ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਗਣਤੰਤਰਤ ਦਿਵਸ ਦੇ ਮੌਕੇ ਤੇ ਝਾਕੀ ਕੱਢੀ ਗਈ

ਫਿਰੋਜ਼ਪੁਰ, 26 ਜਨਵਰੀ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜ਼ਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਗਣਤੰਤਰਤ ਦਿਵਸ ਮੌਕੇ ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਝਾਕੀ ਤਿਆਰ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਪ੍ਰਦਰਸ਼ਨੀ ਕੀਤੀ ਗਈ। ਇਸ ਝਾਕੀ ਵਿੱਚ ਟਰੈਕਟਰ ਤੋਂ ਅੱਗੇ ਪੋਸਟਰ ਫੜੇ ਵਲੰਟੀਅਰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਸਨ।
ਦੂਜੇ ਪਾਸੇ ਟਰਾਲੀ ਵਿਚਲੀ ਝਾਕੀ ਪਹਿਲੇ ਨੰਬਰ ਤੇ ਲੋਕ ਅਦਾਲਤ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਜਿਸ ਵਿੱਚ ਲੋਕ ਅਦਾਲਤ ਰਾਹੀ ਆਪਸੀ ਰਜਾਮੰਦੀ ਨਾਲ ਹੋ ਰਹੇ ਫੈਸਲੇ ਦਾ ਦ੍ਰਿਸ਼ ਦਿਖਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਲੋਕ ਅਦਾਲਤਾਂ ਰਾਹੀਂ ਸਸਤਾ ਅਤੇ ਛੇਤੀ ਇਨਸਾਫ ਪ੍ਰਾਪਤ ਕਰੋ। ਲੋਕ ਅਦਾਲਤ ਰਾਹੀਂ ਹੋਏ ਫੈਸਲੇ ਵਿੱਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ ਅਤੇ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਮੁਆਫ ਹੁੰਦੀ ਹੈ।
ਟਰਾਲੀ ਵਿੱਚ ਦੂਜੇ ਨੰਬਰ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਦਿੱਤੀ ਜਾ ਰਹੀ ਮੁਫਤ ਕਾਨੂੰਨੀ ਸਹਾਇਤਾ ਦੇ ਹੱਕਦਾਰ ਕੌਣ ਹਨ, ਬਾਰੇ ਜਾਣਕਾਰੀ ਦੇ ਰਹੀ ਸੀ। ਅੰਤ ਵਿੱਚ ਨਾਲਸਾ ਦੀਆਂ ਸਕੀਮਾਂ ਅਤੇ ਟੋਲ ਫਰੀ ਨੰਬਰ 15100 ਬਾਰੇ ਜਾਣਕਾਰੀ ਦਿੱਤੀ ਗਈ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

77 वें गणतंत्र दिवस के अवसर पर मा0 कांशीराम कॉलोनी स्थित कुष्ठ कॉलोनी में कंबल वितरण

Mon Jan 26 , 2026
77वें गणतंत्र दिवस के अवसर पर मा0 कांशीराम कॉलोनी स्थित कुष्ठ कॉलोनी (पुराने सूरज टाकीज के सामने) में जिला कुष्ठ अधिकारी द्वारा आयोजित कंबल वितरण कार्यक्रम का आयोजन किया गया। कार्यक्रम में मुख्य चिकित्साधिकारी डाॅ. एन. आर. वर्मा ने कुष्ठ प्रभावित भाईयों को कंबल वितरित किए। इस अवसर पर मुख्य […]

You May Like

Breaking News

advertisement