ਡਾਕਟਰ ਕਮਲ ਬਾਗੀ ਰਹੇ ਮੁੱਖ ਮਹਿਮਾਨ ਅਤੇ ਗੌਰਵ ਸਾਗਰ ਭਾਸਕਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਧਾਰੇ।
ਫਿਰੋਜ਼ਪੁਰ 21 ਜੂਨ
{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਹਾ ਹਾ ਬੀ ਹੈਪੀ ਗਰੁੱਪ, ਫਿਰੋਜਪੁਰ ਵਲੋਂ, ਅੰਤਰਰਾਸ਼ਟਰੀ ਯੋਗ ਦਿਵਸ ਦੇ, ਤਿੰਨ ਦਿਨਾਂ ਯੋਗਾ ਕੈਂਪ ਦੀ ਸਮਾਪਤੀ ਕਰਦੇ ਹੋਏ, ਬਾਗੀ ਪਾਰਕ, ਚੋਂਕ ਨਾਮਦੇਵ, ਫਿਰੋਜਪੁਰ ਵਿਖੇ ਮਨਾਇਆ ਗਿਆ। ਗਰੁੱਪ ਦੀ ਰਸਮੀ ਸ਼ੁਰੂਆਤ, ਸ਼ੀ੍ ਗੋਰਵ ਸਾਗਰ ਭਾਸਕਰ,
ਸੀ ਈ ਊ, ਵਿਵੇਕਾਨੰਦ ਵਰਲਡ ਸਕੂਲ ਵਲੋਂ ਕੀਤੀ ਗਈ ਅਤੇ ਲਗਭਗ 200 ਤੋਂ ਵੱਧ, ਯੋਗਾ ਸਾਧਕਾਂ ਵੱਲੋਂ ਹਿੱਸਾ ਲਿਆ ਗਿਆ।ਸਮਾਪਤੀ ਤੇ ਅੱਜ ਦੇ ਮੁੱਖ ਮਹਿਮਾਨ , ਡਾ. ਕਮਲ ਬਾਗੀ, ਸੀ ਈ ੳ, ਬਾਗੀ ਹਸਪਤਾਲ, ਫਿਰੋਜਪੁਰ ਨੇ ਗਰੁੱਪ ਦੇ ਯੋਗ ਸਾਧਕਾਂ ਵੱਲੋਂ ਕੀਤੀ ਗਈ ਮਿਹਨਤ ਦੀ ਸਲਾਂਘਾ ਕੀਤੀ ਅਤੇ ਹਰ ਸੰਭਵ ਸਹਾਇਤਾ ਦਾ ਯਕੀਨ ਦਵਾਇਆ। ਅਤੇ ਨਾਲ ਲੱਗਦੇ ਕੂੜੇ ਦੇ ਢੇਰ ਨੂੰ ਚਕਵਾਉਣ ਲਈ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦਾ ਵਾਅਦਾ ਕੀਤਾ। ਗਰੁੱਪ ਪੋ੍ਜੈਕਟ ਚੇਅਰਮੈਨ ਸ਼ੀ੍ ਰੋਸ਼ਨ ਬਾਜਾਜ , ਕੋ- ਚੇਅਰਮੈਨ ਡਾ. ਸੁਰਿੰਦਰ ਕਪੂਰ ਤੇ ਗਰੁੱਪ ਨੂੰ ਸਹਿਯੋਗ ਕਰਨ ਲਈ ਅੱਗੇ ਆ ਰਹੀਆਂ, ਸੰਸਥਾਵਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਰੋਹ ਦਾ ਸੰਚਾਲਨ, ਗਰੁੱਪ ਦੇ ਫਾਊਁਡਰ ਮੈਬਰ, ਸ਼ੀ੍ ਅਮਰਜੀਤ ਸਿੰਘ, ਵਲੋਂ ਕੀਤਾ ਗਿਆ, ਗਰੁੱਪ ਕੋਆਰਡੀਨੇਟਰ ਦੇਵ ਰਾਜ ਖੁੱਲਰ ਵਲੋਂ ਆਈ ਸੀ ਆਈ ਸੀ ਆਈ ਪਰੁਡੈਂਸਿਲ ਲਾਈਫ ਇੰਸ਼ੋਰੈਂਸ ਤੇ ਗਲੋਬਲ ਵਿੰਗਜ ਇਮੀਗਰੇਸ਼ਨ ਦੇ ਸਹਿਯੋਗ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।