ਫਿਰੋਜਪੁਰ ਸੀਨੀਅਰ ਸਿਟੀਜਨ ਫੋਰਮ ਫਿਰੋਜਪੁਰ ਦੀ ਅਹਿਮ ਮੀਟਿੰਗ ਵਿੱਚ ਸੀਨੀਅਰ ਸਿਟੀਜਨ ਨੂੰ ਆ ਰਹੀਆਂ ਦਿੱਕਤ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਮੀਟਿੰਗ ਕੀਤੀ ਗਈ

ਜੂਨ ਮਹੀਨੇ ਵਿੱਚ ਆਉਂਦੇ ਮੈਂਬਰਾਂ ਦਾ ਜਨਮ ਦਿਨ ਵੀ ਮਨਾਇਆ ਗਿਆ ਅਤੇ ਜਨਮ ਦਿਨ ਮਨਾ ਕੇ ਤੋਹਫੇ ਵੀ ਦਿੱਤੇ ਗਏ।

ਫੋਰਮ ਦੇ ਮੈਂਬਰਾਂ ਵੱਲੋਂ ਆਪਣੇ ਪਰਿਵਾਰ ਵਾਲਿਆਂ ਤੇ ਦੋਸਤਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਨ ਦੀ ਸੋਹ ਵੀ ਖਾਧੀ ਗਈ।

(ਪੰਜਾਬ) ਫਿਰੋਜਪੁਰ 29 ਜੂਨ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

     ਫ਼ਿਰੋਜ਼ਪੁਰ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੀ ਮਹੀਨਾਵਾਰ ਮੀਟਿੰਗ ਸ਼੍ਰੀ ਪਰਦੀਪ ਧਵਨ ਪ੍ਰਧਾਨ ਦੀ ਅਗਵਾਈ ਹੇਠ ਬਾਗਬਾਨ ਕੰਪਲੈਕਸ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਵਿਖ਼ੇ ਹੋਈ। ਇਸ ਮੀਟਿੰਗ ਵਿੱਚ ਸੱਭ ਤੋਂ ਸੀਨੀਅਰ ਮੈਂਬਰ ਸ਼੍ਰੀ ਕਿਸ਼ਨ ਕੁਮਾਰ ਜੇਦਿਕਾ ਅਤੇ ਉਹਨਾਂ ਦੀ ਧਰਮ ਪਤਨੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਜਿਨ੍ਹਾਂ ਦਾ ਸਮੂਹ ਹਾਜਰ ਮੈਂਬਰ ਸਾਹਿਬਾਨ ਨੇ ਤਾੜੀਆਂ ਨਾਲ਼ ਸੁਆਗਤ ਕੀਤਾ। ਮੀਟਿੰਗ ਦੇ ਆਰੰਭ ਵਿਚ ਫ਼ੋਰਮ ਦੇ ਮੈਬਰ ਸ਼੍ਰੀ ਪਰਦੀਪ ਬਿੰਦਰਾ ਦੀ ਮਾਤਾ ਦੀ ਮੌਤ ਤੇ ਅਫਸੋਸ ਜ਼ਾਹਰ ਕੀਤਾ ਗਿਆ ਅਤੇ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਸਟੇਜ ਸੈਕਟਰੀ ਸ਼੍ਰੀ ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਨੇ ਦਸਿਆ ਕਿ  ਸ਼੍ਰੀ ਭੁਪਿੰਦਰ ਸਿੰਘ ਆਈ ਪੀ ਐਸ ਜਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਦੀ ਅਗਵਾਈ ਵਿੱਚ ਗੁਰੂਦਵਾਰਾ ਸਾਹਿਬ ਸਾਰਾਗੜ੍ਹੀ ਤੋਂ ਅੰਗਦਾਨ ਅਤੇ ਕੈਂਸਰ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਜਿੱਸ ਵਿੱਚ ਡਾਕਟਰ ਬਲਦੇਵ ਸਿੰਘ ਔਲਖ ਵੱਲੋਂ ਅੰਗਦਾਨ ਦੀ ਮਹਤਤਾ ਅਤੇ ਕੈਂਸਰ ਤੋਂ ਬਚਾਅ ਲਈ ਸਮੇਂ ਸਿਰ ਇਲਾਜ ਤੇ ਜ਼ੋਰ ਦਿੱਤਾ ਗਿਆ। ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਦੇ ਮੈਂਬਰਾਂ ਨੇ ਅੰਗਦਾਨ ਕਰਨ ਅਤੇ ਅਪਣੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨੂੰ ਅੰਗਦਾਨ ਕਰਨ ਲਈ ਪ੍ਰੇਰਨ ਦੀ ਸਹੁੰ ਖਾਧੀ।

