ਜੈਕਾਰਿਆਂ ਦੀ ਗੂੰਜ ‘ਚ ਡਾ: ਐੱਸ.ਪੀ ਸਿੰਘ ਓਬਰਾਏ ਨੇ ਰੱਖੇ ਭਾਈ ਮਰਦਾਨਾ ਇੰਟਰਨੈਸ਼ਨਲ ਗੁਰਮਤਿ ਸੰਗੀਤ ਅਕੈਡਮੀ ਅਤੇ ਲੰਗਰ ਹਾਲ ਦੇ ਵਿਸਥਾਰ ਕਰਨ ਦੇ ਨੀਂਹ ਪੱਥਰ

ਜੈਕਾਰਿਆਂ ਦੀ ਗੂੰਜ ‘ਚ ਡਾ: ਐੱਸ.ਪੀ ਸਿੰਘ ਓਬਰਾਏ ਨੇ ਰੱਖੇ ਭਾਈ ਮਰਦਾਨਾ ਇੰਟਰਨੈਸ਼ਨਲ ਗੁਰਮਤਿ ਸੰਗੀਤ ਅਕੈਡਮੀ ਅਤੇ ਲੰਗਰ ਹਾਲ ਦੇ ਵਿਸਥਾਰ ਕਰਨ ਦੇ ਨੀਂਹ ਪੱਥਰ

ਭਾਈ ਮਰਦਾਨਾ ਸੁਸਾਇਟੀ ਨੂੰ 10 ਲੱਖ ਰੁਪਏ ਦੇਣ ਅਤੇ ਹਰ ਮਹੀਨੇ ਰੱਖ ਰਖਾਵ ਲਈ 25 ਹਜਾਰ ਰੁਪਏ ਦੇਣ ਦਾ ਕੀਤਾ ਐਲਾਨ

