ਬੱਸ ਅੱਡਾ ਫਿਰੋਜ਼ਪੁਰ ਚਾਲੂ ਹੋ ਗਿਆ ਹੈ ਪਰ ਨਹੀਂ ਦੇ ਬਰਾਬਰ ਆ ਰਹੀਆਂ ਪ੍ਰਾਈਵੇਟ ਬੱਸਾਂ

ਬੱਸ ਅੱਡਾ ਫਿਰੋਜ਼ਪੁਰ ਚਾਲੂ ਹੋ ਗਿਆ ਹੈ ਪਰ ਨਹੀਂ ਦੇ ਬਰਾਬਰ ਆ ਰਹੀਆਂ ਪ੍ਰਾਈਵੇਟ ਬੱਸਾਂ

ਫਿਰੋਜ਼ਪੁਰ 25 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}:=

ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਚਾਲੂ ਹੋ ਗਿਆ ਹੈ, ਲੇਕਿਨ ਅਜੇ ਤਕ ਪ੍ਰਾਈਵੇਟ ਬੱਸਾਂ ਨਾ ਦੇ ਬਰਾਬਰ ਅੱਡੇ ਅੰਦਰ ਆ ਰਹੀਆਂ ਹਨ। ਜਦ ਕਿ ਰੋਡਵੇਜ਼ ਦੀਆਂ 159 ਬਸਾਂ ਅਤੇ ਪ੍ਰਾਈਵੇਟ ਸਿਰਫ 22 ਬੱਸਾਂ ਹੀ ਮਿਤੀ 24 ਨਵੰਬਰ ਨੂੰ ਬੱਸ ਅੱਡੇ ਅੰਦਰ ਆਈਆਂ ਸਨ। ਅੱਜ ਵੀ ਤਕਰੀਬਨ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਫਿਰੋਜ਼ਪੁਰ ਬੱਸ ਅੱਡੇ ਤੋਂ ਚਲੀਆਂ ਅਤੇ ਆਈਆਂ ਹਨ। ਪਰ ਪ੍ਰਾਈਵੇਟ ਬੱਸਾਂ ਵਾਲਿਆਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਸਿਰਫ 15-20 ਬੱਸਾਂ ਹੀ ਫਿਰੋਜ਼ਪੁਰ ਦੇ ਬੱਸ ਅੱਡੇ ਵਿੱਚ ਆਈਆਂ ਹਨ। ਜਿਸ ਨਾਲ ਰਿਕਸ਼ੇ ਵਾਲੇ, ਆਟੋ ਵਾਲੇ, ਚਾਹ ਪਾਣੀ ਦੀਆਂ ਦੁਕਾਨਾਂ ਵਾਲੇ ਖੁਸ਼ ਹਨ। ਉਨ੍ਹਾਂ ਨੂੰ ਨਵੇਂ ਸਿਰੇ ਤੋਂ ਰੁਜ਼ਗਾਰ ਮਿਲ ਗਿਆ ਹੈ। ਬਲਵਿੰਦਰ ਪਾਲ ਸ਼ਰਮਾ, ਮਲਕੀਤ ਚੰਦ ਪਾਸੀ, ਓਮ ਪ੍ਰਕਾਸ਼, ਬਲਬੀਰ ਸਿੰਘ ਰੋਡਵੇਜ਼ ਦੇ ਰਿਟਾਇਰਡ ਮੁਲਾਜ਼ਮਾਂ ਨੇ ਦੱਸਿਆ ਕਿ ਪਨਬਸ ਵਰਕਰਾਂ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿੱਪੂ ਪ੍ਰਧਾਨ ਜਤਿੰਦਰ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ, ਮੁਖਪਾਲ ਸਿੰਘ ਸਕੱਤਰ, ਹਰਪ੍ਰੀਤ ਸਿੰਘ ਸੋਢੀ (ਚੇਅਰਮੈਨ) ਪੰਜਾਬ ਰੋਡਵੇਜ ਫਿਰੋਜ਼ਪੁਰ ਡਿਪੂ ਦੇ ਸੰਘਰਸ਼ ਨਾਲ ਸ੍ਰੀ ਅਮਿਤ ਅਰੋੜਾ ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਸ: ਨਛੱਤਰ ਸਿੰਘ ਗਿੱਲ ਟ੍ਰੈਫਿਕ ਮੈਨੇਜਰ ਫਿਰੋਜ਼ਪੁਰ ਦੇ ਸਹਿਯੋਗ ਨਾਲ ਬੱਸ ਅੱਡਾ ਫਿਰੋਜ਼ਪੁਰ ਸ਼ਹਿਰ ਚਾਲੂ ਹੋ ਚੁੱਕਾ ਹੈ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कन्नौज: सप्ताहिक ज्ञान यज्ञ के वाद भंडारे का आयोजन , भक्तों की उमड़ी भीड़ , चखा प्रसाद

Sat Nov 26 , 2022
सप्ताहिक ज्ञान यज्ञ के वाद भंडारे का आयोजन , भक्तों की उमड़ी भीड़ , चखा प्रसाद✍️कन्नौज । जनपद कन्नौज के गागेमऊ गांव मे चल रही श्रीमद्भागवत कथा के विश्राम दिवस के बाद विशाल भंडारे का आयोजन किया गया। श्रीमद् भागवत कथा विश्राम दिवस के बाद भंडारे का आयोजन हुआ। भक्तों […]

You May Like

Breaking News

advertisement