ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਭਗਤੀ ਭਜਨ ਗਰੁੱਪ ਵੱਲੋਂ ਹਾਰਮਨੀ ਆਯੁਰਵੈਦਿਕ ਕਾਲਜ ਵਿਖੇ ਕਾਰਤਿਕ ਮਾਸ ਦੇ ਸ਼ੁਕਲਪਕਸ਼ ਦੀ ਅਸ਼ਟਮੀ ਦਾ ਕੀਤਾ ਗਿਆ ਕੀਰਤਨ

ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਭਗਤੀ ਭਜਨ ਗਰੁੱਪ ਵੱਲੋਂ ਹਾਰਮਨੀ ਆਯੁਰਵੈਦਿਕ ਕਾਲਜ ਵਿਖੇ ਕਾਰਤਿਕ ਮਾਸ ਦੇ ਸ਼ੁਕਲਪਕਸ਼ ਦੀ ਅਸ਼ਟਮੀ ਦਾ ਕੀਤਾ ਗਿਆ ਕੀਰਤਨ

ਫਿਰੋਜਪੁਰ 22 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਹਾਰਮਨੀ ਆਯੂਰਵੈਦਿਕ ਕਾਲਜ ਵਿਖੇ ਕਾਤ੍ਰਿਕ ਮਾਸ ਦੇ ਸ਼ੁਕਲਪਕਸ਼ ਦੀ ਅਸ਼ਟਮੀ ਦਾ ਕੀਰਤਨ ਭਗਤੀ ਭਜਨ ਗਰੁੱਪ ਵੱਲੋ ਕੀਤਾ ਗਿਆ । ਇਹ ਕੀਰਤਨ ਭਗਤੀ ਭਜਨ ਗਰੁੱਪ ਵੱਲੋ ਸਨਾਤਨ ਧਰਮ ਦੇ ਪ੍ਰਚਾਰ ਲਈ ਕੀਤੇ ਜਾਦੇ ਹਨ। ਇਹ ਸਾਲ ਦਾ 11 ਵਾਂ ਮਹੀਨੇਵਾਰ ਕੀਰਤਨ ਸੀ। ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਵੱਲੋ ਭਜਨ ਗਾਇਨ ਕੀਤੇ ਗਏ। ਯੁਗੇਸ਼ ਬਾਂਸਲ (ਡਾਇਰੈਕਟਰ ਹਾਰਮਨੀ ਆਯੂਰਵੈਦਿਕ ਕਾਲਜ) ਵੱਲੋਂ ਜੋਤ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼੍ਰੀ ਧਰਮਪਾਲ ਬਾਂਸਲ ਵੱਲੋਂ ਸ੍ਰੀ ਗਣੇਸ਼ ਵੰਧਨਾ ਦਾ ਗਾਇਨ ਕੀਤਾ ਗਿਆ । ਭਗਤੀ ਭਜਨ ਗਰੁੱਪ ਵੱਲੋ ਸਨਾਤਨ ਧਰਮ ਦੇ ਪ੍ਰਚਾਰ ਲਈ ਸਮੇ-ਸਮੇ ਤੇ ਉਪਰਾਲੇ ਕੀਤੇ ਜਾਦੇ ਹਨ। ਜਿਸ ਨਾਲ ਲੋਕਾ ਦੇ ਮਨਾ ਵਿੱਚ ਭਗਤੀ ਭਾਵਨਾ ਪੈਦਾ ਕੀਤੀ ਜਾ ਸਕੇ।
ਸ਼੍ਰੀ ਧਰਮਪਾਲ ਬਾਂਸਲ ਵੱਲੋਂ ਸਨਾਤਨ ਧਰਮ ਦੇ ਪ੍ਰਚਾਰ ਲਈ ਇੱਕ ਯੂ- ਟਿਊਬ ਚੈਨਲ ਡੀ.ਪੀ.ਲਾਇਫ ਵੀ ਚਲਾਇਆ ਜਾ ਰਿਹਾ ਹੈ। ਜਿਸ ਤੋ ਹੋਣ ਵਾਲੀ ਕਮਾਈ ਨੂੰ ਗਰੀਬ ਬੱਚਿਆ ਦੀ ਪੜ੍ਹਾਈ ਲਈ ਵਰਤਿਆ ਜਾਦਾ ਹੈ। ਇਸ ਪ੍ਰੋਗਰਾਮ ਦੀ ਨਾਮੀਗ੍ਰਾਮੀ ਹਸਤੀਆ ਸੰਜੀਵ ਗੁਪਤਾ, ਵਿਨੋਦ ਮਲਹੋਤਰਾ, ਰਾਜੇਸ਼ ਧਵਨ, ਡਾਂ ਸੰਜੀਵ ਤਹਿਅਨ, ਡਾਂ ਅਨੂ ਤਹਿਅਨ, ਹਰੀਸ਼ ਮੋਂਗਾ, ਅਸ਼ੋਕ ਗਰਗ, ਮੁਕੇਸ਼ ਗੋਇਲ, ਹੇਮਤ ਸਿਆਲ, ਪਰਮਿੰਦਰ ਸਿੰਘ, ਰਕੇਸ਼ ਪਾਠਕ, ਗੌਰਵ ਅਨਮੋਲ, ਕਿਰਨ ਬਾਂਸਲ, ਪ੍ਰਿਯੰਕਾ ਬਾਂਸਲ (CA), ਪ੍ਰਾਸ਼ੀ ਅਗਰਵਾਲ, ਸੁਖਵਿੰਦਰ ਕੌਰ, ਸੰਗੀਤਾ ਹਾਂਡਾ, ਸੁਨੀਤਾ ਗੋਇਲ, ਉਰਮਲ ਗਰਗ ਆਦਿ ਸ਼ਾਮਿਲ ਹੋਏ। ਸਾਰੀ ਸੰਗਤ ਵੱਲੋ ਭਜਨਾ ਦਾ ਖੂਬ ਆਨੰਦ ਮਾਣਿਆ ਗਿਆ ਅਤੇ ਇਸ ਤੋ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ। 

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

उत्तराखंड: माननीय मुलायम सिंह यादव जी की 85 वी जयंती पर विचार गोष्ठी का आयोजन हुआ,

Wed Nov 22 , 2023
वी वी न्यूज आज दिनाँक 22-11-23 को समाजवादी पार्टी के राष्ट्रीय आहवान परसमाजवादी पार्टी के संस्थापक देश के पूर्व रक्षा मंत्री,व ३ बार के उत्तर प्रदेश के मुख्य मंत्री निवर्तमान में लोकसभा सांसद रहे स्वo माननीय मुलायम सिंह यादव जी की 85वीं जयंती पर उत्तराखण्ड समाजवादी पार्टी के प्रदेश प्रभारी […]

You May Like

advertisement