ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਬਾਰ ਐਸੋੋਸੀਏਸ਼ਨ, ਫਿਰੋਜਪੁਰ ਦੇ ਸਹਿਯੋਗ ਨਾਲ ਕਰਵਾਇਆ ਨਵੇਂ ਬਣੇ ਫੌਜਦਾਰੀ ਕਾਨੂੰਨਾਂ ਉੱਪਰ ਵਿਸ਼ੇਸ਼ ਜਾਗਰੂਕਤਾ ਪੋ੍ਰਗਰਾਮ

ਫਿਰੋਜਪੁਰ ਮਿਤੀ 04.05.2024 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜੁਪਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਾਰ ਐਸੋਸੀਏਸ਼ਨ, ਫਿਰੋਜਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਅਦਾਲਤਾਂ ਕੰਪਲੈਕਸ, ਫਿਰੋਜਪੁਰ ਵਿੱਚ ਸਥਿਤ ਐਡਵੋਕੇਟਜ਼ ਬਾਰ ਰੂਮ ਵਿੱਚ ਇੱਕ ਵਿਸ਼ੇਸ਼ ਸੈਮੀਨਾਰ/ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਨਵੇਂ ਬਣੇ ਫੌਜਦਾਰੀ ਕਾਨੂੰਨਾਂ ਉੱਪਰ ਅਧਾਰਿਤ ਸੀ ਜਿਸ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਸੀਨੀਅਰ ਐਡਵੋਕੇਟਜ਼ ਸ੍ਰੀ ਸਕਲ ਭੂਸ਼ਨ ਅਤੇ ਸ੍ਰੀ ਨਿਪੁਨ ਭੂਸ਼ਨ ਉਚੇਚੇ ਤੌਰ ਤੇ ਬਤੌਰ ਰਿਸੋਰਸ ਪਰਸਨ ਹਾਜ਼ਰ ਸਨ। ਜ਼ਿਹਨਾਂ ਵੱਲੋਂ ਨਵੇਂ ਬਣੇ ਫੌਜ਼ਦਾਰੀ ਕਾਨੂੰਨਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੇ ਦੌਰਾਨ ਸ੍ਰੀ ਅਜੀਤ ਸਿੰਘ ਸੋਢੀ, ਵਕੀਲ ਸਾਹਿਬਾਨ ਵੱਲੋਂ ਵਕਫ ਬੋਰਡ ਉੱਪਰ ਲਿਖੀ ਗਈ ਕਿਤਾਬ ਨੂੰ ਰਲੀਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਸਮੇਤ ਸੈਸ਼ਨ ਡਵੀਜਨ ਫਿਰਪੋਜਪੁਰ ਦੇ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨਾਂ ਨੇ ਭਾਗ ਲਿਆ। ਇਸ ਦੇ ਨਾਲ ਹੀ ਸ੍ਰੀ ਜਸਦੀਪ ਕੰਬੋਜ਼, ਪ੍ਰਧਾਨ, ਬਾਰ ਐਸੋਸੀਏਸ਼ਨ, ਬਾਰ ਮੈਂਬਰ ਸਹਿਬਾਨ ਅਤੇ ਹੋਰ ਵਕੀਲ ਸਾਹਿਬਾਨਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਲੀਗਲ ਏਡ ਡਿਫੈਂਸ ਕਾਊਂਸਲ ਸਿਸਟਮ, ਫਿਰੋਜਪੁਰ, ਮੀਡੀਏਟਰ ਸਾਹਿਬਾਨ ਅਤੇ ਪੈਨਲ ਐਡਵੋਕੇਟ ਸਾਹਿਬਾਨ ਵੀ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

जग ज्योति दरबार के महंत राजेंद्र पुरी ने हिमाचल के पूर्व मुख्यमंत्री जयराम ठाकुर से की मुलाकात

Sat May 4 , 2024
वैद्य पण्डित प्रमोद कौशिक। जग ज्योति दरबार के महंत राजेंद्र पुरी ने जयराम ठाकुर से की विश्व भर में सनातन के महत्व पर चर्चा। कुरुक्षेत्र, 4 मई : जग ज्योति दरबार के महंत राजेंद्र पुरी ने हिमाचल प्रदेश के पूर्व मुख्यमंत्री जयराम ठाकुर से मुलाकात करने के उपरान्त कुरुक्षेत्र में […]

You May Like

Breaking News

advertisement