ਹਰਿਆਵਲ ਪੰਜਾਬ ਵੱਲੋਂ 70 ਫਲਦਾਰ ਬੂਟੇ ਦੂਨ ਜੂਨੀਅਰ ਸਕੂਲ ਫਿਰੋਜਪੁਰ ਵਿਖੇ ਲਗਾਏ ਗਏ:ਤਰਲੋਚਨ ਚੋਪੜਾ ਜਿਲਾ ਸੰਯੋਜਿਕ ਫਿਰੋਜਪੁਰ।

ਫਿਰੋਜ਼ਪੁਰ 24 ਜੁਲਾਈ
{ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਹਰਿਆਵਲ ਪੰਜਾਬ ਫ਼ਿਰੋਜ਼ਪੁਰ ਦੀ ਟੀਮ ਵੱਲੋਂ ਦੂਨ ਜੂਨੀਅਰ ਸਕੂਲ ਬਾਰਡਰ ਰੋਡ ਫਿਰੋਜਪੁਰ ਵਿੱਚ 70 ਫਲਦਾਰ ਬੂਟੇ ਲਗਾਏ ਗਏ ਜਿੰਨਾ ਵਿੱਚ ਅੰਬ, ਅਮਰੂਦ, ਆਂਵਲਾ ਨਿੰਬੂਆ ਦੇ ਬੂਟੇ ਲਗਾਏ ਗਏ। ਡਾ: ਸਤਿੰਦਰ ਸਿੰਘ ਐਨ ਜੀ ਓ ਪ੍ਰਮੁੱਖ ਅਤੇ ਅਸ਼ੋਕ ਬਹਿਲ ਸਹਿ ਸੰਯੋਜਕ , ਯੋਗੇਸ਼ ਮਹਿਤਾ ਜੀ , ਸੁਰਿੰਦਰ ਕੁਮਾਰ , ਕਮਲ ਤੇ ਸਕੂਲ ਸਟਾਫ ਜੂਨੀਅਰ ਸਕੂਲ ਨੇ ਪੌਦੇ ਲਗਾਉਣ ਵਿੱਚ ਪੂਰਨ ਸਹਿਯੋਗ ਦਿੱਤਾ । ਤਰਲੋਚਨ ਚੋਪੜਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਅਤੇ ਸਵੱਛ ਹਵਾਦਾਰ ਬਣਾਉਣ ਲਈ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਜੇਕਰ ਅਸੀਂ ਇਸ ਮੁਹਿੰਮ ਦਾ ਅੱਜ ਹਿੱਸਾ ਨਾ ਬਣੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਕਸੀਜਨ ਦੇ ਸਲੇਂਡਰ ਆਪਣੇ ਪਿਠ ਤੇ ਸਰੀਰ ਦੇ ਨਾਲ ਲੈ ਕੇ ਚੱਲਣ ਨੂੰ ਮਜਬੂਰ ਹੋ ਜਾਵਾਂਗੇ ਕਿਉਂਕਿ ਸਾਡੇ ਦੇਸ਼ ਅੰਦਰ ਪਾਪੂਲੇਸ਼ਨ ਦੇ ਹਿਸਾਬ ਨਾਲ ਸਿਰਫ 28 ਪੌਦੇ ਇਕ ਆਦਮੀ ਦੇ ਹਿਸਾਬ ਨਾਲ ਆਉਂਦੇ ਹਨ ਜਦਕਿ ਕਈ ਦੇਸ਼ਾਂ ਵਿਦੇਸ਼ਾਂ ਵਿੱਚ 428 ਪੌਦੇ ਪਰ ਆਦਮੀ ਦੇ ਹਿਸਾਬ ਨਾਲ ਲੱਗੇ ਹੋਏ ਹਨ। ਇਸ ਕਾਰਨ ਸਾਨੂੰ ਹੁਣ ਸੰਭਲਣ ਦੀ ਲੋੜ ਹੈ ਕਿਉਂਕਿ ਦਰਖਤ ਸਾਨੂੰ ਜਿੰਦਗੀ ਵੀ ਪ੍ਰਦਾਨ ਕਰਦਾ ਹੈ ਅਤੇ ਮਰਨ ਉਪਰੰਤ ਵੀ ਇਸ ਬਗੈਰ ਗੁਜ਼ਾਰਾ ਨਹੀਂ । ਅਰਵਿੰਦ ਸ਼ਰਮਾ ਚੈਅਰਮੈਨ ਨੇ ਦੱਸਿਆ ਕਿ ਮੈਂ ਪਹਾੜਾਂ ਵੱਲ 30 -35 ਸਾਲ਼ਾ ਤੋਂ ਆਪਣੇ ਰਿਸ਼ਤੇਦਾਰਾਂ ਦੇ ਜਾ ਰਿਹਾ ਹਾਂ ਉੱਥੇ ਪਹਿਲੇ ਬਹੁਤ ਘਣੇ ਜੰਗਲ ਸਨ ਜੋ ਲੋਕਾਂ ਨੇ ਹੁਣ ਕੱਟ ਦਿੱਤੇ । ਪਹਿਲਾਂ ਉੱਥੇ ਬਹੁਤ ਬਰਫ ਪੈਂਦੀ ਸੀ ਪਰ ਹੁਣ ਉੱਥੇ ਬਿਲਕੁਲ ਹੀ ਬਰਫ ਨਹੀਂ ਪੈਂਦੀ ਜਿਸ ਕਾਰਨ ਉਥੋਂ ਦਾ ਟੈਂਪਰੇਚਰ ਵੀ ਹੁਣ ਜਿਆਦਾ ਰਹਿਣ ਲੱਗ ਪਿਆ ਉਥੇ ਡਾਕਟਰ ਸਤਿੰਦਰ ਨੇ ਵੀ ਦਰਖਤਾਂ ਦੇ ਬਹੁਮੁੱਲੇ ਗੁਣਾਂ ਬਾਰੇ ਸਕੂਲ ਦੇ ਬੱਚਿਆਂ ਨੂੰ ਜਾਗਰਿਤ ਕੀਤਾ। ਐਡਵੋਕੇਟ ਆਨੰਦ ਵਿਨਾਇਕ ਡਾਰੈਕਟਰ ਤੇ ਪ੍ਰਿੰਸੀਪਲ ਮੈਡਮ ਆਮਨਾ ਵੱਲੋਂ ਆਈ ਹੋਈ ਹਰਿਆਵਲ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਹਰ ਇੱਕ ਬੱਚੇ ਨੂੰ ਇੱਥੇ ਇੱਕ ਇਕ ਪੌਦਾ ਦਿਆਂਗੇ ਤਾਂ ਜੋਂ ਬੱਚੇ ਉਸ ਨੂੰ ਆਪਣੇ ਆਪ ਪਾਣੀ ਰੱਖ ਰਖਾਵ ਦਾ ਖਿਆਲ ਰੱਖਣਗੇ। ਇੰਜੀਨੀਅਰ ਤਰਲੋਚਨ ਚੋਪੜਾ ਨੇ ਸਕੂਲ ਪ੍ਰਸ਼ਾਸਨ ਅਤੇ ਆਈ ਹੋਈ ਹਰਿਆਵਲ ਟੀਮ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

अमर शहीद चंद्रशेखर आजाद की जयंती के शुभ अवसर पर श्री आदित्य वाहिनी, आनंद वाहिनी फिरोजपुर छावनी द्वारा शहीद भगत सिंह स्टेट यूनिवर्सिटी में किया गया पौधारोपण।

Wed Jul 24 , 2024
फिरोजपुर 24 जुलाई ,[कैलाश शर्मा जिला विशेष संवाददाता]= अमर शहीद चंद्रशेखर आजाद की जयंती के शुभ अवसर पर श्री आदित्य वाहिनी आनंद वाहिनी फिरोजपुर द्वारा शहीद भगत सिंह स्टेट यूनिवर्सिटी में पौधारोपण किया गया। इस दौरान नींबू, आमला,आम तथा पीपल के पौधे लगाए गए। इस अवसर पर श्री यशपाल पी […]

You May Like

Breaking News

advertisement