ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਵੱਲੋਂ ਦਸ ਪਰਿਵਾਰਾਂ ਨੂੰ ਬੁਲਾ ਕੇ ਆਪਣੇ ਗ੍ਰਹਿ ਵਿਖੇ ਮਦਰਸ ਡੇ ਮਨਾਇਆ ਗਿਆ

ਫਿਰੋਜ਼ਪੁਰ 12 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਚੇਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜ਼ਪਰ ਵਲੋਂ ਆਪਣੇ ਗ੍ਰਹਿ ਵਿਖੇ ਮਦਰਜ਼ ਡੇ ਮਨਾਇਆ ਗਿਆ। ਧਰਮਪਾਲ ਬਾਂਸਲ ਵਲੋਂ ਖਾਸ ਤੌਰ ਤੇ ਦਸ ਪਰਿਵਾਰਾਂ ਨੂੰ ਬੁਲਾ ਕੇ ਮਾਂ ਦਾ ਦਿਨ ਮਨਾਇਆ ਗਿਆ ਅਤੇ ਕੇਕ ਕੱਟ ਕੇ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ ਅਤੇ ਦਸਿਆ ਕਿ ਮਾਂ ਦਿਵਸ ਦੀ ਕਲਪਨਾ 1905 ਵਿੱਚ ਆਪਣੀ ਮਾਂ ਐਨ ਰੀਵਸ ਦੀ ਮੌਤ ਤੋਂ ਬਾਅਦ ਧੀ ਅਨਾ ਜਾਰਵਿਸ ਦੁਆਰਾ ਕੀਤੀ ਗਈ ਸੀ। ਅਨਾ ਆਪਣੀ ਮਾਂ ਦੀ ਬਹੁਤ ਲਾਡਲੀ ਸੀ। ਉਹ ਆਪਣੀ ਮਾਂ ਨਾਲ ਰਹਿੰਦੀ ਸੀ ਅਤੇ ਉਸ ਨੇ ਕਦੇ ਵਿਆਹ ਨਹੀਂ ਕਰਵਾਇਆ। ਅਨਾ ਜਾਰਵਿਸ ਨੇ ਮਾਂ ਦਿਵਸ ਦੀ ਸ਼ੁਰੂਆਤ ਮਾਵਾਂ ਵੱਲੋਂ ਆਪਣੇ ਬੱਚਿਆਂ ਲਈ ਕੀਤੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਦੇ ਤਰੀਕੇ ਵਜੋਂ ਕੀਤੀ। ਅਤੇ ਕਿਹਾ ਕਿ ਮਾ ਰੱਬ ਦਾ ਦੂਸਰਾ ਰੂਪ ਹੁੰਦੀ ਹੈ ਰੱਬ ਨੇ ਮਾਂ ਨੂੰ ਬਣਾਇਆ ਕਿਉ ਕਿ ਰੱਬ ਹਰ ਬੱਚੇ ਦੀ ਦੇਖਰੇਖ ਕਰ ਨਹੀਂ ਸਕਦਾ ਇਸ ਲਈ ਰੱਬ ਨੇ ਮਾਂ ਦਾ ਰਿਸ਼ਤਾ ਬਣਾਇਆ ਮਾਂ ਦੇ ਪਿਆਰ ਚ ਕੋਈ ਮਤਲਬ ਨਹੀਂ ਹੁੰਦਾ ਮਾਂ ਤਾ ਮਾਂ ਹੁੰਦੀ ਹੈ। ਹਰ ਕੰਮ ਤੋਂ ਹਰ ਇਨਸਾਨ ਨੂੰ ਛੁੱਟੀ ਮਿਲਦੀ ਹੈ। ਪਰ ਮਾਂ ਨੂੰ ਕਦੇ ਛੁੱਟੀ ਨਹੀਂ ਮਿਲਦੀ ਉਹ ਕਦੇ ਵੀ ਆਪਣੇ ਬੱਚੇ ਦੀ ਕੇਅਰ ਕਰਦੀ ਥੱਕਦੀ ਨਹੀਂ ਨਾ ਹੀ ਕਿਸੇ ਤੇ ਅਹਿਸਾਨ ਕਰਦੀ ਹੈ। ਉਹਨਾਂ ਨੇ ਦਸਿਆ ਕਿ ਮਾਂ ਇਕ ਅਜਿਹੇ ਸਕੂਲ ਦੀ ਤਰਾ ਹੈ ਜੋ ਸਾਨੂੰ ਜਿੰਦਗੀ ਵਿੱਚ ਰਹਿਣ ਸਹਿਣ ਦੇ ਤਰੀਕੇ ਸਿਖੋਂਦੀ ਹੈ। ਉਹਨਾਂ ਕਿਹਾ ਕਿ ਬੱਚਾ ਚਾਹੇ ਜਿੰਨਾ ਮਰਜੀ ਵੱਡਾ ਹੋ ਜਾਵੇ ਪਰ ਉਹ ਆਪਣੀ ਮਾਂ ਲਏ ਹਮੇਸ਼ਾ ਬਚਾ ਹੀ ਰਹਿੰਦਾ
ਹਰ ਰਿਸ਼ਤੇ ਵਿਚ ਮਿਲਾਵਟ ਦੇਖੀ,
ਬਨੌਟੀ ਰੰਗਾ ਦੀ ਸਜਾਵਟ ਦੇਖੀ,
ਪਰ ਸਾਲ ਸਾਲ ਤੋਂ ਦੇਖਿਆ ਆਪਣੀ ਮਾਂ ਨੂੰ ….
ਨਾ ਕਦੇ ਥਕਾਵਟ ਦੇਖੀ,ਤੇ ਨਾ ਮਮਤਾ ਵਿੱਚ ਮਿਲਾਵਟ ਦੇਖੀ।
ਧਰਮਪਾਲ ਬਾਂਸਲ ਨੇ ਦਸਿਆ ਕਿ ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ। ਇਹ ਰਿਸ਼ਤਾ ਬਾਜ਼ਾਰਾਂ ਵਿਚ ਨਹੀਂ ਮਿਲਦਾ ਇਹ ਰੱਬ ਦੀਆਂ ਰਹਿਮਤਾਂ ਨਾਲ ਮਿਲਦਾ ਹੈ ਅਤੇ ਨਾ ਹੀ ਕੋਈ ਰਿਸ਼ਤਾ ਮਾਂ ਜਿੰਨਾ ਵਫਾਦਾਰ ਹੁੰਦਾ ਹੈ। ਇੱਕ ਮਾਂ ਆਪਣੇ ਬੱਚੇ ਲਈ ਜਿੰਨੀ ਕੁਰਬਾਨੀ ਕਰਦੀ ਹੈ, ਬੱਚਾ ਪੂਰੀ ਜਿੰਦਗੀ ਲਗਾਕੇ ਵੀ ਉਸਦਾ ਕਰਜ਼ ਅਦਾ ਨਹੀਂ ਕਰ ਸਕਦਾ।ਇਸ ਮੌਕੇ ਤੇ ਕਿਰਨ ਬਾਂਸਲ ,ਸੀ ਏ ਪ੍ਰਿਯੰਕਾ ਬਾਂਸਲ, ਡਾ ਨਿਸ਼ੂ ਅੱਗਰਵਾਲ, ਡਾ ਕੁਸਮ ਅੱਗਰਵਾਲ, ਡਾ ਮੇਘਾ,ਸੁਰੇਸ਼ ਗਰਗ,ਕੈਲਾਸ਼ ਜਿੰਦਲ,ਦਰਸ਼ਨਾਂ ਰਾਣੀ ਅਤੇ ਸਾਰੇ ਪਰਿਵਾਰ ਸ਼ਾਮਿਲ ਹੋਏ। ਧਰਮਪਾਲ ਬਾਂਸਲ ਵਲੋਂ ਸਾਰੀਆਂ ਮਾਵਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਖਾਸ ਤੌਰ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

You May Like

Breaking News

advertisement