ਅਰੋੜਾ ਮਹਾਂਸਭਾ ਇਸਤਰੀ ਵਿੰਗ, ਫ਼ਿਰੋਜ਼ਪੁਰ ਦਾ ਗਠਨ–ਰਜਨੀ ਜੱਗਾ ਗੋਕਲਾਨੀ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ

(ਪੰਜਾਬ) ਫ਼ਿਰੋਜ਼ਪੁਰ, 05 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=:

ਅਰੋੜਾ ਮਹਾਂਸਭਾ ਇਸਤਰੀ ਵਿੰਗ, ਫ਼ਿਰੋਜ਼ਪੁਰ ਦਾ ਗਠਨ ਅੱਜ ਹਰੀਸ਼ ਵੈਜੀਟੇਰੀਅਨ ਵਿਖੇ ਬਹੁਤ ਹੀ ਉਤਸ਼ਾਹ ਅਤੇ ਭਰਪੂਰ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਅਰੋੜਾ ਪਰਿਵਾਰ ਦੇ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਸਮਾਜ ਦੇ ਮਾਣਯੋਗ ਸੱਜਣ ਹਾਜ਼ਰ ਰਹੇ।

    ਸਮਾਗਮ ਦੌਰਾਨ ਸਰਬਸੰਮਤੀ ਨਾਲ ਸ਼੍ਰੀਮਤੀ ਰਜਨੀ (ਜੱਗਾ) ਗੋਕਲਾਨੀ ਨੂੰ ਅਰੋੜਾ ਮਹਾਂਸਭਾ ਇਸਤਰੀ ਵਿੰਗ, ਫ਼ਿਰੋਜ਼ਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸਤਰੀ ਵਿੰਗ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ।

 ਇਸ ਮੌਕੇ ਬੋਲਦਿਆਂ ਹਾਜ਼ਰ ਆਗੂਆਂ ਨੇ ਕਿਹਾ ਕਿ ਰਜਨੀ ਜੱਗਾ ਗੋਕਲਾਨੀ ਕਿਸੇ ਵੀ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲੰਬੇ ਸਮੇਂ ਤੋਂ ਸਿੱਖਿਆ, ਸਮਾਜ ਸੇਵਾ ਅਤੇ ਸਮਾਜਿਕ ਸਰਗਰਮੀਆਂ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀ ਨਿਸ਼ਠਾ, ਸੇਵਾ ਭਾਵਨਾ ਅਤੇ ਲੀਡਰਸ਼ਿਪ ਨੂੰ ਦੇਖਦੇ ਹੋਏ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

  ਆਪਣੇ ਸੰਬੋਧਨ ਵਿੱਚ ਰਜਨੀ ਜੱਗਾ ਗੋਕਲਾਨੀ ਨੇ ਅਰੋੜਾ ਮਹਾਂਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਭਰੋਸੇ 'ਤੇ ਪੂਰੀ ਤਰ੍ਹਾਂ ਖਰਾ ਉਤਰਨ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਇਸਤਰੀ ਵਿੰਗ ਨੂੰ ਹੋਰ ਮਜ਼ਬੂਤ ਬਣਾਉਣ, ਮਹਿਲਾਵਾਂ ਨੂੰ ਸਮਾਜ ਸੇਵਾ ਨਾਲ ਜੋੜਨ ਅਤੇ ਅਰੋੜਾ ਪਰਿਵਾਰ ਨੂੰ ਹਰ ਸਮਾਜਿਕ, ਸੱਭਿਆਚਾਰਕ ਅਤੇ ਸੇਵਾ ਕਾਰਜ ਵਿੱਚ ਅੱਗੇ ਲੈ ਕੇ ਜਾਣ ਲਈ ਪੂਰੀ ਟੀਮ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।

   ਇਸ ਮੌਕੇ ਸਤੀਸ਼ ਅਰੋੜਾ,ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਢੀਂਗਰਾ ਐਡਵੋਕੇਟ ਜਨਰਲ ਸਕੱਤਰ ਅਰੋੜਾ ਮਹਾਸਭਾ ਪੰਜਾਬ ਅਰੋੜਾ ਮਹਾਸਭਾ ਪੰਜਾਬ ਪ੍ਰਧਾਨ, ਤਿਲਕ ਰਾਜ ਅਰੋੜਾ ਪ੍ਰਧਾਨ ਅਰੋੜਾ ਮਹਾ ਸਭਾ ਫ਼ਿਰੋਜ਼ਪੁਰ ਸਿਟੀ), ਸ਼੍ਰੀ ਅਸ਼ੋਕ ਪਸਰੀਚਾ (ਚੇਅਰਮੈਨ, ਅਰੋੜਾ ਮਹਾਂਸਭਾ ਜ਼ਿਲ੍ਹਾ ਫ਼ਿਰੋਜ਼ਪੁਰ), ਐਡਵੋਕੇਟ ਗਗਨ ਗੋਕਲਾਨੀ ਸ਼ਿਵਾਨੀ ਗੋਕਲਾਨੀ  ਗਿਆਨ ਗੋਕਲਾਨੀ  ਮੀਨਾ ਕੁਮਾਰੀ 

ਸੋਨੂ ਨੀਲਮ ਸਵੀਟ ਬਾਲਾ ਪਾਇਲ ਵੀਰਮ ਬਾਲਾ ਜੀ ਬੈਂਕ ਮੈਨੇਜਰ,ਅਦਿਤੀ ,ਬੱਬਰ ਜੀ ਐਡਵੋਕੇਟ ਰਾਜਗਗਨ ਗੋਕਲਾਨੀ ਅਤੇ ਨੀਵ ਗਗਨ ਗੋਕਲਾਨੀ ਅਰੋੜਾ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ।

 ਸਭ ਨੇ ਸ਼੍ਰੀਮਤੀ ਰਜਨੀ ਜੱਗਾ ਗੋਕਲਾਨੀ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਤਰੱਕੀ ਕਰਨ ਦੀਆਂ ਦੁਆਵਾਂ ਦਿੱਤੀਆਂ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

You May Like

Breaking News

advertisement