ਡੀ.ਸੀ. ਦਫਤਰ ਫਿਰੋਜ਼ਪੁਰ ਕਾਮਿਆਂ ਵੱਲੋਂ ਪੰਜਾਬ ਸਰਕਾਰ ਵਿੱਰੁਧ ਕੀਤੀ ਗਈ ਗੇਟ ਰੈਲੀ

ਫਿਰੋਜ਼ਪੁਰ 23 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ}:=

ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ.ਦਫਤਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਦਫਤਰ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ ਅਤੇ ਸਬ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਦੇ ਕਰਮਚਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਵਿਰੁੱਧ ਆਪਣੀ ਜਾਇਜ਼ ਮੰਗਾਂ ਸਬੰਧੀ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼੍ਰੀ ਸੋਨੂੰ ਕਸ਼ਯਪ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ 30 ਸਾਲ ਪੁਰਾਣੇ ਨਾਰਮਜ ਅਨੁਸਾਰ ਹਾਲੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ ਅਤੇ ਸਬ ਤਹਿਸੀਲ ਦਫਤਰਾਂ ਵਿੱਚ ਅਸਾਮੀਆਂ ਦੀ ਰਚਨਾ ਨਾ ਕੀਤੀ ਗਈ ਹੈ। ਜਿਸ ਕਾਰਨ ਦਫਤਰਾਂ ਵਿੱਚ ਵੱਧ ਰਹੇ ਕੰਮਾਂ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵਿੱਚ ਲੋਕਾਂ ਨੂੰ ਸਹੁਲਤਾ ਦੇਣ ਵਿੱਚ ਮੁਲਾਜਮਾਂ ਨੂੰ ਪਰੇਸ਼ਾਨੀ ਆ ਰਹੀ ਹੈ। ਕਰਮਚਾਰੀਆਂ ਪਾਸ ਕੰਮ ਵਧੇਰੇ ਹੋਣ ਕਰਕੇ ਮੁਲਾਜਮਾ ਦੀ ਸਮਾਜਿਕ ਅਤੇ ਪਰਿਵਾਰਕ ਜਿੰਮੇਵਾਰੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਸਰਕਾਰ ਵੱਲੋਂ ਯੂਨੀਅਨ ਨਾਲ ਕੀਤੀਆਂ ਪਹਿਲੀਆਂ ਮੀਟਿੰਗਾਂ ਵਿੱਚ ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਤੇ ਵੀ ਕੋਈ ਪੱਤਰ/ਨੋਟੀਫਿਕੇਸ਼ਨ ਜਾਰੀ ਨਾ ਕੀਤੇ ਗਏ ਹਨ। ਜਿਸ ਕਾਰਨ ਹੁਣ ਮੁਲਾਜ਼ਮਾਂ ਵਿੱਚ ਰੋਸ ਹੈ ਅਤੇ ਮੁਲਾਜ਼ਮ ਸੰਘਰਸ਼ ਦੀ ਰਾਹ ਪੈਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲਾ ਛਮਾਹੀ ਮਹਿੰਗਾਈ ਭੱਤਾ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਪਹਿਲਾ ਜਾਰੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਕੋਈ ਬਕਾਇਆ ਅਦਾ ਨਹੀ ਕੀਤਾ ਗਿਆ। ਸਰਕਾਰ ਵੱਲੋਂ ਮਿਤੀ 01.01.2016 ਤੋਂ ਮੁਲਾਜ਼ਮਾਂ ਨੂੰ ਦਿੱਤੇ ਪੇ-ਕਮੀਸ਼ਨ ਜੋ ਸਰਕਾਰ ਵੱਲੋਂ ਦੇਰੀ ਨਾਲ ਮਿਤੀ 01.07.2021 ਨੂੰ ਦਿੱਤਾ ਗਿਆ ਸੀ, ਦਾ ਬਕਾਇਆ ਦੇਣ ਲਈ ਵੀ ਕੋਈ ਸੂਚਨਾ ਨਾ ਹੈ। ਸਰਕਾਰ ਆਪਣੇ ਮੁਲਾਜ਼ਮਾਂ ਦੇ ਵਿੱਤੀ ਲਾਭ ਰੋਕ ਰਹੀ ਹੈ ਅਤੇ ਗੈਰ ਵਿੱਤੀ ਮੰਗਾਂ ਤੇ ਵੀ ਫੈਸਲਾ ਨਾ ਕਰ ਪਾ ਰਹੀ ਹੈ। ਜਿਸ ਕਾਰਨ ਮੁਲਾਜ਼ਨ ਹੁਣ ਆਪਣੇ ਹੱਕਾਂ ਲਈ ਅਵਾਜ ਉਠਾਊਣ ਲਈ ਮਜਬੂਰ ਹੋ ਚੁੱਕੇ ਹਨ। ਜ਼ਿਲ੍ਹਾ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਦੇ ਐਕਸ਼ਨ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੀ ਅੱਗੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

