ਬਾਲ ਵਿਗਿਆਨ ਕਾਂਗਰਸ ਅਧੀਨ ਜਿਲ੍ਹਾ ਪੱਧਰੀ ਓਰੀਐਂਟੇਸ਼ਨ ਸੈਮੀਨਾਰ ਅਯੋਜਿਤ

ਬਾਲ ਵਿਗਿਆਨ ਕਾਂਗਰਸ ਅਧੀਨ ਜਿਲ੍ਹਾ ਪੱਧਰੀ ਓਰੀਐਂਟੇਸ਼ਨ ਸੈਮੀਨਾਰ ਅਯੋਜਿਤ

ਵਿਗਿਆਨ ਸਾਨੂੰ ਅੰਧ-ਵਿਸ਼ਵਾਸ਼ਾ ਤੋਂ ਦੂਰ ਕਰ ਤਰਕ ਨਾਲ ਜੋੜਦਾ ਹੈ-ਚਮਕੌਰ ਸਿੰਘ

ਫਿਰੋਜ਼ਪੁਰ 15 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲਜੀ , ਨੈਸ਼ਨਲ ਕਾਉਂਸਿਲ ਫਾਰ ਸਾਇੰਸ ਤਕਨੀਕ ਅਤੇ ਸੰਚਾਰ ਭਾਰਤ ਸਰਕਾਰ, ਪੰਜਾਬ ਸਟੇਟ ਕਾਂਉਸਿਲ ਆਫ ਸਾਂਇੰਸ ਅਤੇ ਤਕਨੀਕ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ (ਸਸ) ਅਤੇ ਉਪ-ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਕੋਮਲ ਅਰੌੜਾ ਦੀ ਅਗਵਾਈ ਵਿੱਚ ਅੱਜ ਬਾਲ ਵਿਗਿਆਨ ਕਾਂਗਰਸ ਅਧੀਨ ਜਿਲ੍ਹਾ ਪੱਧਰੀ ਓਰੀਐਂਟੇਸ਼ਨ ਸੈਮੀਨਾਰ ਸਥਾਨਕ ਦਾਸ ਐਂਡ ਬਰਾਉਨ ਵਰਲਡ ਸਕੂਲ ਵਿੱਚ ਅਯੋਜਿਤ ਕੀਤਾ ਗਿਆ, ਜਿਸ ਵਿੱਚ ਜਿਲ੍ਹੇ ਦੇ 260 ਤੋਂ ਵੱਧ ਸਾਇੰਸ ਅਧਿਆਪਕਾਂ ਨੇ ਹਿੱਸਾ ਲਿਆ । ਜਿਲ੍ਹਾ ਮੈਂਟਰ ਵਿਗਿਆਨ ਉਮੇਸ਼ ਕੁਮਾਰ ਸਟੇਟ ਅਵਾਰਡੀ ਅਤੇ ਕੋ-ਕੋਆਰਡੀਨੇਟਰ ਕਮਲ ਸ਼ਰਮਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿੱਚ ਜਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ।ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਗਿਆਨ ਜਿੱਥੇ ਸਾਨੂੰ ਅੰਧ ਵਿਸ਼ਵਾਸ਼ਾ ਤੋਂ ਦੂਰ ਕਰਕੇ ਤਰਕ ਨਾਲ ਜੋੜਦਾ ਹੈ , ਉੱਥੇ ਹੀ ਵਿਗਿਆਨ ਇੱਕ ਜੀਵਨ ਜਾਚ ਹੈ ।ਉਮੇਸ਼ ਕੁਮਾਰ ਨੇ ਦੱਸਿਆ ਕਿ ਇਸ ਵਾਰ ਬਾਲ ਵਿਗਿਆਨ ਕਾਂਗਰਸ ਦਾ ਫੋਕਲ ਥੀਮ ਸਿਹਤ ਅਤੇ ਤੰਦਰੁਸਤੀ ਲਈ ਈਕੋ ਸਿਸਟਮ
ਨੂੰ ਸਮਝਣਾ ਹੈ, ਜਿਸ ਤਹਿਤ 5 ਸਬ-ਥੀਮ ਈਕੋ ਸਿਸਟਮ