    ਮੀਟਿੰਗ ਵਿੱਚ ਫ਼ਿਰੋਜ਼ਪੁਰ ਸ਼ਹਿਰ ਛਾਉਣੀ ਵਿਖੇ ਸੀਨੀਅਰ ਸਿਟੀਜਨ ਨੂੰ ਆਉਂਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ , ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਛਾਉਣੀ ਵਿਖੇ ਬਜੁਰਗ ਅਤੇ ਅਪਾਹਜ ਯਾਤਰੀਆਂ ਦੀ ਸਹੂਲਤ ਲਈ ਲਿਫਟ , ਰੈਂਪ ਅਤੇ ਸਵੈ ਚਾਲਕ ਪੌੜੀਆਂ ਲਾਉਣ ਲਈ ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਸਿਵਲ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਮਿਲ਼ ਕੇ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਉਹਨਾਂ ਇਹ ਵੀ ਦਸਿਆ ਕਿ ਵਾਤਾਵਰਨ ਬਚਾਉਣ ਲਈ ਸੀਨੀਅਰ ਸਿਟੀਜਨ ਫੋਰਮ ਫ਼ਿਰੋਜ਼ਪੁਰ ਵੱਲੋਂ ਇਸ ਸਾਲ ਘੱਟੋ ਘੱਟ ਦੋ ਸੌ ਪੌਦੇ ਲਗਾਏ ਜਾਣਗੇ। ਇਸ ਦੇ  ਇਲਾਵਾ ਫੋਰਮ ਦੇ ਸੀਨੀਅਰ ਆਗੂ ਸ਼੍ਰੀ ਪਰਵੀਨ ਵੱਲੋਂ ਵੀ ਦੋ ਸੋ ਪੌਦੇ ਲਗਾਏ ਜਾਣ ਦਾ ਭਰੋਸਾ ਦਿੱਤਾ।  ਉਹਨਾਂ ਅੱਗੇ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਮਨੋ ਬਲ ਵਧਾਉਣ ਲਈ ਫੋਰਮ ਵਲੋਂ ਉਹਨਾਂ ਦਾ ਸਨਮਾਨ ਕੀਤਾ ਜਾਏਗਾ। ਇਸ ਸਮੇਂ ਸੀਨੀਅਰ ਸਿਟੀਜਨ ਦਾ ਮਨੋਰੰਜਨ ਕਰਨ ਲਈ ਸ਼੍ਰੀ ਸ਼ਿਵ ਦਰਸ਼ਨ ਕੁਮਾਰ , ਸ਼੍ਰੀ ਪਰੇਮ ਨਾਥ ਰੱਸੀਆ , ਪਰਵੇਸ਼ ਕੁਮਾਰ , ਸ਼੍ਰੀ ਡੀ ਆਰ ਗੋਇਲ , ਸ਼੍ਰੀ ਸੁਭਾਸ਼ ਦੋਦਾ , ਸ਼੍ਰੀ ਕਿਸ਼ਨ ਕੁਮਾਰ ਜੇਦੀਕਾ , ਸ਼੍ਰੀ ਰਾਕੇਸ਼ ਕੁਮਾਰ ਸ਼ਰਮਾ ਵੱਲੋਂ ਅਪਣੇ ਵਿਚਾਰ ਪਰਗਟ ਕੀਤੇ ਅਤੇ ਗੀਤ ਸੰਗੀਤ ਦਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਮਹੀਨਾ ਜੂਨ ਦੇ ਜਨਮ ਦਿਵਸ ਵਾਲੇ ਮੈਂਬਰਾਂ ਨੂੰ ਗਿਫਟਾਂ ਨਾਲ ਸਨਮਾਨਿਤ ਕੀਤਾ ਗਿਆ। 

