ਜ਼ਿਲਾ ਫਿਰੋਜਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ ਜਿਲਾ ਦੇ ਚੇਅਰਮੈਨ ਡਾ: ਬੀਐਲ ਪਸਰੀਚਾ ਨੇ ਆਪਣੀ ਪੂਰੀ ਟੀਮ ਨਾਲ ਨਵੇਂ ਆਏ ਅਫਸਰਾਂ ਨੂੰ ਜੀ ਆਇਆ ਕਿਹਾ।

ਫਿਰੋਜਪੁਰ 19 ਸਤੰਬਰ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਜਿਲਾ ਫਿਰੋਜਪੁਰ ਐਨਜੀਓ ਕੋਆਰਡੀਨੇਟਰ ਕਮੇਟੀ ਫਿਰੋਜਪੁਰ ਦੇ ਜ਼ਿਲ੍ਹਾ ਚੇਅਰਮੈਨ ਡਾ: ਬੀ ਐਲ ਪਸਰੀਚਾ ਨੇ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਨਵੇਂ ਆਏ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪ ਸਿਖਾ ਸ਼ਰਮਾ, ਆਈਏਐਸ, ਸ਼੍ਰੀ ਅਜੇ ਕੁਮਾਰ ਮਲੂਜਾ, ਡਿਪਟੀ ਇੰਸਪੈਕਟਰ ਆਫ ਜਨਰਲ, ਆਈਪੀਐਸ, ਸ੍ਰੀਮਤੀ ਅਨੁਰਾਧਾ ਪੀਸੀਐਸ ਚੀਫ ਜੁਡੀਸ਼ਅਲ ਮਜਿਸਟਰੇਟ-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਜੀ ਆਇਆਂ ਆਖਿਆ। ਤੇ ਉਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਡਾਕਟਰ ਬੀ ਐਲ ਪਸਰੀਚਾ ਨੇ ਫਿਰੋਜਪੁਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਸ਼ਾਸਨ ਨੂੰ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਜਤਾਇਆ।

ਡਿਪਟੀ ਕਮਿਸ਼ਨਰ ਨੇ ਫਿਰੋਜਪੁਰ ਵਿਚ ਆ ਰਹੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਯਕੀਨ ਦਵਾਇਆ ਅਤੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਨੂੰ ਜਨ ਜਨ ਤੱਕ ਪਹਿਚਾਉਣਾ ਮੇਰੀ ਪਹਿਲੀ ਪ੍ਰਾਓਰਟੀ ਰਹੇਗੀ।

ਮਾਨਯੋਗ ਡਿਪਟੀ ਇੰਸਪੈਕਟਰ ਆਫ ਜਨਰਲ ਨੇ ਕਿਹਾ ਕਿ ਜਿਲੇ ਵਿੱਚੋਂ ਨਸ਼ਾ ਖਤਮ ਕਰਨਾ ਅਤੇ ਲੋਕਾਂ ਦੀ ਜਾਨ ਮਾਲ ਦਾ ਧਿਆਨ ਰੱਖਣਾ, ਕਰਿਮਨਲ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖਸ਼ਿਆ ਜਾਵੇਗਾ ਇਸ ਲਈ ਡਿਵੀਜ਼ਨ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਮਾਨਯੋਗ ਅਨੁਰਾਧਾ ਚੀਫ ਜੁਡੀਸ਼ਲ ਮਜਿਸਟਰੇਟ-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਮੈਂ ਸਰਹੱਦੀ ਹਲਕਿਆਂ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਨਿਵਾਰਨ ਕਰਨ ਲਈ ਐਨਜੀਓ ਦਾ ਸਾਥ ਲੈ ਕੇ ਹਰ ਸੰਭਵ ਪ੍ਰਿਆਸ ਕਰਾਂਗੀ ਅਤੇ ਝਗੜਿਆਂ ਨੂੰ ਲੋਕ ਅਦਾਲਤਾਂ ਵਿੱਚ ਨਿਪਟਾਨ ਦੀ ਪ੍ਰੇਰਨਾ ਦੇਵਾਂਗੀ।

ਸਨਮਾਨਿਤ ਕਰਨ ਸਮੇਂ ਡਾ. ਬੀ.ਐਲ. ਪਸਰੀਚਾ (ਜਿਲਾ ਚੇਅਰਮੈਨ ), ਜੀ.ਐਸ. ਅਨਮੋਲ( ਸੈਕਟਰੀ), ਨਰਿੰਦਰ ਸਿੰਘ (ਬਲਾਕ ਪ੍ਰਧਾਨ ਜੀਰਾ), ਵਿਕਰਮ ਗੁਪਤਾ (ਪੈਟਰਨ ), ਨਰੇਸ਼ ਸ਼ਰਮਾ, ਗੁਰਮੀਤ ਸਿੰਘ , ਸਤਨਾਮ ਸਿੰਘ ਸਿੱਧੂ ,ਨਛੱਤਰ ਸਿੰਘ, ਨੀਰਜ ਢੀਂਗੜਾ ਰਨਧੀਰ ਜੋਸ਼ੀ ਬਲਵਿੰਦਰ ਪਾਲ ਸ਼ਰਮਾ ਬਰਿਜ ਧਵਨ ਜੀ ਐਸ ਮਾਂਗਟ ਕੈਲਾਸ਼ ਸ਼ਰਮਾ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

धर्म क्या है ? डा. महेन्द्र शर्मा।

Thu Sep 19 , 2024
वैद्य पण्डित प्रमोद कौशिक। पानीपत : शास्त्री आयुर्वेदिक अस्पताल के संचालक साहित्य ज्योतिषाचार्य डा. महेन्द्र शर्मा से धर्म पर चर्चा करते हुए डा. शर्मा ने बताया कि धर्म परिवर्तन पर गहन चिंतन हो रहा था कि धर्मांतरण कैसे रुक सकता है। सनातन धर्म से च्युत होना जितना आसान है उतना […]

You May Like

Breaking News

advertisement

call us