ਨੂੰ ਸਮਝਣਾ , ਸਿਹਤ ਪੋਸ਼ਣ ਅਤੇ ਤੰਦਰੁਸਤੀ, ਈਕੋ ਸਿਸਟਮ ਅਤੇ ਸਿਹਤ ਲਈ ਸਮਾਜਿਕ ਅਤੇ ਸੱਭਿਆਚਰਕ ਜੁਗਤਾਂ , ਈਕੋ ਸਿਸਟਮ ਤੇ ਨਿਰਥਾਰਿਤ ਸਵੈ-ਨਿਰਭਰਤਾ,ਈਕੋ ਸਿਸਟਮ ਅਤੇ ਦਿਹਤ ਲਈ ਤਕਨੀਕੀ ਨਵੀਨਤਾ ਰੱਖੇ ਗਏ ਹਨ , ਜਿਨ੍ਹਾਂ ਤੇ ਰਿਸੋਰਸ ਪਰਸਨ ਸਚਿਨ ਕੁਮਾਰ , ਦੀਪਤੀ ਧਵਨ , ਗੁਰਮੀਤ ਸਿੰਘ , ਰਾਕੇਸ਼ ਮਾਹਰ ਨੇ ਖੁੱਲ੍ਹ ਕੇ ਅਧਿਆਪਕਾਂ ਨਾਲ ਵਿਚਾਰ ਵਿਟਾਂਦਰਾ ਕੀਤਾ । ਅੱਜ ਦੇ ਇਸ ਸੈਮੀਨਾਰ ਦਾ ਮੰਤਵ ਜਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਵਿੱਚ ਭਾਗ ਲੈਣ ਲਈ ਸਾਇੰਸ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਹੈ। ਇਸ ਮੌਕੇ ਹੋਰਾਂ ਤੋ ਇਲਾਵਾ ਬੀ.ਐਮ ਵਿਗਿਆਨ ਹਰਜਿੰਦਰ ਸਿੰਘ , ਸੁਮਿਤ ਗਲਹੋਤਰਾ , ਗੁਰਪ੍ਰੀਤ ਸਿੰਘ ਭੁੱਲਰ, ਅਮਿਤ ਅਨੰਦ , ਕਮਲ ਵਧਵਾ , ਗਗਨ ਗੱਖੜ , ਬਲਵਿੰਦਰ ਸਿੰਘ , ਮਨਜੀਤ ਸਿੰਘ , ਨਰੇਸ਼ ਕੁਮਾਰ , ਗੁਰਦਿੱਤਾ ਮਲਹੋਤਰਾ , ਸਾਇੰਸ ਅਧਿਆਪਕ ਰਮਨਦੀਪ ਸ਼ਰਮਾ ਅਤੇ ਅਰੁਣ ਕੱਕੜ ਵਿਸ਼ੇਸ਼ ਤੌਰ ਤੇ ਹਾਜਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>ਖੇਡਾਂ ਰਾਹੀਂ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ-ਡੀ ਈ ਓ ਚਮਕੌਰ ਸਿੰਘ</em>

Tue Nov 15 , 2022
ਖੇਡਾਂ ਰਾਹੀਂ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ-ਡੀ ਈ ਓ ਚਮਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਖਾਂ ਵਿਖੇ ਮਨਾਇਆ ਗਿਆ ਸਾਲਾਨਾ ਖੇਡ ਮੇਲਾ ਅਤੇ ਬਾਲ ਦਿਵਸ ਫਿਰੋਜ਼ਪੁਰ 15 ਨਵੰਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ }:= ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ […]

You May Like

Breaking News

advertisement