ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅਨਾਥ ਆਸ਼ਰਮ, ਫਿਰੋਜਪੁਰ ਕੈਂਟ ਦਾ ਕੀਤਾ ਦੌਰਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅਨਾਥ ਆਸ਼ਰਮ, ਫਿਰੋਜਪੁਰ ਕੈਂਟ ਦਾ ਕੀਤਾ ਦੌਰਾ।

ਫਿਰੋਜ਼ਪੁਰ 15.03.2024{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡਮ ਏਕਤਾ ੳੱੁਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਅਨਾਥ ਆਸ਼ਰਮ, ਫਿਰੋਜਪੁਰ ਕੈਂਟ ਦਾ ਦੌਰਾ ਕੀਤਾ ਗਿਆ ਅਤੇ ਉੱਥੇ ਰਹਿ ਰਹੇ ਬੱਚਿਆਂ ਦਾ ਹਾਲ ਜਾਣਿਆ ਗਿਆ। ਇਸ ਮੌਕੇ ਤੇ ਮੈਡਮ ਦਮਨਪ੍ਰੀਤ ਕੌਰ, ਮੈਂਬਰ, ਚਾਈਲਡ ਵੈਲਫੇਅਰ ਕਮੇਟੀ, ਫਿਰੋਜਪੁਰ ਅਤੇ ਸ੍ਰੀ ਜਸਦੀਪ ਬਜਾਜ, ਪੈਨਲ ਐਡਵੋਕੇਟ ਵੀ ਮੌਕੇ ਤੇ ਮੌਜੂਦ ਸਨ। ਜੱਜ ਸਾਹਿਬ ਵੱਲੋਂ ਮੈਂਬਰਾਂ ਦੀ ਹਾਜ਼ਰੀ ਵਿੱਚ ਬੱਚਿਆਂ ਦੇ ਰਹਿਣ ਵਾਲੇ ਕਮਰੇ, ਸੀ.ਸੀ.ਟੀ.ਵੀ ਕੈਮਰੇ, ਰਸੋਈ ਅਤੇ ਹਾਲ ਦੀ ਸਾਫ-ਸਫਾਈ ਬਾਰੇ ਜਾਇਜਾ ਲਿਆ। ਬੱਚਿਆਂ ਲਈ ਬਣੇ ਖਾਣੇ ਦਾ ਵੀ ਜਾਇਜਾ ਲਿਆ ਗਿਆ ਅਤੇ ਬੱਚਿਆਂ ਤੋਂ ਪੁੱਛਿਆ ਗਿਆ ਕਿ ਉਹਨਾਂ ਨੂੰ ਇੱਥੇ ਰਹਿਣ ਵਿੱਚ ਕਿਸੇ ਤਰ੍ਹਾਂ ਦੀ ਤੰਗੀ ਤਾਂ ਨਹੀਂ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਜੂਵੇਨਾਇਲ ਜਸਟਿਸ ਐਕਟ ਅਤੇ ਨਾਲਸਾ (ਬੱਚਿਆਂ ਨੂੰ ਮਿੱਤਰਤਾਪੂਰਣ ਕਾਨੂੰਨੀ ਸੇਵਾਵਾਂ ਅਤੇ ਉਨ੍ਹਾਂ ਦੀ ਸੁਰੱਖਿਆ) ਯੋਜਨਾ, 2015 ਬਾਰੇ ਜਾਣਕਾਰੀ ਦਿੱਤੀ ਗਈ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਖ਼ੂਨ ਦਾਨ ਕੈਂਪ ਦਾ ਕੀਤਾ ਗਿਆ ਅਯੋਜਨ:- ਤਰਲੋਚਨ ਚੋਪੜਾ ਪ੍ਰਧਾਨ

Fri Mar 15 , 2024
ਫਿਰੋਜਪੁਰ 15 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}= ਸੇਵਾ ਭਾਰਤੀ ਫ਼ਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਹਾਰਮਨੀ ਆਯੁਰਵੈਦਿਕ ਕਾਲਜ ਤੇ ਹਸਪਤਾਲ ਅਤੇ ਪੀਐਸਪੀਸੀਐਲ ਸਰਕਲ ਦਫ਼ਤਰ ਦੋ ਜਗ੍ਹਾ ਖ਼ੂਨ ਦਾਨ ਕੈਂਪ ਸਮਾਜ ਸੇਵੀ ਸੰਸਥਾਵਾਂ ਜਿੰਨਾ ਵਿੱਚ ਫ਼ਿਰੋਜ਼ਪੁਰ ਸਾਈਕਲਿੰਗ ਕਲੱਬ ਪੀ ਐਸ ਪੀ ਸੀ ਐਲ, ਐਚ ਆਰ ਐਫ਼, ਜੇਈ ਕੌਂਸਲ ,ਟੀ ਐਸ ਯੂ , […]

You May Like

advertisement