ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ੍ਰੀ ਧਰਮਪਾਲ ਬਾਂਸਲ ਵੱਲੋਂ ਵੈਨਕੂਵਰ (ਕੈਨੇਡਾ) ਦੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿੱਚ ਸਨਾਤਨ ਧਰਮ ਦਾ ਪ੍ਰਚਾਰ ਕੀਤਾ ਅਤੇ ਭਜਨ ਗਾਏ

ਫਿਰੋਜਪੁਰ 11 ਜੁਲਾਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}=

ਭਗਤੀ ਭਜਨ ਗਰੁੱਪ ਦੇ ਸੰਸਥਾਪਕ ਸ਼੍ਰੀ ਧਰਮਪਾਲ ਬਾਂਸਲ ਜੀ (ਡਾਇਰੈਕਟਰ ਐੱਸ.ਬੀ.ਐੱਸ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਫਿਰੋਜ਼ਪੁਰ) ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀਆ ਜਾ ਰਹੀਆ ਗਤੀਵਿਧੀਆ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵੈਨਕੂਵਰ ਕਨੈਡਾ ਵਿਖੇ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਏ।ਉਥੇ ਉਨਾ ਵੱਲੋ ਕੀਰਤਨ ਕੀਤਾ ਗਿਆ ਅਤੇ ਵਖ ਵਖ ਭਜਨ ਗਾ ਕੇ ਆਈਆ ਹੋਈਆ ਸੰਗਤਾ ਨੂੰ ਪ੍ਰਭੂ ਭਗਤੀ ਦੇ ਨਾਲ ਜੋੜਿਆ ਗਿਆ।ਸਨਾਤਨ ਧਰਮ ਦੇ ਅਨੁਸਾਰ ਆਪਣੇ ਆਪਣੇ ਪਰਿਵਾਰਾ ਵਿਚ ਹਰ ਉਤਸਵ ਮਨਾਉਣ ਵਾਸਤੇ ਪ੍ਰੇਰਿਤ ਕੀਤਾ ਅਤੇ ਹਰ ਪਰਿਵਾਰ ਨੂੰ ਆਪਣੀਆ ਆਉਣ ਵਾਲੀਆ ਪੀੜੀਆ ਨੂੰ ਆਪਣੇ ਧਰਮ ਦੇ ਨਾਲ ਜੋੜਨ ਵਾਸਤੇ ਵੀ ਜਾਗਰੂਕ ਕੀਤਾ।ਸੰਗਤਾ ਵਲੋ ਬਹੁਤ ਹੀ ਉਤਸ਼ਾਹ ਨਾਲ ਭਜਨ ਕੀਰਤਨ ਦਾ ਆਨੰਦ ਮਾਣਿਆ ਅਤੇ ਮੰਦਿਰ ਕਮੇਟੀ ਦੇ ਮੁੱਖੀ ਸ਼੍ਰੀ ਸਤਪਾਲ ਸ਼ਰਮਾ ਅਤੇ ਪੁਜਾਰੀ ਜੀ ਵੱਲੋ ਸ਼੍ਰੀ ਧਰਮਪਾਲ ਬਾਂਸਲ ਜੀ ਨੂੰ ਮਾਤਾ ਦੀ( ਲਾਲ ਚੁੰਨੀ) ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾ ਵਲੋ ਸ਼੍ਰੀ ਧਰਮਪਾਲ ਬਾਂਸਲ ਜੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਸ਼੍ਰੀ ਧਰਮਪਾਲ ਬਾਂਸਲ ਜੀ ਸਮਾਜਿਕ ਅਤੇ ਪਰਿਵਾਰਕ ਰੁਝੇਵਿਆਂ ਦੇ ਨਾਲ ਸਨਾਤਨ ਧਰਮ ਦ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਕਰ ਰਹੇ ਹਨ ਇਦਾ ਦੀਆ ਸਖਸ਼ੀਅਤਾ ਬਹੁਤ ਘੱਟ ਮਿਲਦੀਆਂ ਹਨ ਅਤੇ ਬਾਂਸਲ ਜੀ ਨੂੰ ਅਸ਼ੀਰਵਾਦ ਦਿੱਤਾ ਕਿ ਉਹ ਐਸੇ ਤਰਾ ਆਪਣੀ ਕੋਸ਼ਿਸ਼ ਨੂੰ ਜਾਰੀ ਰੱਖਣ।ਇਸ ਮੌਕੇ ਤੇ ਉਹਨਾ ਦੇ ਬੇਟਾ ਸ਼੍ਰੀ ਤਜਿੰਦਰ ਬਾਂਸਲ ਜੀ ਅਤੇ ਉਹਨਾ ਦੀ ਧਰਮ ਪਤਨੀ ਸ਼੍ਰੀਮਤੀ ਕਿਰਨ ਬਾਂਸਲ ਵੀ ਸ਼ਾਮਿਲ ਹੋਏ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

दिव्या ज्योति जागृती संस्थान द्वारा आयोजित श्री शिव कथा के दूसरे दिवस में श्री शिव महिमा का किया गया बखान

Fri Jul 12 , 2024
फिरोजपुर 11 जुलाई {कैलाश शर्मा जिला विशेष संवाददाता}= दिव्य ज्योति जाग्रति संस्थान के द्वारा श्री शिव कथा का आयोजन किया गया । जिसमें सर्व श्री आशुतोष महाराज जी की शिष्य साध्वी सौम्या भारती ने बताया कि माता सती ने अपने आपको यज्ञ में भस्मीभूत कर दिया। परंतु उससे पहले वह […]

You May Like

Breaking News

advertisement