ਸਰਹੱਦੀ ਖੇਤਰ’ਚ ਚਾਨਣ ਮੁਨਾਰੇ ਵਜੋਂ ਉਭਰਿਆ ਗੱਟੀ ਰਾਜੋ ਕੇ ਦਾ ਸਰਕਾਰੀ ਸਕੂਲ : ਹਰਜੋਤ ਬੈਂਸ

ਸਰਹੱਦੀ ਖੇਤਰ’ਚ ਚਾਨਣ ਮੁਨਾਰੇ ਵਜੋਂ ਉਭਰਿਆ ਗੱਟੀ ਰਾਜੋ ਕੇ ਦਾ ਸਰਕਾਰੀ ਸਕੂਲ : ਹਰਜੋਤ ਬੈਂਸ।

ਸਕੂਲ ਦਾ ਈ-ਪ੍ਰਾਸਪੈਕਟਸ ਕੀਤਾ ਰਲੀਜ਼ ਅਤੇ 04 ਕਬੱਡੀ ਖਿਡਾਰਨਾਂ ਦਾ ਕੀਤਾ ਸਨਮਾਨ।

ਸਿੱਖਿਆ ਮੰਤਰੀ ਵੱਲੋਂ ਸਰਹੱਦੀ ਖੇਤਰ’ਚ ਦਾਖਲਾ ਮੁਹਿੰਮ ਕੀਤੀ ਤੇਜ਼।

ਫਿਰੋਜ਼ਪੁਰ 06 ਅਪ੍ਰੈਲ [ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ]:=

ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸ਼ੁਰੂ ਕੀਤੇ ਪੰਜਾਬ ਦੌਰੇ ਦੌਰਾਨ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਸਰਕਾਰੀ ਸੀਨੀਅਰ ਸਕੂਲ ਗੱਟੀ ਰਾਜੋ ਕੇ ਪਹੁੰਚੇ । ਉਨ੍ਹਾਂ ਨੇ ਸਕੂਲ ਵਿਚ ਨਵੇਂ ਵਿਦਿਅਕ ਵਰ੍ਹੇ ਨੂੰ ਲੈ ਕੇ ਸ਼ੁਰੂ ਕੀਤੀ ਦਾਖਲਾ ਮੁਹਿੰਮ ਨੂੰ ਤੇਜ਼ ਕਰਦਿਆਂ ਸਕੂਲ ਦਾ ਈ-ਪ੍ਰਾਸਪੈਕਟਸ ਰਲੀਜ ਕੀਤਾ ਅਤੇ ਅਤੇ ਸਕੂਲ ਦੀਆਂ ਰਾਜ ਪੱਧਰ ਤੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ 04 ਕਬੱਡੀ ਖਿਡਾਰਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਹਨਾਂ ਨੇ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਸਰਹੱਦੀ ਖੇਤਰ ਦੇ ਪਿਛੜੇ ਇਲਾਕੇ ਵਿਚ ਸਿੱਖਿਆ ਦੇ ਵਿਕਾਸ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਕੂਲ ਸਰਹੱਦੀ ਖੇਤਰ ਦੀ ਸਿੱਖਿਆ ਲਈ ਚਾਨਣ ਮੁਨਾਰੇ ਵਜੋਂ ਉਭਰਿਆ ਹੈ। ਹਾਲਾਤ ਸਾਜ਼ਗਾਰ ਨਾ ਹੋਣ ਦੇ ਬਾਵਜੂਦ ਵੀ ਇਹ ਸਰਕਾਰੀ ਸਕੂਲ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਪੱਖੋਂ ਨਿੱਜੀ ਸਕੂਲਾਂ ਨੂੰ ਮਾਤ ਦੇ ਰਿਹਾ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਵਿਸਵਾਸ ਦਵਾਇਆ ਕਿ ਸਕੂਲ ਵਿਚ ਖੇਡ ਦੇ ਮੈਦਾਨ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ ਅਤੇ ਹਰ ਸਹੂਲਤ ਇਸ ਸਕੂਲ ਵਿੱਚ ਉਪਲਬਧ ਕਰਵਾਈ ਜਾਵੇਗੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹਲਕਾ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਸਰਹੱਦੀ ਖੇਤਰ ਦੀ ਸਿੱਖਿਆ ਦੇ ਵਿਕਾਸ ਸਬੰਧੀ ਮੰਗਾਂ ਨੂੰ ਸੁਚੱਜੇ ਢੰਗ ਨਾਲ ਸਿੱਖਿਆ ਮੰਤਰੀ ਅੱਗੇ ਪੇਸ਼ ਕੀਤਾ। ਜਿਨ੍ਹਾਂ ਨੂੰ ਮੰਤਰੀ ਜੀ ਨੇ ਜਲਦ ਤੋਂ ਜਲਦ ਪੂਰਾ ਕਰਨ ਦਾ ਵਿਸਵਾਸ਼ ਦਿਤਾ।
