ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸੀ ਤੁਰੰਤ ਵਾਧੂ ਹਥਿਆਰ ਡਲੀਟ ਕਰਾਉਣ-ਜਿ਼ਲ੍ਹਾ ਮੈਜਿਸਟਰੇਟ

ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸੀ ਤੁਰੰਤ ਵਾਧੂ ਹਥਿਆਰ ਡਲੀਟ ਕਰਾਉਣ-ਜਿ਼ਲ੍ਹਾ ਮੈਜਿਸਟਰੇਟ

ਫਿ਼ਰੋਜ਼ਪੁਰ, 19 ਜਨਵਰੀ[ ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:-

ਜਿ਼ਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਨੇ ਅਸਲਾ ਲਾਇਸੰਸਾਂ ਉਪਰੋਂ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸ ਧਾਰਕਾਂ ਨੂੰ ਤੀਸਰਾ ਹਥਿਆਰ ਡਲੀਟ ਕਰਾਉਣ ਲਈ ਆਖਰੀ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਕਿ ਜਿੰਨ੍ਹਾਂ ਲਾਇਸੰਸੀਆਂ ਵੱਲੋਂ ਲਾਇਸੰਸ ਰੀਨਿਊਲ ਲਈ ਅਪਲਾਈ ਕੀਤਾ ਹੋਇਆ ਹੈ ਜਾਂ ਕਰਨਾ ਹੈ ਉਹ ਲਾਇਸੈਂਸ ਰੀਨਿਊ ਹੋਣ ਤੇ ਤੁਰੰਤ ਉਸ ਸਮੇਂ ਤੀਸਰਾ ਹਥਿਆਰ ਵੇਚਣ ਲਈ ਐਨ.ਓ.ਸੀ. ਅਪਲਾਈ ਕਰਨ ਅਤੇ ਐਨ.ਓ.ਸੀ. ਜਾਰੀ ਹੋਣ ਦੇ 45 ਦਿਨ ਦੇ ਅੰਦਰ-ਅੰਦਰ ਤੀਸਰਾ ਹਥਿਆਰ ਵੇਚ ਕੇ ਡਲੀਟ ਕਰਾਉਣ ਸਬੰਧੀ ਆਪਣਾ ਹਲਫੀਆ ਬਿਆਨ ਪੇਸ਼ ਕਰਨ। ਉਨ੍ਹਾਂ ਹੁਕਮ ਕੀਤੇ ਕਿ ਜਿਨ੍ਹਾਂ ਲਾਇਸੰਸ ਧਾਰਕਾਂ ਵੱਲੋਂ ਐਨ.ਓ.ਸੀ. ਲਈ ਅਪਲਾਈ ਕੀਤਾ ਹੋਇਆ ਹੈ ਉਹ ਐਨ.ਓ.ਸੀ. ਵਿੱਚ ਦਰਜ ਸਮੇਂ ਦੇ ਅਨੁਸਾਰ ਆਪਣਾ ਤੀਸਰਾ ਹਥਿਆਰ ਵੇਚ ਕੇ ਇੱਕ ਹਫਤੇ ਦੇ ਅੰਦਰ-ਅੰਦਰ ਆਪਣੇ ਅਸਲਾ ਲਾਇਸੈਂਸ ਤੋਂ ਡਲੀਟ ਕਰਾਉਣ ਲਈ ਪਾਬੰਦ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਲਾਇਸੰਸੀ ਜੋ ਡੀ.ਜੀ.ਆਰ ਪਾਸੋਂ ਪ੍ਰਾਪਤ ਲਿਸਟ ਵਿੱਚ ਸ਼ਾਮਲ ਨਹੀਂ ਹੈ ਜਿਸ ਪਾਸ ਤਿੰਨ ਹਥਿਆਰ ਮੌਜੂਦ ਹਨ, ਨੂੰ ਤੀਸਰਾ ਹਥਿਆਰ 15 ਦਿਨਾਂ ਦੇ ਅੰਦਰ-ਅੰਦਰ ਡਿਸਪੌਜ਼ ਆਫ ਕਰਨ ਲਈ ਆਖਰੀ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਦਰਸਾਈਆਂ ਸ਼੍ਰੇਣੀਆਂ ਵਿੱਚ ਸ਼ਾਮਲ ਅਸਲਾ ਲਾਇਸੰਸ ਧਾਰਕਾਂ ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦਾ ਲਾਇਸੰਸ ਬਿਨ੍ਹਾਂ ਕਿਸੇ ਨੋਟਿਸ ਦੇ ਰੱਦ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਰਮਜ਼ (ਅਮੈਂਡਮੈਂਟ) ਐਕਟ, 2019 ਮਿਤੀ 13/12/2019 ਅਨੁਸਾਰ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਲਾਇਸੰਸੀਆਂ ਨੂੰ ਆਪਣੇ ਵਾਧੂ ਹਥਿਆਰ ਡਲੀਟ ਕਰਾਉਣ ਲਈ ਨਿਰਦੇਸ਼ ਪ੍ਰਾਪਤ ਹੋਏ ਸਨ, ਜਿਸ ਦੇ ਸਬੰਧ ਵਿੱਚ ਡੀ.ਜੀ.ਆਰ. ਮੁਹਾਲੀ ਪਾਸੋਂ ਪ੍ਰਾਪਤ ਲਿਸਟ ਅਨੁਸਾਰ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਅਸਲਾ ਧਾਰਕਾਂ ਨੂੰ ਮਿਤੀ 21/09/2022 ਅਤੇ 29/09/2022 ਰਾਹੀਂ ਅਸਲਾ ਲਾਇਸੰਸ ਵਿੱਚ ਦਰਜ ਤੀਸਰੇ ਹਥਿਆਰ ਸਮੇਂ ਅੰਦਰ ਨਿਪਟਾਰਾ ਨਾ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਜਿਸ ਦੀ ਪਾਲਣਾ ਤਹਿਤ ਅਸਲਾ ਲਾਇਸੰਸ ਧਾਰਕਾਂ ਦਾ ਜਵਾਬ ਪ੍ਰਾਪਤ ਹੋਇਆ ਕਿ ਉਨ੍ਹਾਂ ਵੱਲੋਂ ਰੀਨਿਊਲ ਅਤੇ ਐਨ.ਓ.ਸੀ. ਲਈ ਅਪਲਾਈ ਕੀਤਾ ਹੋਇਆ ਹੈ ਅਤੇ ਬਹੁਤਾਤ ਲਾਇਸੰਸੀਆਂ ਵੱਲੋਂ ਤੀਸਰਾ ਹਥਿਆਰ ਡਲੀਟ ਕਰਨ ਲਈ ਇੱਕ ਮੌਕਾ ਦੇਣ ਸਬੰਧੀ ਬੇਨਤੀ ਕੀਤੀ ਗਈ ਜਿਸ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਤੁਰੰਤ ਲਾਗੂ ਹੋਣਗੇ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बरेली: करणी सेना और क्षत्रिय सभा ने संयुक्त रूप से किया महाराणा प्रताप की पुण्यतिथि पर कार्यक्रम

Thu Jan 19 , 2023
करणी सेना और क्षत्रिय सभा ने संयुक्त रूप से किया महाराणा प्रताप की पुण्यतिथि पर कार्यक्रम दीपक शर्मा (संवाददाता) बरेली : राष्ट्र नायक महाराणा प्रताप की 426 वीं पुण्यतिथि के मौके पर महाराणा प्रताप मूर्ति स्थल जिला अस्पताल में एक श्रद्धांजलि सभा का आयोजन किया गया। इस अवसर पर सर्वप्रथम […]

You May Like

Breaking News

advertisement