਾਂ ਵੰਡੇ ਗਏ

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਅਤੇ ਉਨਾਂ ਦੇ ਸਹਿਯੋਗੀਆਂ ਨੇ ਕੜਾਕੇ ਦੀ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਦਾਣਾ ਮੰਡੀ ਵਿੱਚ ਜਰੂਰਤ ਮੰਦ ਵਿਅਕਤੀਆਂ ਨੂੰ ਗਰਮ ਸੂਟ ਕੋਟੀਆ ਸਵੈਟਰ ਅਤੇ ਬੂਟ ਜਰਾਬਾਂ ਵੰਡੇ ਗਏ।
(ਪੰਜਾਬ) ਫਿਰੋਜ਼ਪੁਰ 23 ਦਸੰਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}=
ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੁਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵੱਲੋਂ ਆਪਣੇ ਗਰੁੱਪ ਦੇ ਮੈਬਰਾਂ ਨਾਲ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸਾਲ ਦੀ ਤਰਾ ਗਰਮ ਸੂਟ, ਕੋਟੀਆ , ਸਵੇਟਰ ਅਤੇ ਬੂਟ ਜਰਾਬਾ ਆਦਿ ਵੰਡੇ ਗਏ। ਇਸ ਦੇ ਨਾਲ ਨਾਲ ਸਰਦੀ ਨੂੰ ਦੇਖਦੇ ਹੋਏ ਗਰਮ ਕੱਪੜੇ ਵੰਡਣ ਤੋਂ ਬਾਅਦ ਚਾਹ ਅਤੇ ਬਿਸਕੁਟਾ ਦਾ ਲੰਗਰ ਵੀ ਲਾਇਆ ਗਿਆ। ਜਰੂਰਤਮੰਦ ਲੋਕਾਂ ਲਈ ਭਗਤੀ ਭਜਨ ਗਰੁੱਪ ਵੱਲੋਂ ਹਰ ਸਰਦੀ ਹੀ ਗਰਮ ਕੱਪੜੇ, ਬੂਟ ਆਦਿ ਵੰਡੇ ਜਾਂਦੇ ਹਨ ਜੋ ਕਿ ਬਹੁਤ ਹੀ ਵਧੀਆਂ ਉਪਰਾਲਾ ਹੈ । ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਜੀ ਵੱਲੋ DP life ਭਗਤੀ ਭਜਨ ਚੈਨਲ ਵੀ ਚਲਾਇਆ ਜਾ ਰਿਹਾ ਜਿਸ ਦੀ ਸਾਰੀ ਆਮਦਨ ਜਰੂਰਤਮੰਦ ਬੱਚਿਆ ਦੀ ਪੜ੍ਹਾਈ ਲਈ ਖਰਚ ਕੀਤੀ ਜਾਦੀ ਹੈ। ਭਗਤੀ ਭਜਨ ਗਰੁੱਪ ਵੱਲੋ ਅੱਗੇ ਤੋਂ ਵੀ ਅਜਿਹੇ ਕਾਰਜ ਜਾਰੀ ਰੱਖਣ ਬਾਰੇ ਕਿਹਾ ਗਿਆ। ਗਰਮ ਕਪੜੇ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਗਰੁੱਪ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਸਹਾਇਤਾ ਸਰਦੀ ਦੇ ਸਮੇਂ ਉਨ੍ਹਾਂ ਲਈ ਬਹੁਤ ਵੱਡਾ ਸਹਾਰਾ ਬਣਦੀ ਹੈ। ਸਰਦੀ ਅਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆ ਭਗਤੀ ਭਜਨ ਗਰੁੱਪ ਵੱਲੋ ਅਜਿਹੇ ਉਪਰਾਲੇ ਹਰ ਸਾਲ ਕੀਤੇ ਜਾਦੇ ਹਨ। ਸਥਾਨਕ ਲੋਕਾਂ ਨੇ ਵੀ ਧਰਮਪਾਲ ਬਾਂਸਲ ਭਗਤੀ ਭਜਨ ਗਰੁੱਪ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ।ਇਹ ਕਾਰਜਕ੍ਰਮ ਸਮਾਜ ਵਿੱਚ ਆਪਸੀ ਭਾਈਚਾਰੇ, ਦਇਆ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ ਅਤੇ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਸਾਬਤ ਹੁੰਦਾ ਹੈ। ਗਰੁੱਪ ਵੱਲੋਂ ਐਲਾਨ ਕੀਤਾ ਗਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ-ਹਿਤੈਸ਼ੀ ਕਾਰਜ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਲੋੜਵੰਦਾਂ ਦੀ ਮਦਦ ਸਮੇਂ-ਸਿਰ ਹੋ ਸਕੇ ਅਤੇ ਸਮਾਜ ਵਿੱਚ ਸੇਵਾ ਦੀ ਰਿਵਾਇਤ ਮਜ਼ਬੂਤ ਬਣੀ ਰਹੇ। ਇਸ ਮੌਕੇ ਗਰੁੱਪ ਦੇ ਚੇਅਰਮੈਨ ਕੈਲਾਸ਼ ਸ਼ਰਮਾ( ਜਿਲਾ ਮੱਠ ਮੰਦਿਰ ਪ੍ਰਮੁੱਖ ਫਿਰੋਜਪੁਰ), ਪਿੱਪਲ ਸਹੋਤਾ, ਪਰਮਿੰਦਰ ਸਿੰਘ, ਮਹਿੰਦਰ ਬਜਾਜ, ਮੁਕੇਸ਼ ਗੋਇਲ, ਦਿਨੇਸ਼ ਕਟਾਰੀਆ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਸੰਗੀਤਾ ਅਤੇ ਰਮਨਦੀਪ ਕੌਰ, ਆਚਲ ਆਦਿ ਸ਼ਾਮਿਲ ਰਹੇ।




