ਫਿਰੋਜਪੁਰ 27 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸਵਤੰਤਰਤਾ ਸੈਨਾਨੀ ਸ਼ੀ੍ ਸੱਤਿਆ ਪਾਲ ਬਾਗੀ ਯਾਦਗਾਰੀ ਪਾਰਕ ਸਾਂਝਾ ਗਰੁੱਪ ਤੇ ਹਾ ਹਾ ਬੀ ਹੈਪੀ ਗਰੁੱਪ, ਸਾਇਕਲਿੰਗ ਤੇ ਯੋਗਾ ਵਿੰਗ ਨੇ ਮਿਊਂਸੀਪਲ ਕਮੇਟੀ, ਅਧਿਕਾਰੀਆਂ ਦਾ ਧੰਨਵਾਦ ਕੀਤਾ, ਜਿੰਨਾ ਦੇ ਹੁਕਮਾਂ ਨਾਲ ਬਾਗੀ ਪਾਰਕ ਦੇ ਨੇੜੇ ਬਣੇ ਕੂੜਾਦਾਨ ਨੂੰ ਕਿਸੇ ਦੂਜੀ ਜਗਾ ਸ਼ਿਫਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤਾਂਕਿ ਪਾਰਕ ਦੀ ਚੰਗੀ ਸਿਹਤ ਦੇ ਮਕਸੱਦ ਲਈ ਵਰਤੋਂ ਹੋ ਸਕੇ, ਗਰੁੱਪ ਦੇ ਕੋਆਰਡੀਨੇਟਰ ਸ੍ਰੀ ਦੇਵਰਾਜ ਖੁੱਲਰ ਨੇ ਦੱਸਿਆ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਪਰਿਵਾਰ ਹੁਣ ਵੀ ਚੋਰੀ ਛਿਪੇ, ਕੂੜੇ ਦੇ ਪੈਕਟ, ਢੇਰੀਆਂ, ਸਟੱਣ ਚ ਆਪਨੀ ਸ਼ਾਨ ਸਮੱਝ, ਲੋਕ ਹਿੱਤ ਮੁਹਿਮ ਚ ਅੜਚਨ ਬਣ ਰਹੇ ਹਨ। ਉਨਾਂ ਨੇ ਸੰਬਧਿਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਊਹ , ਲਾਪਰਵਾਹ ਕੂੜਾ, ਰੇਹੜੀ , ਰਿਕਸ਼ਾ ਵਾਲੀਆਂ ਨੂੰ ਤਾੜਨਾ ਕਰਨ। ਸ਼ੀ੍ ਗੁਲਾਬ ਸਿੰਘ ਮੁੱਖੀ, ਪਾਰਕ ਲੋਕ ਗਰੁੱਪ ਵਲੋਂ, ਸੰਬਧਿਤ ਅਧਿਕਾਰੀਆਂ ਦਾ ਲੋਕ ਹਿੱਤ ਪ੍ਤੀ ਸੁਚਾਰੂ ਸੋਚ ਲਈ ਧੰਨਵਾਦ ਕਰਦੇ, ਇੱਸ ਕੂੜਾ ਡੰਪ ਸਥਾਨ ਨੂੰ ਸਾਫ ਕਰਵਾਇਆ ਜਾਣ ਦੀ ਬੇਨਤੀ ਕੀਤੀ ਤਾਂਕਿ ਇਸ ਸਥਾਨ ਦੀ ਵਰਤੋਂ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਦਰਖੱਤ ਲਾਕੇ, ਵਾਤਾਵਰਨ ਸੁਧਾਰ ਚ ਸਹਿਯੋਗ ਕੀਤਾ ਜਾ ਸਕੇ।