ਪਿੰਡ ਫ਼ਿਰੋਜਸ਼ਾਹ ਵਿਖੇ ਬਣਨਗੇ ਗ੍ਰੀਨ ਬੂਥ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦੇਣ ਲਈ ਵੋਟਰਾਂ ਨੂੰ ਵੰਡੇ ਜਾਣਗੇ ਬੂਟੇ

ਫਿਰੋਜ਼ਪੁਰ 30 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

70% ਮਤਦਾਨ ਦੇ ਟੀਚੇ ਨੂੰ ਲੈ ਕੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਿਰੋਜਪੁਰ ਰਾਜੇਸ਼ ਧੀਮਾਨ ਲਗਾਤਾਰ ਹਰ ਸੰਭਵ ਯਤਨ ਕਰ ਰਹੇ ਹਨ, ਇਸ ਲੜੀ ਵਿਚ ਵੋਟਰਾ ਦਾ ਧਿਆਨ ਖਿੱਚਣ ਲਈ ਜਿਲ੍ਹਾ ਫ਼ਿਰੋਜ਼ਪੁਰ ਵਿੱਚ ਵੱਖ ਵੱਖ ਤਰ੍ਹਾਂ ਦੇ ਬੂਥ ਬਣਾਏ ਜਾ ਰਹੇ ਹਨ। ਜਿਸ ਤਹਿਤ ਪਿੰਡ ਫ਼ਿਰੋਜ਼ਸ਼ਾਹ (77 ਫ਼ਿਰੋਜ਼ਪੁਰ ਦਿਹਾਤੀ ) ਵਿਖੇ ਮਾਨਯੋਗ ਡੀ.ਸੀ.ਸਾਹਿਬ ਕਮ-ਰਿਟਰਨਿੰਗ ਅਫ਼ਸਰ ਸ਼੍ਰੀ ਰਾਜੇਸ਼ ਧੀਮਾਨ, ਸਹਾਇਕ ਰਿਟਰਨਿੰਗ ਅਫਸਰ ਕਮ-ਏ.ਡੀ.ਸੀ. ਨਿਧੀ ਜੀ, ਡੀ.ਡੀ.ਪੀ.ਓ. ਕਮ-ਸਹਾਇਕ ਰਿਟਰਨਿੰਗ ਅਫ਼ਸਰ ਜਸਵੰਤ ਸਿਘ ਵੜੈਚ ਦੇ ਹੁਕਮਾਂ ਅਨੁਸਾਰ ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼ , ਇਲੈਕਸ਼ਨ ਸੈੱਲ ਇੰਚਾਰਜ ਸ਼੍ਰੀ ਜਸਵੰਤ ਸੈਣੀ, ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਵਿੰਦਰ ਸਿੰਘ, ਸਵੀਪ ਕੋਆਰਡੀਨੇਟਰ 77 ਸ੍ਰੀ ਕਮਲ ਸ਼ਰਮਾ ਦੀ ਸੁਚੱਜੀ ਆਗਵਾਈ ਹੇਠ ਪਿੰਡ ਫ਼ਿਰੋਜ਼ਸ਼ਾਹ ਵਿਖੇ ਬੂਥ ਨੰਬਰ 184 ਅਤੇ 185 ਸਰਕਾਰੀ ਪ੍ਰਾਇਮਰੀ ਸਕੂਲ ਫ਼ਿਰੋਜ਼ਸ਼ਾਹ ਨੂੰ ਗ੍ਰੀਨ ਬੂਥ ਬਣਾਇਆ ਗਿਆ ਹੈ। ਜਿਸ ਤਹਿਤ ਉਸ ਬੂਥ ਵਿੱਚ ਟੈਂਟ ਤੱਕ ਵੀ ਗ੍ਰੀਨ ਲੱਗੇਗਾ । ਵੋਟਰਾਂ ਨੂੰ ਵੋਟ ਪਾਉਣ ਉਪਰੰਤ ਪੌਦੇ ਵੰਡੇ ਜਾਣਗੇ । ਚਾਹ ਪਾਣੀ ਵੀ ਮਿੱਟੀ ਦੇ ਕੱਪਾਂ ਵਿੱਚ ਦਿੱਤਾ ਜਾਵੇਗਾ। ਡਿਸਪੋਜ਼ਲ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਵੇਗੀ। ਠੰਡੇ ਪਾਣੀ ਦੀ ਛਬੀਲ ਲਗਾਈ ਜਾਵੇਗੀ । ਇਸ ਸਮੇਂ ਦਸਦਿਆਂ ਬੀ.ਐਲ.ਓ. ਅਤੇ ਸਕੂਲ ਮੁੱਖੀ ਰਾਜਿੰਦਰ ਸਿੰਘ ਰਾਜਾ ਅਤੇ ਬੀ.ਐਲ.ਓ. ਰੇਸ਼ਮ ਸਿੰਘ, ਚਰਨਜੀਤ ਸਿੰਘ ਬੀ.ਐਲ.ਓ. ਨੇ ਦੱਸਿਆਂ ਕਿ ਪੋਲਿੰਗ ਦੌਰਾਨ ਵੋਟਰਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆਂ ਨਹੀਂ ਆਵੇਗੀ । ਪੋਲਿੰਗ ਦੌਰਾਨ ਹਰ ਸੁਵਿਧਾ ਦਾ ਖਿਆਲ ਰੱਖਿਆ ਜਾਵੇਗਾ। ਇਸ ਦੌਰਾਨ ਆਂਗਣਵਾੜੀ ਵਰਕਰਜ਼ ਅਤੇ ਕੱਲਬ ਵਲੈਟੀਅਰ ਵੀ ਸਾਥ ਦੇ ਰਹੇ ਹਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

शत प्रतिशत बनेगी केन्द्र में भाजपा की सरकार केन्द्रीय राज्य मंत्री राजिन्द्र नायक ने किया दावा, हर वर्ग से भाजपा को मिल रहा जनसमर्थन

Thu May 30 , 2024
फिरोजपुर, 30 मई {कैलाश शर्मा जिला विशेष संवाददाता}= Read Article 🔊 Listen to this Share Post

You May Like

Breaking News

advertisement