          ਇਸ ਮੌਕੇ ਸਰਵ ਸ਼੍ਰੀ/ਸ਼੍ਰੀਮਤੀ ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ., ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ. ਫਿਰੋਜ਼ਪੁਰ, ਪਰਦੀਪ ਵਿਨਾਯਕ ਜ਼ਿਲ੍ਹਾ ਖਜ਼ਾਨਚੀ ਪੀ.ਐਸ.ਐਮ.ਐਸ.ਯੂ. ਫਿਰੋਜ਼ਪੁਰ, ਜਗਸੀਰ ਸਿੰਘ ਭਾਂਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਫਿਰੋਜ਼ਪੁਰ, ਵਿਸ਼ਾਲ ਮਹਿਤਾ, ਓਮ ਪ੍ਰਕਾਸ਼ ਰਾਣਾ, ਮਹਿਤਾਬ ਸਿੰਘ, ਪ੍ਰੇਮ ਕੁਮਾਰੀ, ਨਰਿੰਦਰ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਮੀਨੂ, ਕੁਸਮ ਲਤਾ, ਮਨਦੀਪ ਕੌਰ, ਸੰਦੀਪ ਨਰੂਲਾ, ਦਿਨੇਸ਼ ਚੱਡਾ, ਜਗਸੀਰ ਸਿੰਘ, ਸਾਰਜ ਸਿੰਘ, ਅਰਸ਼ਦੀਪ, ਮਲਕੀਤ ਸਿੰਘ, ਦਲਜੀਤ ਸਿੰਘ, ਕੁਲਜੀਤ ਸਿੰਘ, ਗੁਰਤੇਜ ਸਿੰਘ, ਚੇਤਨ ਰਾਣਾ, ਤਰਸੇਮ ਸਿੰਘ, ਗੁਰਵਿੰਦਰ ਸਿੰਘ, ਤਰਸੇਮ ਲਾਲ, ਰਾਖੀ, ਸਿਮਰਨਜੀਤ ਕੌਰ, ਜਸਵੀਰ ਸਿੰਘ, ਅਤੇ ਹੋਰ ਕਰਮਚਾਰੀ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

"यूटीएस ऑन मोबाइल" से टिकट खरीदने पर 3% का बोनस दिया जाता है जो रेलयात्रियों के लिए लाभदायक है

Sat Aug 24 , 2024
फिरोजपुर 23 अगस्त [कैलाश शर्मा जिला विशेष संवाददाता]= फिरोजपुर मंडल के सभी मुख्य रेलवे स्टेशनों पर “यूटीएस ऑन मोबाइल” ऐप तथा “क्यू आर कोड” के माध्यम से डिजिटल भुगतान से टिकट लेने हेतु एक विशेष ड्राइव चलाया गया जिसमें यात्रियों को जागरूक किया गया कि वे यूटीएस ऑन मोबाइल” ऐप […]

You May Like

Breaking News

advertisement