ਖੇਡਾਂ ਰਾਹੀਂ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ-ਡੀ ਈ ਓ ਚਮਕੌਰ ਸਿੰਘ

ਖੇਡਾਂ ਰਾਹੀਂ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ-ਡੀ ਈ ਓ ਚਮਕੌਰ ਸਿੰਘ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਖਾਂ ਵਿਖੇ ਮਨਾਇਆ ਗਿਆ ਸਾਲਾਨਾ ਖੇਡ ਮੇਲਾ ਅਤੇ ਬਾਲ ਦਿਵਸ

ਫਿਰੋਜ਼ਪੁਰ 15 ਨਵੰਬਰ {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ }:=

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਖਾਂ ਵਿਖੇ ਬਾਲ ਦਿਵਸ ਨੂੰ ਸਾਲਾਨਾ ਖੇਡ ਮੇਲੇ ਦੇ ਤੌਰ ‘ਤੇ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ ।ਜਿਸ ਵਿਚ ਡੀ ਈ ਓ ਸਰਦਾਰ ਚਮਕੌਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਦੌਰਾਨ ਡਿਪਟੀ ਡੀ ਈ ਓ ਸ੍ਰੀ ਕੋਮਲ ਅਰੋਡ਼ਾ ਜੀ ਅਤੇ ਬੀ ਪੀ ਈ ਓ ਸਰਦਾਰ ਇੰਦਰਜੀਤ ਸਿੰਘ ਜੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਡੀ ਈ ਓ ਸਾਹਿਬ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖੇਡਾਂ ਰਾਹੀਂ ਤੁਹਾਡੀ ਊਰਜਾ ਨੂੰ ਬੜੇ ਹੀ ਸੰਜੀਦਾ ਢੰਗ ਨਾਲ ਵਰਤਿਆ ਜਾ ਰਿਹਾ ਹੈ,ਖੇਡਾਂ ਹੀ ਤੁਹਾਡੇ ਸਰੀਰ ਵਿੱਚ ਇੱਕ ਨਵੀਂ ਊਰਜਾ ਅਤੇ ਉੱਜਵਲ ਭਵਿੱਖ ਅਤੇ ਦੀ ਆਸ ਪੈਦਾ ਕਰਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਰੁਪਿੰਦਰ ਕੌਰ ਜੀ ਨੇ ਸੰਬੋਧਨ ਕਰਦਿਆਂ ਇਹ ਦੱਸਿਆ ਕਿ ਸਾਲਾਨਾ ਖੇਡ ਮੇਲੇ ਵਿੱਚ ਅੰਤਰ ਸਦਨ ਮੁਕਾਬਲੇ ਕਰਵਾਏ ਜਾ ਰਹੇ ਹਨ ।ਉਨ੍ਹਾਂ ਨੇ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਤਸ਼ਾਹਿਤ ਕੀਤਾ।ਡਿਪਟੀ ਡੀ ਈ ਓ ਅਤੇ ਬੀਪੀਈਓ ਸਾਹਿਬ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਡਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ
ਹਨ। ਇਸ ਮੌਕੇ ਤੇ ਮੀਡੀਆ ਕੋਆਰਡੀਨੇਟਰ ਕਮਲ ਸ਼ਰਮਾ ,ਬੀ ਐਮ ਸਾਇੰਸ ਗੁਰਪ੍ਰੀਤ ਸਿੰਘ ,ਸਟੈਨੋ ਸੁਖਚੈਨ ਸਿੰਘ ਅਤੇ ਦਿਨੇਸ਼ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।ਇਨਾਮ ਵੰਡਣ ਉਪਰੰਤ ਡੀ ਈ ਓ ਸਾਹਿਬ ਵੱਲੋਂ ਸਕੂਲ ਦਾ ਸਾਲਾਨਾ ਮੈਗਜ਼ੀਨ ਨਵੀਂ ਸਵੇਰ ਦਾ ਦੂਜਾ ਅੰਕ ਜਾਰੀ ਕੀਤਾ ਗਿਆ ।ਇਸ ਉਪਰਾਲੇ ਲਈ ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਰੁਪਿੰਦਰ ਕੌਰ,ਡੀ ਪੀ ਈ ਮਨਦੀਪ ਕੌਰ, ਸੰਪਾਦਕੀ ਕਮੇਟੀ ਦੇ ਮੈਂਬਰ ਮਨਦੀਪ ਕੌਰ ਅਤੇ ਗੁਰਮੀਤ ਸਿੰਘ, ਰਾਜਵਿੰਦਰ ਕੌਰ ਨੀਲਮ ਅਤੇ ਸਮੂਹ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਾਲਾਨਾ ਖੇਡ ਮੇਲੇ ਵਿਚ ਪਿੰਡ ਦੇ ਪਤਵੰਤੇ ਸੱਜਣ ਸ: ਗੁਰਨਾਮ ਸਿੰਘ ਸ਼ੇਰਖਾਂ ,ਪ੍ਰੇਮਜੀਤ ਸਿੰਘ ਨਾਜੂਸ਼ਾਹ ,ਡਾ ਗੁਰਦੀਪ ਸਿੰਘ ਆਦਿ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੌਕੇ ‘ਤੇ ਖੁਸ਼ਵਿੰਦਰ ਕੌਰ ਲੈਕਚਰਾਰ, ਅਮਨਦੀਪ ਕੌਰ, ਸਵਿਤਾ , ਬਲਵਿੰਦਰ ਕੌਰ ,ਮੁਕਤਾ ਗਰੋਵਰ ,ਜਤਿੰਦਰ ਵਰਮਾ ,ਦੀਪਾਲੀ ,ਪੂਜਾ ਮੈਡਮ ,ਰਾਜਵਿੰਦਰ ਕੌਰ ਅੰਗਰੇਜ਼ੀ ਮਿਸਟ੍ਰੈਸ , ਚੇਤਨਾ ,ਜੋਤੀ ਪੁਰੀ ,ਜੋਤੀ ਬਾਲਾ, ਰਾਜਵਿੰਦਰ ਕੌਰ ਐਸ ਐਸ ਮਿਸਟ੍ਰੈਸ, ਜੀਵਨਜੋਤ ਕੌਰ ,ਰੁਪਿੰਦਰ ਕੌਰ ਅਤੇ ਮੋਹਿਤ ਵੀ ਹਾਜ਼ਰ ਸਨ ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कन्नौज: <em>ग्रह कलेश के चलते युवक ने फंदा डालकर दी जान , मचा कोहराम</em>

Tue Nov 15 , 2022
ग्रह कलेश के चलते युवक ने फंदा डालकर दी जान , मचा कोहराम✍️ कन्नौज रिपोर्टर प्रशांत त्रिवेदीकन्नौज । ग्रह कलेश के चलते युवक ने फंदा लगाकर आत्महत्या कर ली । सुबह होने पर घर के बाहर तालाब के किनारे शीशम के पेड़ से लटके होने से देखा तो हड़कंप मच […]

You May Like

Breaking News

advertisement