ਇਸ ਤੋਂ ਪਹਿਲਾਂ ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਗਰਮਜੋਸ਼ੀ ਨਾਲ ਸੁਆਗਤ ਕਰਦਿਆਂ ਪਿਛਲੇ ਸਾਲਾਂ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਅਤੇ ਸਕੂਲ ਦੇ ਵਿਕਾਸ ਲਈ ਕੀਤੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਇਸ ਮੌਕੇ ਅਰਵਿੰਦ ਪ੍ਰਕਾਸ਼ ਵਰਮਾ ਐਸ ਡੀ ਐਮ ਫਿਰੋਜ਼ਪੁਰ, ਜਿਲਾ ਸਿੱਖਿਆ ਅਫਸਰ ਸੈਕੰਡਰੀ ਕੰਵਲਜੀਤ ਸਿੰਘ ਧੰਜੂ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਜੀਵ ਛਾਬੜਾ, ਗੁਰਮੀਤ ਸਿੰਘ ਬਰਾੜ ਸਟੇਟ ਮੀਡੀਆ ਇੰਚਾਰਜ, ਰਕੇਸ਼ ਅਗਰਵਾਲ ਨਾਇਬ ਤਹਿਸੀਲਦਾਰ, ਆਮ ਆਦਮੀ ਪਾਰਟੀ ਦੇ ਆਗੂ ਰਾਜ ਬਹਾਦਰ ਸਿੰਘ ਗਿੱਲ,ਮਨਮੀਤ ਸਿੰਘ ਮਿੱਠੂ ਸਾਬਕਾ ਐਮ ਸੀ,ਸੁਰਜੀਤ ਵਿਲਾਸਰਾ, ਕਰਮਜੀਤ ਸਿੰਘ ਸਰਪੰਚ, ਗੁਰਨਾਮ ਸਿੰਘ ਸਾਬਕਾ ਚੇਅਰਮੈਨ, ਪ੍ਰਕਾਸ਼ ਸਿੰਘ ਵਾਰਵਲ, ਕਿਸਾਨ ਆਗੂ ਗੋਮਾ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਸਕੂਲ ਸਟਾਫ ਗੁਰਪ੍ਰੀਤ ਕੌਰ, ਬਲਵਿੰਦਰ ਕੋਰ, ਗੀਤਾ,ਪ੍ਰਿਅੰਕਾ ਜੋਸ਼ੀ, ਵਿਜੇ ਭਾਰਤੀ, ਸੰਦੀਪ ਕੁਮਾਰ, ਮਨਦੀਪ ਸਿੰਘ , ਪ੍ਰਿਤਪਾਲ ਸਿੰਘ,ਵਿਸ਼ਾਲ ਗੁਪਤਾ ,ਅਰੁਣ ਕੁਮਾਰ ਅਮਰਜੀਤ ਕੌਰ ,ਦਵਿੰਦਰ ਕੁਮਾਰ, ਪ੍ਰਵੀਨ ਬਾਲਾ,ਮਹਿਮਾ ਕਸ਼ਅਪ, ਸਰੂਚੀ ਮਹਿਤਾਂ, ਸੁਚੀ ਜੈਨ,ਸ਼ਵੇਤਾ ਅਰੋੜਾ ,ਆਚਲ ਮਨਚੰਦਾ, ਨੈਂਸੀ ,ਬਲਜੀਤ ਕੌਰ ,ਕੰਚਨ ਬਾਲਾ, ਜਸਪਾਲ ਸਿੰਘ ਅਤੇ ਦੀਪਕ ਕੁਮਾਰ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਕੂਲ ਵੱਲੋਂ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

कमिश्नर सौम्या अग्रवाल ने बीडीए निर्माण कार्य का जायजा लिया और सड़क निर्माण में देरी पर अधिकारियों पर तुरन्त कार्यवाही की दी हिदायत

Fri Apr 7 , 2023
कमिश्नर सौम्या अग्रवाल ने बीडीए निर्माण कार्य का जायजा लिया और सड़क निर्माण में देरी पर अधिकारियों पर तुरन्त कार्यवाही की दी हिदायत दीपक शर्मा (संवाददाता) बरेली : कमिश्नर सौम्या अग्रवाल ने बरेली विकास प्राधिकरण व्दारा कराये जा रहे निर्माण कार्यों के निरीक्षण के दौरान एक्शन मूंड में दिखाई दीं। […]

You May Like

Breaking News

advertisement