 ਅੰਤ ਵਿੱਚ ਸ਼੍ਰੀ ਪਰਦੀਪ ਧਵਨ ਪ੍ਰਧਾਨ ਵੱਲੋਂ ਆਏ ਮੈਬਰ ਸਾਹਿਬਾਨ ਦੇ ਵਿਚਾਰਾਂ ਦੇ ਜਵਾਬ ਦਿੱਤੇ ਅਤੇ ਸਭ ਦਾ ਧੰਨਵਾਦ ਕਰਦਿਆਂ ਚੰਗੀ ਸਿਹਤ ਦੀ ਕਾਮਨਾ ਕੀਤੀ।ਮੀਟਿੰਗ ਵਿੱਚ ਗਰਮੀਆਂ ਦਾ ਤੋਹਫ਼ਾ ਸਤੁਆਂ ਦੇ ਸ਼ਰਬਤ ਨਾਲ ਸਭ ਦੀ ਸੇਵਾ ਕੀਤੀ ਗਈ। ਪ੍ਰਧਾਨ ਵੱਲੋਂ ਮੀਟਿੰਗ ਦਾ ਪਰਬੰਧ ਸੁਚੱਜੇ ਢੰਗ ਨਾਲ਼ ਕਰਨ ਲਈ ਸ਼੍ਰੀ ਦੇਸ਼ ਬੰਧੂ ਤੁਲੀ ਪੈਟਰਨ, ਸ਼੍ਰੀ ਸ਼ਾਮ ਲਾਲ ਗੱਖੜ , ਸ਼੍ਰੀ ਸਤੀਸ਼ ਪੂਰੀ ਸੀਨੀਅਰ ਮੀਤ ਪ੍ਰਧਾਨ, ਸ਼੍ਰੀ  ਗਤੀਂਦਰ ਕੁਮਾਰ ਕਮਲ ਕੈਸ਼ੀਅਰ , ਸ਼੍ਰੀ ਅਸ਼ੋਕ ਕੁਮਾਰ ਗਰਗ ਜੁਆਇੰਟ ਕੈਸ਼ੀਅਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

VV NEWS

राष्ट्रीय कार्यालय रमाकान्त पाण्डेय(गोपालपुरी) संरक्षक/संस्थापक ग्राम व पोस्ट- गोपालपुर (टावर) थाना व तहसील- मेहनगर जिला-आजमगढ़, उत्तर प्रदेश पिंन कोड़-276204 मोबाईल-9838825561,7054825561 हेंड कार्यालय/प्रशासनिक कार्यालय जितेंद्र पटेल (प्रमुख संपादक/प्रशासनिक संपादक) ग्राम व पोस्ट- 495668 थाना व तहसील-जांजगीर जिला-जांजगीर (छत्तीसगढ) पिंन कोड़-495668 मोबाईल-6265564514

Leave a Reply

Your email address will not be published. Required fields are marked *

Next Post

रायबरेली -ज्येष्ठ पूर्णिमा पर डलमऊ वीआईपी गंगा घाट में भव्य गंगा महाआरती सम्पन्न

Mon Jun 29 , 2026
रायबरेली से विपिन राजपूत की रिपोर्ट रायबरेली, 29 जून 2026। ज्येष्ठ पूर्णिमा के पावन अवसर पर डलमऊ स्थित वीआईपी गंगा घाट पर भव्य गंगा महाआरती का आयोजन किया गया। कार्यक्रम में जनपद के प्रभारी मंत्री एवं उत्तर प्रदेश सरकार के खादी एवं ग्रामोद्योग, रेशम उद्योग, हथकरघा तथा वस्त्रोद्योग विभाग के […]

You May Like

Breaking News

advertisement