ਹਲਕਾ ਫਿਰੋਜਪੁਰ ਦਿਹਾਤੀ ਵਿੱਖੇ ਚੌਣਾ ਸਬੰਧੀ ਤਿਆਰੀਆਂ ਸਬੰਧੀ ਮੀਟਿੰਗਡਰ ਰਹਿਤ ਚੌਣਾ ਕਰਵਾਉਣ ਲਈ ਹਰ ਸਭੰਵ ਯਤਨ ਕੀਤਾ ਜਾਵੇਗਾ – ਏ ਡੀ ਸੀ ਡਾ ਨਿਧੀ ਕੁਮੰਦ ਬੰਬਾਹ

ਫਿਰੋਜ਼ਪੁਰ, 05 ਮਾਰਚ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਆਗਾਮੀ ਲੋਕ ਸਭਾ ਚੋਣਾਂ 2024 ਦੇ ਸਨਮੁਖ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੋਣਕਾਰ ਰਜਿਸਟ੍ਰੇਸ਼ਨ ਅਫਸਰ 77 – ਫਿਰੋਜ਼ਪੁਰ ਦਿਹਾਤੀ ( ਅ. ਜਾ ) ਕਮ ਵਧੀਕ ਡਿਪਟੀ ਕਮਿਸ਼ਨਰ (ਜ) ਡਾ ਨਿਧੀ ਕੁਮੰਦ ਬੰਬਾਹ ਦੀ ਦੇਖ ਰੇਖ ਵਿੱਚ ਫਿਰੋਜ਼ਪੁਰ ਦਿਹਾਤੀ 77 ਵਿੱਖੇ ਅੱਜ ਅਗਾਮੀ ਚੌਣਾ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ , ਜਿਸ ਵਿੱਚ ਹਲਕੇ ਦੇ ਸਮੂਹ ਸੈਕਟਰ ਮਜਿਸਟ੍ਰੈਟ ਨੇ ਭਾਗ ਲਿਆ ਅਤੇ ਇਸ ਸਬੰਧੀ ਨੁਕਤੇ ਸਾਂਝੇ ਕੀਤੇ । ਵਧੀਕ ਡਿਪਟੀ ਕਮਿਸ਼ਨਰ (ਜ) ਜੀ ਨੇ ਆਪਣੇ ਸੰਬੋਧਨ ਵਿੱਚ ਡਰ ਰਹਿਤ ਚੌਣਾ ਕਰਵਾਉਣ ਲਈ ਹਰ ਸਭੰਵ ਯਤਨ ਕੀਤੇ ਜਾ ਰਹੇ ਹਨ, ਉਹਨਾਂ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿੱਚ ਬੂਥਾਂ ਦੀ 100 ਪ੍ਰਤੀਸ਼ਤ ਵੈਰੀਫਿਕੇਸ਼ਨ ਅਤੇ ਬੁਨਿਆਦੀ ਸਹੂਲਤਾਂ ਪੂਰੀਆਂ ਹੋਣ ਸਬੰਧੀ, 80+ ਉਮਰ ਵਾਲੇ ਵੋਟਰਾਂ , ਪੀ ਡਬਲਯੂ ਡੀ ਵੋਟਰਾਂ ਦੀ ਸ਼ਨਾਖ਼ਤ , ਚੋਣ ਜ਼ਾਬਤਾ ਦੀ ਪਾਲਣਾ ਲਈ ਪਬਲਿਕ ਪ੍ਰੋਪਰਟੀ ਦੀ ਡਿਫੈਸਮੈਟ ਲਈ ਬਿਲਡਿੰਗਾਂ ਦੀ ਨਿਸ਼ਾਨਦੇਹੀ ਕਰਨ ਸਬੰਧੀ , ਅਜਿਹੇ ਬੂਥ ਦੀ ਸੂਚਨਾ ਜਿੱਥੇ ਕਿਸੇ ਵੀ ਕੰਪਨੀ ਦਾ ਨੈੱਟਵਰਕ ਨਾ ਹੋਵੇ , ਬੀ ਐਲ ਓ ਐਪ ਤੇ ਲੋਗੀਚਿਊਡ ਅਤੇ ਬੂਥ ਦੀ ਫੋਟੋ ਅਪਡੇਟ ਕਰਨ ਸਬੰਧੀ ਏਜੰਡੇ ਤੇ ਵਿਚਾਰ ਸਾਂਝੇ ਕੀਤੇ । ਇਲੈਕਸ਼ਨ ਸੈਲ ਇੰਨਚਾਰਜ ਜਸਵੰਤ ਸੈਣੀ ਅਤੇ ਸਵੀਪ ਕੋਆਡਰੀਨੇਟਰ ਕਮਲ ਸ਼ਰਮਾ ਨੇ ਦੱਸਿਆ ਕਿ ਆ ਰਹੀ ਲੋਕ ਸਭਾ ਚੌਣਾ ਵਿੱਚ ਜ਼ਿਲ੍ਹਾ ਚੌਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਆਈ ਏ ਐਸ਼ ਅਤੇ ਏ ਡੀ ਸੀ ਮੈਡਮ ਨੇ ਖਾਸ ਤੌਰ ਤੇ ਇਹ ਹਦਾਇਤ ਜਾਰੀ ਕੀਤੀ ਹੈ ਕਿ ਜਿਹੜੇ ਵੀ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਡਿਊਟੀ ਚੋਣ ਅਮਲੇ ਵਿੱਚ ਆਉਂਦੀ ਹੈ , ਉਹ ਡਿਊਟੀ ਕਟਵਾਉਣ ਦਫਤਰ ਵਿੱਚ ਨਾ ਆਉਣ ਅਤੇ ਸਮਰਪਿਤ ਹੋ ਇਹ ਡਿਊਟੀ ਨਿਭਾਉਣ । ਇਸ ਮੀਟਿੰਗ ਵਿੱਚ ਸੈਕਟਰ ਅਫਸਰ ਕਮਲ ਗੋਇਲ,ਵਰਿੰਦਰ ਸਿੰਘ, ਦੀਪਕ ਕੁਮਾਰ, ਅਵਤਾਰ ਸਿੰਘ, ਉਪਿੰਦਰ ਸਿੰਘ , ਸਤਵਿੰਦਰ ਸਿੰਘ , ਸੰਜੀਵ ਗੁਪਤਾ , ਗੁਰਸਿਮਰਨ ਸਿੰਘ , ਨੀਰਜ ਸ਼ਰਮਾ
ਪ੍ਰਿੰਸੀਪਲ ਅਨਕੂਲ ਪੰਛੀ , ਸੁਖਵੰਤ ਸਿੰਘ, ਗੁਰਮੀਤ ਸਿੰਘ, ਵਿਕਰਮ ਸਿੰਘ, ਅਰਸ਼ਦੀਪ ਸਿੰਘ ਰਸ਼ਪਿੰਦਰ ਸਿੰਘ , ਗੁਰਵੰਤ ਸਿੰਘ, ਗੁਰਮੀਤ ਸਿੰਘ ਨੇ ਭਾਗ ਲਿਆ
ਇਸ ਮੌਕੇ ਚੌਣ ਤਹਿਸੀਲਦਾਰ ਚਾਂਦ ਪ੍ਰਕਾਸ਼, ਜ਼ਿਲ੍ਹਾ ਸਵੀਪ ਕੋਆਰਡੀਨੇਟਰ ਸਤਿੰਦਰ ਸਿੰਘ , ਚੌਣ ਕਾਨੂੰਗੋ ਮੈਡਮ ਗਗਨ, ਸਵੀਪ ਕੋਆਰਡੀਨੇਟਰ ਲਖਵਿੰਦਰ ਸਿੰਘ, ਅੰਗਰੇਜ ਸਿੰਘ , ਪ੍ਰੋਗਰਾਮਰਰ ਤ੍ਰਲੋਚਨ ਸਿੰਘ, ਪੀਪਲ ਸਿੰਘ, ਸੁਖਚੈਨ ਸਿੰਘ , ਹਿਮਾਂਸ਼ੂ, ਸਨੀ ਸੈਨ, ਸੁਨੀਲ ਕੁਮਾਰ, ਰਾਜਿੰਦਰ ਕੁਮਾਰ , ਆਦਿ ਹਾਜ਼ਰ ਸਨ।

Read Article

VVNEWS वैशवारा

Leave a Reply

Please rate

Your email address will not be published. Required fields are marked *

Next Post

महाशिवरात्रि के उपलक्ष में प्राचीन श्री शिवालय मंदिर फिरोजपुर की ओर से विशाल शोभा यात्रा बड़े हर्षोउल्लास से निकाली गई

Tue Mar 5 , 2024
फिरोजपुर 05 मार्च {कैलाश शर्मा जिला विशेष संवाददाता}= प्राचीन श्री शिवालय मंदिर जीरा गेट फिरोजपुर शहर की ओर से महाशिवरात्रि के उपलक्ष में मंदिर प्रांगण में 18 फरवरी से शुरू किया गया सभी धार्मिक व सामाजिक संस्थाओं के सहयोग से महामृत्युंजय महायज्ञ एवं ओम नमः शिवाय के एक करोड़ जाप […]

You May Like

Breaking News

advertisement