ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਡੀ.ਸੀ.ਐੱਮ ਗਰੁੱਪ ਆਫ ਸਕੂਲ, ਫਿਰੋਜਪੁਰ ਦੇ ਸਹਿਯੋਗ ਨਾਲ ਕੇਂਦਰੀ ਜ਼ੇਲ੍ਹ, ਫਿਰੋਜਪੁਰ ਵਿੱਚ ਲਗਵਾਇਆ ਪੀਣ ਵਾਲੇ ਪਾਣੀ ਦਾ ਵਾਟਰ ਕੂਲਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਡੀ.ਸੀ.ਐੱਮ ਗਰੁੱਪ ਆਫ ਸਕੂਲ, ਫਿਰੋਜਪੁਰ ਦੇ ਸਹਿਯੋਗ ਨਾਲ ਕੇਂਦਰੀ ਜ਼ੇਲ੍ਹ, ਫਿਰੋਜਪੁਰ ਵਿੱਚ ਲਗਵਾਇਆ ਪੀਣ ਵਾਲੇ ਪਾਣੀ ਦਾ ਵਾਟਰ ਕੂਲਰ।

ਫਿਰੋਜ਼ਪੁਰ 27 ਮਈ, 2024 ਕੈਲਾਸ਼ ਸ਼ਰਮਾ ਜ਼ਿਲ੍ਹਾ ਫ਼ਿਰੋਜ਼ਪੁਰ

ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੇ ਵੱਲੋਂ ਸ੍ਰੀ ਅਨਰੁਧ ਗੁਪਤਾ, ਸੀ.ਈ.ਓ, ਡੀ.ਸੀ.ਐੱਮ ਗਰੁੱਪ ਆਫ ਸਕੂਲ, ਫਿਰੋਜਪੁਰ ਦੇ ਸਹਿਯੋਗ ਨਾਲ ਕੇਂਦਰੀ ਜ਼ੇਲ੍ਹ, ਫਿਰੋਜਪੁਰ ਵਿੱਚ ਪੀਣ ਵਾਲੇ ਠੰਡੇ ਪਾਣੀ ਦਾ ਵਾਟਰ ਕੂਲਰ ਲਗਵਾਇਆ ਗਿਆ। ਇਸ ਮੌਕੇ ਤੇ ਸ੍ਰੀ ਰਮਨ ਸ਼ਰਮਾ, ਮਾਨਯੋਗ ਸਿਵਲ ਜੱਜ (ਸੀਨੀਅਰ ਡਵੀਜਨ), ਫਿਰੋਜਪੁਰ, ਸ਼੍ਰੀ ਸਤਨਾਮ ਸਿੰਘ, ਜ਼ੇਲ੍ਹ ਸੁਪਰਡੈਂਟ, ਰਾਜਦੀਪ ਸਿੰਘ ਬਰਾੜ, ਅਡਿਸ਼ਨਲ ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਿਰੋਜਪੁਰ, ਸ੍ਰੀ ਯੋਗੇਸ਼ ਜੈਨ, ਡਿਪਟੀ ਸੁਪਰਡੈਂਟ ਅਤੇ ਹੋਰ ਜ਼ੇਲ੍ਹ ਸਟਾਫ ਵੀ ਮੌਜੂਦ ਸੀ। ਜ਼ੇਲ੍ਹ ਸੁਪਰਡੈਂਟ ਨੇ ਇਸ ਵਾਟਰ ਕੂਲਰ ਦੇ ਲਗਵਾਉਣ ਤੇ ਮਾਨਯੋਗ ਸੈਸ਼ਨ ਜੱਜ ਸਾਹਿਬ ਸ੍ਰੀ ਵੀਰਇੰਦਰ ਅਗਰਵਾਲ ਜੀ ਅਤੇ ਡੀ.ਸੀ.ਐੱਮ ਗਰੁੱਪ ਆਫ ਸਕੂਲ, ਫਿਰੋਜਪੁਰ ਦੇ ਸੀ.ਈ.ਓ ਸ੍ਰੀ ਅਨਰੁਧ ਗੁਪਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਦੇ ਲੱਗਣ ਨਾਲ ਕੇਂਦਰੀ ਜ਼ੇਲ੍ਹ, ਫਿਰੋਜਪੁਰ ਵਿੱਚ ਪੀਣ ਵਾਲੇ ਠੰਡੇ ਪਾਣੀ ਦੀ ਘਾਟ ਪੂਰੀ ਹੋ ਸਕੇਗੀ। ਇਸ ਦੇ ਨਾਲ ਜੱਜ ਸਾਹਿਬ ਦਾ ਇੱਥੇ ਮੌਜੂਦ ਸਾਰੇ ਅਫਸਰ ਸਾਹਿਬਾਨਾਂ ਨੇ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

चुनावी नतीजों से पहले पंचकूला में हुई भाजपा की समीक्षा बैठक

Mon May 27 , 2024
वैद्य पण्डित प्रमोद कौशिक। बैठक में सीएम नायब सैनी, पूर्व सीएम मनोहर लाल, संगठन मंत्री फणीन्द्रनाथ शर्मा, लोकसभा चुनाव प्रभारी सतीश पूनिया, तीनों महामंत्री, लोकसभा चुनाव प्रबंधन समिति के संयोजक सुभाष बराला के अलावा प्रत्याशी रहे मौजूद।नरेंद्र मोदी तीसरी बार बन रहे हैं प्रधानमंत्री : मुख्यमंत्री नायब सैनीहरियाणा में 4 […]

You May Like

Breaking News

advertisement