ਜਿਲਾ ਪੱਧਰੀ ਰੈੱਡ ਰਿਬਨ (ਏ.ਈ ਪੀ) ਕੁਇਜ ਮੁਕਾਬਲੇ ਕਰਵਾਏ

ਫਿਰੋਜਪੁਰ 23 ਸਤੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=

ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਨਿਰਧਾਰਿਤ ਪ੍ਰੋਗਰਾਮਾਂ ਤਹਿਤ ਜ਼ਿਲਾ ਪੱਧਰੀ ਰੈੱਡ ਰਿਬਨ ਕੁਇੱਜ਼ ਮੁਕਾਬਲੇ(ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ) ਜ਼ਿਲਾ ਸਿੱਖਿਆ ਅਫਸਰ (ਸੈ.ਸਿ). ਫਿਰੋਜਪੁਰ ਮੁਨਿਲਾ ੳੳਰੋੜਾ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਤੇ ਜ਼ਿਲਾ ਕੋ-ਆਰਡੀਨੇਟਰ ਏ. ਈ. ਪੀ. ਉਮੇਸ਼ ਕੁਮਾਰਅਤੇ ਜ਼ਿਲਾ ਰਿਸੋਰਸ ਕੋ-ਆਰਡੀਨੇਟਰ ਸੁਮਿਤ ਗਲਹੋਤਰਾ ਦੀ ਯੋਗ ਅਗਵਾਈ ਹੇਠ ਅੱਜ ਪ੍ਰਿੰਸੀਪਲ ਰਾਜੇਸ਼ ਮਹਿਤਾ ਦੀ ਦੇਖ ਰੇਖ ਵਿੱਚ ਨੂੰ ਸਕੂਲ ਆਫ ਐਨੀਨੈਸ ਵਿਖੇ ਕਰਵਾਏ ਗਏ।

ਇਸ ਮੌਕੇ ਲਈ ਜ਼ਿਲਾ ਪੱਧਰ ‘ਤੇ ਨੋਡਲ ਇੰਨਚਾਰਜ ਦੀ ਭੂਮਿਕਾ ਕਮਲ ਸ਼ਰਮਾ , ਲੈਕਚਰਾਰ ਦਵਿੰਦਰ ਨਾਥ ਅਤੇ ਸਾਇੰਸ ਮਿਸਟ੍ਰੈਸ ਸੁਖਪ੍ਰੀਤ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਇਸ ਮੁਕਾਬਲੇ ਵਿਚ ਜ਼ਿਲਾ ਪੱਧਰ ‘ਤੇ 56 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਦੀ ਚੋਣ ਸਕੂਲ ਪੱਧਰੀ ਮੁਕਾਬਲੇ ਰਾਹੀਂ ਕੀਤੀ ਗਈ ਸੀ। ਇਸ ਮੁਕਾਬਲੇ ਦਾ ਮੁੱਖ ਮੰਤਵ ਕਿਸ਼ੋਰ ਉਮਰ ਦੇ ਵਿਦਿਆਰਥੀਆਂ ਨੂੰ ਐੱਚ.ਆਈ.ਵੀ/ਏਡਜ਼ ਅਤੇ ਐੱਸ.ਟੀ. ਆਈ./ਆਰ. ਟੀ. ਆਈ. ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਸਕਰਬਿੰਗ ਟੈਸਟ ਤੋ ਬਾਅਦ ਮੁੱਖ ਕੁਇਜ ਮੁਕਾਬਲੇ 10 ਟੀਮਾਂ ਵਿੱਚਕਾਰ ਕਰਵਾਏ ਗਏ ।

ਇਸ ਮੁਕਾਬਲੇ ਵਿਚ ਪਹਿਲੀ ਪੁਜ਼ੀਸ਼ਨ ਸ.ਸ.ਸ.ਸ ਕੰਨਿਆ ਦੇ ਵਿਦਿਆਰਥੀਆਂ ਦੀ ਟੀਮ , ਦੂਜੀ ਪੁਜ਼ੀਸ਼ਨ ਸ.ਸ.ਸ. ਗੱਟੀ ਰਾਜੋ ਕੇ ਦੇ ਵਿਦਿਆਰਥੀਆਂ ਦੀ ਟੀਮ ਅਤੇ ਤੀਜੀ ਪੁਜ਼ੀਸ਼ਨ ਸ.ਸਸਸ ਕਰੀਆ ਪਹਿਲਵਾਨ ਦੇ ਵਿਦਿਆਰਥੀਆਂ ਦੀ ਟੀਮ ਨੇ ਪ੍ਰਾਪਤ ਕੀਤੀ।

ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲਾ ਸਿੱਖਿਆ ਅਫਸਰ ਮੁਨਿਲਾ ਅਰੋੜਾ ਅਤੇ ਪ੍ਰਿੰਸੀਪਲ ਰਾਜੇਸ਼ ਮਹਿਤਾ ਨੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜੇਤੂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

हमारे स्वप्न जीवन में आने वाली घटनाओं का संकेत देते है : चंद्रशेखर जोशी।

Tue Sep 24 , 2024
वैद्य पण्डित प्रमोद कौशिक। उत्तराखंड देहरादून : मां बगलामुखी धाम के संचालक अध्यक्ष चंद्रशेखर जोशी ने स्वप्न के बारे में जानकारी देते हुए बताया कि हमारे स्वप्न हमारे भविष्य की प्रतिबिंबिति हो सकते हैं। हमारे स्वप्न हमारे जीवन में होने वाली घटनाओं के बारे में सूचित करते हैं। स्वप्न का […]

You May Like

Breaking News

advertisement