ਸਵੀਪ ਪ੍ਰੋਗਰਾਮ ਤਹਿਤ ਗੱਟੀ ਰਾਜੋ ਕੇ ਸਕੂਲ ਵਿੱਚ ਸਪੈਸ਼ਲ ਸੈਮੀਨਾਰ ਕਰਵਾਇਆ

ਸਵੀਪ ਪ੍ਰੋਗਰਾਮ ਤਹਿਤ ਗੱਟੀ ਰਾਜੋ ਕੇ ਸਕੂਲ ਵਿੱਚ ਸਪੈਸ਼ਲ ਸੈਮੀਨਾਰ ਕਰਵਾਇਆ।

ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਬਣਾਉਣ ਅਤੇ ਪੋਲ ਕਰਨਾ ਅਤਿ-ਜ਼ਰੂਰੀ =ਐਸ ਡੀ ਐਮ ਭੁੱਲਰ।

ਫਿਰੋਜ਼ਪੁਰ 24 ਨਵੰਬਰ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਭਾਰਤ ਚੋਣ ਕਮਿਸ਼ਨ ਜੀ ਦੀਆਂ ਹਦਾਇਤਾਂ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਆਈ ਏ ਐਸ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸ਼੍ਰੀ ਰਣਜੀਤ ਸਿੰਘ ਜੀ ਭੁੱਲਰ ਪੀ ਸੀ ਐਸ ਕਮ ਰਿਟਰਨਿੰਗ ਅਫ਼ਸਰ 076 ਫ਼ਿਰੋਜ਼ਪੁਰ ਸ਼ਹਿਰ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮੇਂ ਸਕੂਲ ਮੁਖੀ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਬੱਚਿਆ ਨੂੰ ਵੋਟ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਮੁੱਖ ਮਹਿਮਾਨ ਜੀ ਨੇ ਇਸ ਸਮੇਂ 50 ਤੋਂ ਵੱਧ ਐਨ ਸੀ ਸੀ ਦੇ ਕੈਡਿਟਸ ਅਤੇ ਨਵੇਂ ਵੋਟਰਾਂ ਨੂੰ ਸੰਬੋਧਨ ਕਰਦਿਆਂ ਓਹਨਾ ਨੂੰ ਲੋਕਤੰਤਰ ਦੀ ਇਸ ਖ਼ਾਸ ਸ਼ਕਤੀ ਬਾਰੇ ਦੱਸਿਆ ਕਿ ਹਰ ਇੱਕ ਦੀ ਵੋਟ ਦਾ ਇਕੋ ਜਿੰਨਾ ਹੀ ਮਹੱਤਵ ਹੈ ਅਤੇ ਇੱਕ ਇੱਕ ਵੋਟ ਕੀਮਤੀ ਹੈ ਸੋ ਵੋਟ ਬਣਵਾਨੀ ਤੇ ਪੋਲ ਕਰਨੀ ਬਹੁਤ ਜਿਆਦਾ ਜਰੂਰੀ ਹੈ ਤਾਂ ਜ਼ੋ ਵਧੀਆ ਨੇਤਾ ਨੂੰ ਚੁਣ ਕੇ ਭੇਜਿਆ ਜਾ ਸਕੇ ਤੇ ਓਹ ਨੇਤਾ ਦੇਸ਼ ਦੇ ਨਾਗਰਿਕਾਂ ਲਈ ਵਧੀਆ ਕੰਮ ਕਰ ਸਕਣ।
ਇਸ ਪ੍ਰੋਗਰਾਮ ਵਿਚ ਬੱਚਿਆ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਪੇਂਟਿੰਗ ਮੁਕਾਬਲੇ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ।
ਮੁੱਖ ਮਹਿਮਾਨ ਵੱਲੋਂ ਸਰੋਤਿਆਂ
ਨੂੰ ਵੋਟਰ ਪ੍ਰਣ ਵੀ ਕਰਵਾਇਆ ਗਿਆ।
ਸਟੇਜ ਸਕੱਤਰ ਦੀ ਭੂਮਿਕਾ ਮੈਡਮ ਪ੍ਰਿਯੰਕਾ ਜੋਸ਼ੀ ਸਵੀਪ ਨੋਡਲ ਅਫ਼ਸਰ ਜੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਚੇਤਨ ਰਾਣਾ ਸਹਾਇਕ ਇਲੈਕਸ਼ਨ ਇੰਚਾਰਜ 076 ਫ਼ਿਰੋਜ਼ਪੁਰ ਸ਼ਹਿਰ, ਲਖਵਿੰਦਰ ਸਿੰਘ ਸਵੀਪ ਕੋਆਰਡੀਨੇਟਰ 076 ਫ਼ਿਰੋਜ਼ਪੁਰ ਸ਼ਹਿਰ, ਲੈਫ ਪ੍ਰਿਤਪਾਲ ਸਿੰਘ ਐਨ ਸੀ ਸੀ ਇਚਾਰਜ, ਪ੍ਰਿਯੰਕਾ ਜੋਸ਼ੀ ਲੈਕਚਰਾਰ, ਮੈਡਮ ਕੰਚਨ, ਕੁਲਵੰਤ ਸਿੰਘ ਹੈਡ ਟੀਚਰ, ਇਕਬਾਲ ਸਿੰਘ, ਅਰੁਣ ਕੁਮਾਰ ਅਤੇ ਗੱਟੀ ਰਾਜੋ ਕੇ ਸਕੂਲ ਦਾ ਸਮੂਹ ਸਟਾਫ਼ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

<em>श्री बांके बिहारी जी के दर्शनों हेतु मथुरा,वृंदावन व बरसाना के लिए तीसरी बस यात्रा हुई रवाना</em>

Thu Nov 24 , 2022
श्री बांके बिहारी जी के दर्शनों हेतु मथुरा,वृंदावन व बरसाना के लिए तीसरी बस यात्रा हुई रवाना“श्रीवृंदावनधाम,गोकुल,गोवर्धन, बरसाना,मथुरा,नंद गांव,रमन रेती, यमुना नोकाविहार,निधिवन, द्वारकाधीश, प्रेम मंदिर,इस्कॉन टेंपल व अन्य अलौकिक मंदिरों के कराऐ जाएंगे दर्शन” फिरोजपुर 24 नवंबर [कैलाश शर्मा जिला विशेष संवाददाता]:= एक प्रयास वेलफेयर सोसाइटी द्वारा श्री बांके बिहारी […]

You May Like

Breaking News

advertisement