ਫਿਰੋਜ਼ਪੁਰ ਦਿਹਾਤੀ ਵਿਖੇ ਏਡੀਸੀ ਮੈਡਮ ਵੱਲੋਂ ਚੋਣ ਜਾਗਰੂਕਤਾ ਸਟੀਕਰ ਜਾਰੀ

ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਫਿਰੋਜ਼ਪੁਰ ਦਿਹਾਤੀ ਵਿਖੇ ਦੂਸਰੀ ਰਿਆਸਲ ਸੰਪੰਨ।

ਫਿਰੋਜ਼ਪੁਰ 19 ਮਈ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਗਾਮੀ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਅੱਜ ਜ੍ਹਿਲਾ ਚੋਣ ਅਫਸਰ ਕਮ-ਡਿਪਟੀ ਕਮੀਸ਼ਨਰ ਫਿਰੋਜਪੁਰ ਰਾਜੇਸ਼ ਧੀਮਾਨ ਆਈ. ਏ.ਐਸ ਦੀ ਅਗਵਾਈ ਵਿੱਚ ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਫਿਰੋਜ਼ਪੁਰ ਡਾ. ਨਿਧੀ ਕੁਮੰਦ ਬੰਬਾਹ ਦੀ ਦੇਖ-ਰੇਖ ਵਿੱਚ ਵਿਧਾਨ ਸਭਾ ਹਲਕਾ 077 ਫਿਰੋਜ਼ਪੁਰ ਦਿਹਾਤੀ ਦੀ ਦੂਸਰੀ ਚੋਣਂ ਰਿਹਰਸਲ ਸੰਪੰਨ ਹੋਈ। ਸਹਾਇਕ ਰਿਟਰਨਿੰਗ ਅਫਸਰ ਡਾ.ਨਿਧੀ ਜੀ ਨੇ ਦੱਸਿਆ ਕਿ ਅੱਜ ਇਸ ਟ੍ਰੇਨਿੰਗ ਵਿੱਚ 292 ਪ੍ਰੀਜਾਡਿੰਗ ਅਫਸਰਾਂ, 292 ਏ.ਪੀ.ਆਰ.ਓ ਅਤੇ 584 ਪੋਲਿੰਗ ਅਫਸਰਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਚਾਰ ਮੈਂਬਰੀ ਟੀਮ ਜਿਨਾਂ ਵਿੱਚ ਇੱਕ ਪੀਆਰਓ ,ਏਪੀਆਰਓ ਅਤੇ ਦੋ ਪੋਲਿੰਗ ਅਫਸਰ ਸ਼ਾਮਿਲ ਹਨ , ਦੇ ਰੂਪ ਵਿੱਚ ਈ.ਵੀ.ਐਮ. ਵੀ.ਵੀ.ਪੈਟ ਬੈਲਟ ਯੂਨਿਟ ਆਦਿ ਨੂੰ ਸੰਚਾਰੂ ਰੂਪ ਵਿੱਚ ਚਲਾਉਣ ਦਾ ਅਭਿਆਸ ਕੀਤਾ। ਉਹਨਾਂ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਇਸ ਡਿਊਟੀ ਨੂੰ ਬੋਝ ਜਾ ਮਜਬੂਰੀ ਨਾ ਸਮਝਦੇ ਹੋਏ ਆਪਣਾ ਲੋਕਤੰਤਰਿਕ ਕੱਰਤਵ ਸਮਝਕੇ ਇਸ ਵਿੱਚ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ।ਸਹਾਇਕ ਰਿਟਰਨਿੰਗ ਅਫਸਰ ਡਾ.ਨਿਧੀ ਵੱਲੋਂ ਇਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਸਟੀਕਰ ਵੀ ਜਾਰੀ ਕੀਤਾ ਗਿਆ ਅਤੇ ਉਹਨਾਂ ਦੱਸਿਆ ਕਿ ਗਰਮੀ ਦੇ ਬਾਵਜੂਦ ਲੋਕਾਂ ਨੂੰ 70% ਤੋਂ ਵੱਧ ਵੋਟਾਂ ਪਵਾਉਣ ਦੇ ਟੀਚੇ ਨੂੰ ਲੈ ਕੇ ਹਰ ਸੰਭਵ ਯਤਨ ਜਾਰੀ ਹਨ । ਇਸ ਮੌਕੇ ਏ ਆਰ ਓ -1 ਕੰਮ ਡੀ ਡੀ ਪੀ ਓ ਜਸਵੰਤ ਵੜੈਚ, ਏ ਆਰ ਓ -2 ਕਮ ਬੀ ਡੀ ਪੀ ਓ ਹਰਕੀਤ ਸਿੰਘ , ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਪ੍ਰਿੰਸੀਪਲ ਚਮਕੌਰ ਸਿੰਘ, ਪ੍ਰਿੰਸੀਪਲ ਸੁਖਵਿੰਦਰ ਸਿੰਘ , ਪ੍ਰਿੰਸੀਪਲ ਮੈਡਮ ਸੁਨੀਤਾ,ਇਲੈਕਸ਼ਨ ਸੈੱਲ ਇੰਨਚਾਰਜ ਜਸਵੰਤ ਸੈਣੀ,ਸਵੀਪ ਕੋਆਰਡੀਨੇਟਰ ਕਮਲ ਸ਼ਰਮਾ , ਸਹਾਇਕ ਸਵੀਪ ਕੋਆਰਡੀਨੇਟਰ ਚਰਨਜੀਤ ਸਿੰਘ ਚਹਿਲ, ਸਹਾਇਕ ਇਲੈਕਸ਼ਨ ਸੈਲ ਇਨਚਾਰਜ ਅੰਗਰੇਜ ਸਿੰਘ,ਲਵਦੀਪ ਸਿੰਘ, ਮਹਿੰਦਰ ਸ਼ੈਲੀ, ਦੀਪਕ ਸੇਤੀਆ, ਚਰਨ ਸਿੰਘ, ਸੰਦੀਪ ਟੰਡਨ ,ਵਰਿੰਦਰ ਪਾਲ ਸਿੰਘ ਅਮਰਜੀਤ ਸਿੰਘ, ਨੀਰਜ ਯਾਦਵ ਵਰਿੰਦਰ ਸਿੰਘ ਆਦਿ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

वैशाख माह की शुक्ल पक्ष की एकादशी पर अमृतवेला प्रभात सोसायटी के सदस्यों की ओर से किया सत्संग

Sun May 19 , 2024
फिरोजपुर 19 मई {कैलाश शर्मा जिला विशेष संवाददाता}= वैशाख माह की शुक्ल पक्ष की एकादशी पर सत्संग तिथि 19 मई। रविवार भजन कीर्तन किया। श्री सचिन नारंग ने गणपती वन्दना कर एकादशी व्रत का महत्व बताते हुए कहा कि एकादशी का व्रत भगवान विष्णु की आराधना को समर्पित होता है। […]

You May Like

advertisement