ਫਿਰੋਜਪੁਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਤੇ ਸਾਇਕਲ ਰੈਲੀ ਨੂੰ ਝੰਡੀ ਦੇ ਕੇ ਕੀਤਾ ਗਿਆ ਰਵਾਨਾ

ਫਿਰੋਜਪੁਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਤੇ ਸਾਇਕਲ ਰੈਲੀ ਨੂੰ ਝੰਡੀ ਦੇ ਕੇ ਕੀਤਾ ਗਿਆ ਰਵਾਨਾ।

ਫਿਰੋਜਪੁਰ ਮਿਤੀ 29 ਸਤੰਬਰ, 2023 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ਼ਹੀਦ—ਏ—ਆਜ਼ਮ ਸਰਦਾਰ ਭਗਤ ਸਿੰਘ ਜ਼ੋ ਰਹਿੰਦੀ ਦੁਨੀਆਂ ਤੱਕ ਸਾਡੇ ਦਿਲ ਅਤੇ ਦਿਮਾਗ ਤੇ ਰਾਜ ਕਰਦੇ ਰਹਿਣਗੇ। ਭਗਤ ਸਿੰਘ ਵੱਲੋਂ ਇਨਕਲਾਬ ਦੇ ਦਿੱਤੇ ਨਾਅਰੇ ਜਦੋਂ ਵੀ ਕੋਈ ਜ਼ੁਲਮ ਦੀ ਅੱਗ ਉੱਠੇਗੀ ਉਸ ਨੂੰ ਠੰਢੇ ਕਰਦੇ ਰਹਿਣਗੇ। ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਦੁਨੀਆਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਸਨ। ਉੱਥੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਸ੍ਰੀ ਵੀਰਇੰਦਰ ਅਗਰਵਾਲ ਅਤੇ ਮਾਨਯੋਗ ਡਿਪਟੀ ਕਮਿਸ਼ਨਰ, ਫਿਰੋਜ਼ੁਪਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਵੀ ਸ਼ਹੀਦ—ਏ—ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਇਕੱਠੇ ਇੱਕ ਸਾਇਕਲ ਰੈਲੀ ਨੂੰ ਝੰਡੀ ਦਿੱਤੀ ਗਈ। ਇਹ ਰੈਲੀ ਸ੍ਰੀ ਅਨੁਰੁਧ ਗੁਪਤਾ, ਡੀ.ਸੀ.ਗਰੁੱਪ ਦੇ ਸਹਿਯੋਗ ਨਾਲ ਕੱਢੀ ਗਈ। ਇਹ ਰੈਲੀ ਸਾਰਾਗੜ੍ਹੀ ਗੁਰੂਦੁਆਰਾ ਸਾਹਿਬ, ਫਿਰੋਜ਼ਪੁਰ ਤੋਂ ਲੈ ਕੇ ਹੁਸੈਨੀ ਵਾਲਾ ਤੱਕ ਕੱਢੀ ਗਈ। ਇਹ ਰੈਲੀ ਤੰਦਰੁਸਤ ਪੰਜਾਬ ਦਾ ਸੁਨੇਹਾ ਦਿੰਦੇ ਹੋਏ ਪੰਜਾਬ ਸਰਕਾਰ ਅਤੇ ਕਾਨੂੰਨੀ ਸਾਖਰਤਾ ਬਾਰੇ ਜਾਗਰੂਕਤਾ ਫੈਲਾਉਣ ਦਾ ਯਤਨ ਕਰਦੀ ਰਹੀ। ਇਸ ਸਾਇਕਲ ਰੈਲੀ ਰਾਹੀਂ ਆਮ ਜਨਤਾ ਨੂੰ ਸੁਨੇਹਾ ਦਿੱਤਾ ਗਿਆ ਕਿ ਨਸ਼ਿਆਂ ਤੋਂ ਦੂਰ ਰਹਿਣ ਅਤੇ ਤੰਦਰੁਸਤ ਜੀਵਨ ਜਿਉਣ ਲਈ ਕਸਰਤ, ਸੈਰ, ਸਾਇਕਲ ਚਲਾਉਣਾ ਆਦਿ ਉੱਪਰ ਜ਼ੋਰ ਦੇਣਾ ਜਰੂਰੀ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

फारबिसगंज काॅलेज में पेड़ पर से छात्र-छात्राओ के बीच प्रश्नपत्र और उत्तरपुस्तिका का वितरण

Fri Sep 29 , 2023
फारबिसगंज काॅलेज में पेड़ पर से छात्र-छात्राओ के बीच प्रश्नपत्र और उत्तरपुस्तिका का वितरण अररियाशिक्षा विभाग में सुधार के कोशिश को पलीता लगाने में शिक्षाकर्मी ही आगे है।ताजातरीन मामला फारबिसगंज कॉलेज का है।जहां शुक्रवार को बिहार विद्यालय परीक्षा समिति के ग्यारहवीं और बारहवीं के टेस्ट परीक्षा की उत्तर पुस्तिका और […]

You May Like

Breaking News

advertisement