ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਮਿਤੀ 01.07.2023 31.07.2023 ਤੱਕ ਜੇਲ੍ਹ ਵਿੱਚ ਚਲਾਈ ਗਈ ਸਪੈਸ਼ਲ ਮੁਹਿੰਮ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਮਿਤੀ 01.07.2023 31.07.2023 ਤੱਕ ਜੇਲ੍ਹ ਵਿੱਚ ਚਲਾਈ ਗਈ ਸਪੈਸ਼ਲ ਮੁਹਿੰਮ

ਫਿਰੋਜ਼ਪੁਰ, 03 ਅਗਸਤ, 2023 {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਪੱਤਰਕਾਰ}= –

ਮਾਨਯੋਗ ਕਾਰਜਕਾਰੀ ਚੇਅਰਮੈਨ ਅਤੇ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀਆਂ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀ ਦੀ ਰਹਿਨੁਮਾਈ ਹੇਠ ਮਿਤੀ 01.07.2023 ਨੂੰ ਸੈਂਟਰਲ ਜੇਲ੍ਹ, ਫਿਰੋਜਪੁਰ ਵਿੱਚ ਸਪੈਸ਼ਲ ਮੁਹਿੰਮ ਦਾ ਆਰੰਭ ਕੀਤਾ ਗਿਆ ਸੀ। ਇਸ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵਿਰੋਜਪੁਰ ਦੇ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਵੱਲੋਂ ਮਿਤੀ 01.07.2023 ਨੂੰ ਸੈਂਟਰਲ ਜੇਲ੍ਹ, ਫਿਰੋਜਪੁਰ ਵਿੱਚ ਕੀਤੀ ਗਈ ਸੀ। ਇਹ ਮੁਹਿੰਮ ਮਿਤੀ 01.07.2023 ਤੋਂ 31.07.2023 ਤੱਕ ਚਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੱਜ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਅਨੁਸਾਰ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਉਹਨਾਂ ਨੂੰ ਦਿੱਤੀਆਂ ਗਈਆਂ ਸਜਾਵਾਂ ਦੇ ਵਿਰੁੱਧ ਅਪੀਲ ਦਾਇਰ ਕਰਵਾਉਣ ਲਈ ਚਲਾਈ ਗਈ ਸੀ। ਜਿਸ ਸਬੰਧੀ ਇਸ ਦਫਤਰ ਦੇ ਨੁਮਾਇੰਦਿਆਂ ਨੇ ਆਪ ਜੇਲ੍ਹ ਵਿੱਚ ਕੈਦੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਸੈਂਟਰਲ ਜੇਲ੍ਹ, ਫਿਰੋਜ਼ਪੁਰ ਦੇ ਕੈਦੀਆਂ ਦਾ ਜਾਇਜਾ ਲੈ ਕੇ ਜਿਹਨਾਂ ਕੈਦੀਆਂ ਦੀ ਅਪੀਲਾਂ ਦਾਇਰ ਨਹੀਂ ਹੋਈਆਂ ਸੀ ਉਹਨਾਂ ਦੀਆਂ ਅਪੀਲਾਂ ਦਾਇਰ ਕਰਵਾਈਆਂ ਗਈਆਂ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: रुद्रपुर में डबल मर्डर से सनसनी, पति पत्नी की चाकू से गोद कर दर्दनाक हत्या ,

Thu Aug 3 , 2023
रुद्रपुर:  उत्तराखंड के रुद्रपुर में डबल मर्डर से सनसनी फैल गई है। यहां देर रात एक घर में घुसकर पति-पत्नी की चाकू से गोदकर बेरहमी से हत्या कर दी। घटना रुद्रपुर शहर के आबादी वाले क्षेत्र ट्रांजिट कैंप के वार्ड नं. 7 की बताई जा रही है। बीती रात दो बजे […]

You May Like

Breaking News

advertisement