ਫਿਰੋਜਪੁਰ ਸਰਕਲ ਦੀ ਜਰੂਰੀ ਮੀਟਿੰਗ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਫਿਰੋਜਪੁਰ ਵਿਖੇ ਹੋਈ

ਫਿਰੋਜਪੁਰ ਸਰਕਲ ਦੀ ਜਰੂਰੀ ਮੀਟਿੰਗ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਫਿਰੋਜਪੁਰ ਵਿਖੇ ਹੋਈ।

ਫਿਰੋਜਪੁਰ 02 ਜਨਵਰੀ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

ਫਿਰੋਜ਼ਪੁਰ ਸਰਕਲ ਦੀ ਇਕ ਜ਼ਰੂਰੀ ਮੀਟਿੰਗ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਫਿਰੋਜ਼ਪੁਰ ਵਿਖੇ ਹੋਈ ਜਿਸ ਵਿੱਚ ਪੱਛਮੀ ਜੋਣ ਬਠਿੰਡਾ ਵਿੱਚ ਕੀਤੇ ਜਾ ਰਹੇ 2 ਫਰਵਰੀ 2024 ਦੇ ਧਰਨੇ ਦੀ ਤਿਆਰੀ ਕੀਤੀ ਗਈ।
ਅਜ ਦੀ ਮੀਟੰਗ ਵਿਚ ਹਾਜਰ ਸਾਥੀ ਪਰਕਾਸ਼ ਬਤਰਾ,ਦਲੀਪ ਸਿੰਘ,ਸ਼ਾਮ ਸਿੰਘ,ਕਸ਼ਮੀਰ ਚੰਦ,ਚਨੰਣ ਸਿੰਘ, ਮੁਖਤਿਆਰ ਸਿੰਘ, ਸਾਧੂ ਸਿੰਘ, ਸੁਖਚੈਨ ਲਾਲ, ਮੁਖਤਿਆਰ ਸਿੰਘ, ਸੁਰਜੀਤ ਸਿੰਘ, ਰਾਜ ਸਿੰਘ ਅਤੇ ਰਸ਼ਪਾਲ ਸਿੰਘ ਸਰਕਲ ਸਕੱਤਰ ਨੇ ਧਰਨੇ ਵਿੱਚ ਵਧ ਤੋਂ ਵਧ ਸਾਥੀਆਂ ਨੂੰ ਲੈ ਕੇ ਆਉਣ ਅਤੇ ਬੈਨਰ ਝੰਡੇ ਲਿਆਉਣ ਲਈ ਕਿਹਾ।
ਅਜ ਦੀ ਮੀਟਿੰਗ ਵਿੱਚ ਪੁੱਜੇ ਸਾਥੀਆ ਨੂੰ ਰਾਕੇਸ਼ ਸ਼ਰਮਾ ਸਕੱਤਰ ਪੰਜਾਬ ਪਾਵਰਕਾਮ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨਜਮੈਂਟ ਦੇ ਅੜਿਅਲ ਰਵੱਈਏ ਬਾਰੇ ਦਸਦਿਆ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾ ਤੇ ਪੈਨਸ਼ਨਰਜ ਪ੍ਰਤੀ ਗੰਭੀਰ ਨਹੀ ਹੈ 1,1,2016 ਤੋ ਏਰੀਅਰ,ਡੀ ਏ ਦੇ ਬਕਾਏ ਅਤੇ ਕਿਸ਼ਤਾ ਬਾਰੇ,1,1,2016 ਤੋ ਪਹਿਲਾ ਰਿਟਾਇਰ ਹੋਏ ਸਾਥੀਆ ਦਾ ਪੇ ਕਮਿਸ਼ਨ ਦੀ ਸਿਫਾਰਿਸ਼ ਮੁਤਾਬਕ ਬਣਦਾ 2,59 ਦਾ ਗੁਣਾਂਕ ਤੋ ਇਲਾਵਾ ਮੈਡੀਕਲ ਭਤੇ ਵਿੱਚ ਵਾਧਾ ਜਾਂ ਫਿਰ ਕੈਸ਼ ਲੈਸ ਸਕੀਮ ਚਾਲੂ ਕਰਨ ,ਬਿਜਲੀ ਯੂਨਿਟ ਦੀ ਰਿਐਤ ਆਦਿ ਬਾਰੇ ਮੈਨਜਮੈਂਟ ਤੇ ਸਰਕਾਰ ਕੋਈ ਗਲ ਨਹੀ ਸੁਣ ਰਹੀ।ਏਸ ਸਾਰੇ ਪੰਜਾਬ ਵਿੱਚ ਪਾਵਰਕਾਮ ਐਸੋਸੀਏਸ਼ਨ ਵੱਲੋ ਜੋਨਲ ਧਰਨੇ ਦਿਤੇ ਜਾ ਰਹੇ ਹਨ ਉਸ ਕੜੀ ਵਿੱਚ ਪੱਛਮੀ ਜੋਣ ਬੰਠਿਡਾ ਦਾ ਧਰਨਾ 2ਫਰਵਰੀ 2024 ਨੂੰ ਬਠਿੰਡਾ ਚੀਫ ਦਫਤਰ ਦੇ ਬਾਹਰ ਭਾਰੀ ਇਕੱਠ ਕਰਕੇ ਕੀਤਾ ਜਾਵੇਗਾ।ਜੇ ਕਰ ਸਰਕਾਰ/ਬੋਰਡ ਮੈਨਜਮੈਂਟ ਨੇ ਪੈਨਸ਼ਨਰਜ ਸਾਥੀਆ ਦੀਆ ਮੰਗਾ ਨਾ ਮੰਨੀਆ ਤਾਂ ਮਾਰਚ ਵਿੱਚ ਪੰਜਾਬ ਪਧਰ ਦਾ ਭਾਰੀ ਇਕੱਠ ਕਰਕੇ ਪਟਿਆਲੇ ਵਿਖੇ ਹੈਡਕੁਆਰਟਰ ਤੇ ਧਰਨਾ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬੋਰਡ ਮੈਨਜਮੈਂਟ ਦੀ ਹੋਵੇਗੀ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

थाना अलीगंज पुलिस द्वारा गंभीर धाराओं में एक वांछित अभियुक्त को किया गया गिरफ्तार

Wed Jan 3 , 2024
थाना अलीगंज पुलिस द्वारा गंभीर धाराओं में एक वांछित अभियुक्त को किया गया गिरफ्तार दीपक शर्मा (संवाददाता) बरेली : थाना पुलिस टीम द्वारा दिनांक 02.01.2024 को मुखबिर की सूचना के आधार गैनी बरेली रोड साईन बोर्ड के पास से समय करीब 12.55 बजे पर अभियुक्त 1.आसिम पुत्र बाबू खां निवासी […]

You May Like

advertisement