ਜ਼ਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ (ਬਲਾਕ ਜੀਰਾ) ਨੇ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਰਾਟੋਲ ਰੋਹੀ ਵਿਖੇ ਜਾਗਰੁਕਤਾ ਸੈਮੀਨਾਰ ਦਾ ਕੀਤਾ ਆਯੋਜਨ

ਫਿਰੋਜਪੁਰ 24 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਜਿਲਾ ਫਿਰੋਜਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਨੇ ਡਾਕਟਰ ਬੀ ਐਲ ਪਸਰੀਚਾ ਚੇਅਰਮੈਨ ਜ਼ਿਲਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਲੈਕਚਰਾਰ ਹਿਸਟਰੀ ਦੀ ਦੇਖ ਰੇਖ ਹੇਠ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਰਕਾਰੀ ਸੀਨੀਅਰ ਸੈਕਡਰੀ ਸਮਾਰਟ ਸਕੂਲ ਰਾਟੋਲ ਰੋਹੀ ਵਿਖੇ ਜਾਗਰੁਕਤਾ ਸੈਮੀਨਾਰ ਕਰਵਾਇਆ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਗਿਆਨ ਨਹੀਂ ਹੈ। ਇਸ ਕਾਰਨ ਜਿਆਦਾ ਸੜਕ ਹਾਦਸੇ ਵਾਪਰ ਰਹੇ ਹਨ। ਗਿਆਨ ਦੀ ਘਾਟ ਕਾਰਨ ਹੀ ਨੌਜਵਾਨ ਆਪਣਾ ਨੁਕਸਾਨ ਕਰਨ ਦੇ ਨਾਲ ਨਾਲ ਹੋਰਨਾਂ ਲੋਕਾਂ ਦਾ ਵੀ ਨੁਕਸਾਨ ਕਰ ਰਹੇ ਹਨ। ਇਸੇ ਵਜਹਾ ਕਾਰਨ ਹੀ ਹਰ ਸਾਲ 6.6 ਫੀਸਦੀ ਨਬਾਲਗ ਆਪਣੀ ਸੜਕ ਹਾਦਸਿਆਂ ਵਿੱਚ ਜਾਨ ਗੁਆ ਬੈਠਦੇ ਹਨ। ਉਹਨਾਂ ਨੇ ਨਬਾਲਕ ਵਿਦਿਆਰਥੀਆਂ ਨੂੰ ਦੋ ਪਹੀਆ, ਚਾਰ ਪਹੀਆ ਵਾਹਨ ਚਲਾਉਣ ਤੋਂ ਗੁਰੇਜ ਕਰਨ ਲਈ ਕਿਹਾ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਤ ਕੀਤਾ। ਸ੍ਰੀਮਤੀ ਇੰਦਰਜੀਤ ਕੌਰ ਕਾਰਜਕਾਰੀ ਪ੍ਰਿੰਸੀਪਲ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਹਿੱਤ ਲਗਾਏ ਗਏ ਸੈਮੀਨਾਰ ਦਾ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਟਰੈਫਿਕ ਨਿਯਮਾਂ ਦੀ ਇਨ-ਬਿਨ ਪਾਲਣਾ ਜਰੂਰ ਕਰਵਾਈ ਜਾਵੇਗੀ। ਇਸ ਸਮੇਂ ਪ੍ਰਿੰਸੀਪਲ ਤੋਂ ਇਲਾਵਾ ਰਜਨੀ ਮੋਂਗਾ ਨਵਜੋਤ ਕੌਰ ਮੇਨਕਾ ਰਾਣੀ ਮੁਕਤਾ ਦੀਪ ਮੋਂਗਾ ਸੋਨੀਆ ਅਮਨਦੀਪ ਕੌਰ ਪਰਮਜੀਤ ਕੌਰ ਰਵਨੀਤ ਕੌਰ ਮੈਡਮ ਫੂਲਵੰਤੀ ਸੁਖਵਿੰਦਰ ਕੁਮਾਰ ਨਿਸ਼ਾ ਧਰਮ ਸਿੰਘ ਆਦਿ ਸਟਾਫ ਦੇ ਹੋਰ ਵੀ ਮੈਂਬਰ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कोट इसे खां के गरीब मोहन सिंह की, रागी पीपल सिंह यूके फरीदकोट द्वारा सहायता प्रदान की गई

Wed Sep 25 , 2024
एक गरीब बच्चे की मदद कर कायम की मिसाल, सभी रागी पाठी और सिरकीबंद भाई का सिर हुआ ऊंचा। फिरोजपुर 24 सितंबर {कैलाश शर्मा जिला विशेष संवाददाता}:= कोट इसे खां के चौक में समाजसेवियों ने 15 वर्षीय मोहन सिंह का हौसला बढ़ाया, जिसने अपने पिता की मौत के बाद भी […]

You May Like

Breaking News

advertisement