ਫ਼ਿਰੋਜ਼ਪੁਰ 09 ਜਨਵਰੀ 2023 [ਕੈਲਾਸ਼ ਸ਼ਰਮਾ ਜ਼ਿਲ੍ਹਾ ਪ੍ਰਸ਼ਾਸਨ ਵਾਰਦਾਤਾ]:-

ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਉਪਰਾਲੇ ਸਦਕਾ ਫ਼ਿਰੋਜ਼ਪੁਰ ਵਿਖੇ ਸਥਾਪਤ ਭਾਈ ਮਰਦਾਨਾ ਯਾਦਗਾਰੀ ਹਾਲ ਵਿਖੇ ਬਣਨ ਜਾ ਰਹੀ ਭਾਈ ਮਰਦਾਨਾ ਗੁਰਮਤਿ ਸੰਗੀਤ ਅਕੈਡਮੀ ਅਤੇ ਭਾਈ ਮਰਦਾਨਾ ਯਾਦਗਾਰੀ ਹਾਲ ਦੇ ਵਿਸਥਾਰ ਦਾ ਨੀਂਹ ਪੱਥਰ ਉੱਘੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ
ਡਾ: ਐੱਸ.ਪੀ ਸਿੰਘ ਉਬਰਾਏ ਨੇ ਜੈਕਾਰਿਆਂ ਦੀ ਗੂੰਜ ਵਿਚ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਡਾ: ਓਬਰਾਏ ਨੇ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਗੁਰੂ ਨਾਨਕ ਦੇਵ ਜੀ ਨਾਲ ਲੰਬਾ ਸਮਾਂ ਬਤੀਤ ਕਰਨ ਵਾਲੇ ਰਬਾਬੀ ਭਾਈ ਮਰਦਾਨਾ ਜੀ ਦੀ ਯਾਦਗਾਰ ਬਣਾਉਣ ਅਤੇ ਹਰ ਸਾਲ ਉਨ੍ਹਾਂ ਦੀ ਯਾਦ ਵਿਚ ਅੰਤਰਰਾਸ਼ਟਰੀ ਪੱਧਰ ਦਾ ਕੀਰਤਨ ਦਰਬਾਰ ਕਰਵਾ ਕੇ ਸੁਸਾਇਟੀ ਨਿਸ਼ਚੇ ਹੀ ਸ਼ਲਾਘਾਯੋਗ ਕਾਰਜ ਕਰ ਰਹੀ ਹੈ। ਉਨ੍ਹਾਂ ਸੁਸਾਇਟੀ ਦੇ ਇਸ ਕਾਰਜ ਵਿਚ ਸਹਿਯੋਗ ਦਿੰਦਿਆਂ ਆਪਣੇ ਵਲੋਂ ਯਾਦਗਾਰੀ ਹਾਲ ਦੇ ਵਿਸਥਾਰ ਅਤੇ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਤੀ ਲਈ ਦਸ ਲੱਖ ਰੁਪਏ ਅਤੇ ਯਾਦਗਾਰੀ ਹਾਲ ਦੇ ਰੱਖ ਰਖਾਵ ਲਈ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ। ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਡਾ: ਐੱਸ.ਪੀ ਸਿੰਘ ਓਬਰਾਏ ਵੱਲੋ ਦਿੱਤੇ ਵਿੱਤੀ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ: ਓਬਰਾਏ ਜਿਹੀਆਂ ਮਹਾਨ ਸਖਸ਼ੀਅਤਾਂ ਵਲੋਂ ਖੁੱਲ੍ਹੇ ਦਿਲ ਨਾਲ ਦਿੱਤੇ ਵਿੱਤੀ ਸਹਿਯੋਗ ਸਦਕਾ ਹੀ ਅਜਿਹੇ ਕਾਰਜ ਨੇਪਰੇ ਚੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਭਾਈ ਮਰਦਾਨਾ ਦੀ ਯਾਦ ਵਿਚ ਬਣਨ ਵਾਲੀ ਗੁਰਮਤਿ ਸੰਗੀਤ ਅਕੈਡਮੀ ਵਿਚ ਤੰਤੀ ਸਾਜਾਂ ਜਿਵੇਂ ਰਬਾਬ, ਦਿਲਰੁਬਾ, ਸੰਰਧਾ, ਤਾਨਪੁਰਾ, ਸਿਤਾਰ, ਸਾਰੰਗੀ, ਵਾਇਲਨ, ਤਬਲਾ ਆਦਿ ਦੀ ਸਿਖਲਾਈ ਪ੍ਰੋ: ਸਤਨਾਮ ਸਿੰਘ ਫਿਲੌਰ ਵਾਲਿਆਂ ਵਲੋਂ ਦਿੱਤੀ ਜਾਵੇਗੀ। ਸ: ਭੁੱਲਰ ਵਲੋਂ ਨੇੜੇ ਭਵਿੱਖ ਵਿਚ ਸੁਸਾਇਟੀ ਵਲੋਂ ਰਾਏ ਬੁਲਾਰ ਦੀ ਯਾਦ ਵਿਚ ਯਾਦਗਾਰੀ ਹਾਲ ਦੇ ਨਾਲ ਪਾਰਕ ਬਣਾਉਣ ਦੀ ਯੋਜਨਾ ‘ਤੇ ਪਹਿਲ ਕਰਦਿਆਂ ਡਾ: ਐੱਸ ਪੀ ਸਿੰਘ ਉਬਰਾਏ ਨੇ ਹੋਰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ । ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅਮਰਜੀਤ ਕੌਰ ਛਾਬੜਾ, ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ,ਮੱਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਪ੍ਰੇਮ ਮਨਚੰਦਾ, ਬਲਵਿੰਦਰ ਪਾਲ ਸ਼ਰਮਾ ਪ੍ਰਧਾਨ ਫਿਰੋਜਪੁਰ ,ਤਲਵਿੰਦਰ ਕੌਰ, ਬਿ੍ਜ ਭੂਸ਼ਨ, ਕੰਵਲਜੀਤ ਸਿੰਘ, ਕੈਲਾਸ਼ ਸ਼ਰਮਾ, ਬ੍ਰਿਜ ਭੂਸ਼ਨ ਧਵਨ ਰਣਧੀਰ ਸ਼ਰਮਾ ਆਦਿ ਆਹੁਦੇਦਾਰ ਤੇ ਸੰਗਤਾਂ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अजमेर:स्टेशन रोड के दुकानदारों ने जिला कलेक्टर से की मुलाकात दुकानों को लीज पर कराने की करी माँग

Mon Jan 9 , 2023
ब्यूरो चीफ सैयद हामिद अलीस्टेशन रोड दुकानदारों ने जिला कलकेटर से की मुलाकात दुकानों को अ लीज जमा कराने की कड़ी माँग .प्रशासन शहरों के संग अभियान 2021 के दौरान लघु अवधि लीज / किराया पर व्यवसाय सम्पत्तियों के फ्री होल्ड पट्टे जारी करने व लीज राशि जमा कराने के […]

You May Like

Breaking News

advertisement